3 ਭਰਾਵਾਂ ਨੇ ਅਟਲਾਂਟਿਕ ਮਹਾਸਾਗਰ ਪਾਰ ਕਰ ਜਿੱਤਿਆ ਖਿਤਾਬ, ਬਣਾਏ 3 ਰਿਕਾਰਡ

01/19/2020 4:13:45 PM

ਐਡਿਨਬਰਗ (ਬਿਊਰੋ): ਕਿਸੇ ਨੇ ਸੱਚ ਕਿਹਾ ਹੈ ਕਿ ਹਿੰਮਤੀ ਮਨੁੱਖ ਨੂੰ ਸਫਲਤਾ ਜ਼ਰੂਰ ਹਾਸਲ ਹੁੰਦੀ ਹੈ। ਸਫਲਤਾ ਦਾ ਇਹ ਸਿਹਰਾ ਸਕਾਟਲੈਂਡ ਦੇ ਤਿੰਨ ਭਰਾਵਾਂ ਜੈਮੀ, ਇਵਾਨ ਅਤੇ ਲਾਚਲਾਨ ਮੈਕਲੀਨ ਦੇ ਸਿਰ ਸਜਿਆ। ਤਿੰਨੇ ਭਰਾਵਾਂ ਨੇ ਅਟਲਾਂਟਿਕ ਓਸ਼ੀਅਨ ਰੋਇੰਗ ਰੇਸ ਦਾ ਖਿਤਾਬ ਆਪਣੇ ਨਾਮ ਕੀਤਾ ਹੈ। ਇਸ ਦੇ ਨਾਲ ਹੀ ਉਹਨਾਂ ਨੇ 3 ਰਿਕਾਰਡ ਵੀ ਬਣਾਏ। ਉਹ ਪਹਿਲੇ ਅਜਿਹੇ 3 ਭਰਾ ਅਤੇ ਨੌਜਵਾਨ ਰੋਵਰ ਬਣ ਗਏ ਜਿਹਨਾਂ ਨੇ ਕੋਈ ਮਹਾਸਾਗਰ ਪਾਰ ਕੀਤਾ। ਇਸ ਦੇ ਇਲਾਵਾ ਉਹਨਾਂ ਨੇ 3000 ਮੀਲ ਮਤਲਬ 4828 ਕਿਲੋਮੀਟਰ ਦਾ ਸਫਰ ਸਿਰਫ 35 ਦਿਨ, 9 ਘੰਟੇ ਅਤੇ 9 ਮਿੰਟ  ਵਿਚ ਪੂਰਾ ਕੀਤਾ। ਇਸ ਤੋਂ ਪਹਿਲਾਂ 3 ਰੋਵਰ ਨੇ ਇਹ ਸਫਰ 41 ਦਿਨਾਂ ਵਿਚ ਪੂਰਾ ਕੀਤਾ ਸੀ। 

PunjabKesari

ਅਟਲਾਂਟਿਕ ਓਸ਼ੀਯਨ ਰੋਇੰਗ ਇਵੈਂਟ ਦੁਨੀਆ ਦੀ ਸਭ ਤੋਂ ਮੁਸ਼ਕਲ ਰੋਇੰਗ ਰੇਸ ਹੈ। ਇਸ ਵਿਚ 30 ਟੀਮਾਂ ਨੇ ਹਿੱਸਾ ਲਿਆ ਸੀ। ਤਿੰਨੇ ਭਰਾਵਾਂ ਨੇ ਆਪਣਾ ਸਫਰ 12 ਦਸੰਬਰ ਨੂੰ ਕੈਨਰੀ ਟਾਪੂ ਵਿਚ ਲਾ ਗੋਮੇਰਾ ਤੋਂ ਸ਼ੁਰੂ ਕੀਤਾ ਸੀ ਅਤੇ ਸ਼ਨੀਵਾਰ ਨੂੰ ਐਂਟੀਗੁਆ ਵਿਚ ਖਤਮ ਕੀਤਾ।

PunjabKesari

ਬ੍ਰੋਅਰ ਦੇ ਨਾਮ ਨਾਲ ਮਸ਼ਹੂਰ ਇਹਨਾਂ ਤਿੰਨੇ ਭਰਾਵਾਂ ਨੇ ਦੱਸਿਆ ਕਿ ਇਹ ਮਿਸ਼ਨ ਆਸਾਨ ਨਹੀਂ ਸੀ। 35 ਦਿਨਾਂ ਦੇ ਸਫਰ ਵਿਚ ਸਾਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਰੀਰਕ ਕਮਜ਼ੋਰੀ, ਪਾਣੀ ਦੀ ਕਮੀ, ਥਕਾਵਟ ਅਤੇ ਤੂਫਾਨ ਨੇ ਕਈ ਵਾਰ ਸਾਡਾ ਮਨੋਬਲ ਤੋੜਨ ਦੀ ਕੋਸ਼ਿਸ਼ ਕੀਤੀ ਪਰ ਅਸੀਂ ਇਕ-ਦੂਜੇ ਦਾ ਹੌਂਸਲਾ ਬਣਾਈ ਰੱਖਿਆ।

 

ਤਿੰਨੇ ਭਰਾਵਾਂ ਨੂੰ ਕਰੀਬ 2.31 ਕਰੋੜ ਰੁਪਏ ਐਵਾਰਡ ਵਿਚ ਮਿਲਣਗੇ। ਉਹ ਇਸ ਰਾਸ਼ੀ ਦੀ ਵਰਤੋਂ ਸਮਾਜਿਕ ਕੰਮਾਂ ਵਿਚ ਕਰਨਗੇ। ਉਹ ਇਸ ਦਾ ਕੁਝ ਹਿੱਸਾ ਸਿਹਤ, ਸਫਾਈ ਅਤੇ ਖੇਤੀਬਾੜੀ ਨਾਲ ਜੁੜੇ ਇਕ ਸਮਾਜਿਕ ਸੰਗਠਨ ਨੂੰ ਦੇਣਗੇ।


Vandana

Content Editor

Related News