ਸਕਾਟਲੈਂਡ: ਕੋਰੋਨਾ ਕਾਲ ''ਚ ਸਿਹਤ ਕਾਮਿਆਂ ਦੀ ਅਣਥੱਕ ਮਿਹਨਤ ਨੂੰ ਮਿਲਿਆ ਮਾਣ

Monday, Oct 17, 2022 - 10:24 AM (IST)

ਸਕਾਟਲੈਂਡ: ਕੋਰੋਨਾ ਕਾਲ ''ਚ ਸਿਹਤ ਕਾਮਿਆਂ ਦੀ ਅਣਥੱਕ ਮਿਹਨਤ ਨੂੰ ਮਿਲਿਆ ਮਾਣ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਕੋਰੋਨਾ ਮਹਾਮਾਰੀ ਦੌਰਾਨ ਅਣਥੱਕ ਕੰਮ ਕਰਨ ਵਾਲੇ ਸਿਹਤ ਸੰਭਾਲ ਕਰਮਚਾਰੀਆਂ ਨੂੰ ਸਮਰਪਿਤ ਸਕਾਟਲੈਂਡ ਵਿੱਚ ਪਹਿਲੀ ਯਾਦਗਾਰ ਦਾ ਉਦਘਾਟਨ ਕੀਤਾ ਗਿਆ। ਸਿਹਤ ਕਰਮਚਾਰੀਆਂ ਦੀ ਨਿਸ਼ਕਾਮ ਸੇਵਾ ਨੂੰ ਸਮਰਪਿਤ ਚਾਰ ਕਾਂਸੀ ਦੀਆਂ ਮੂਰਤੀਆਂ ਐਡਿਨਬਰਾ ਦੇ ਰਾਇਲ ਕਾਲਜ ਆਫ਼ ਸਰਜਨਸ ਵਿਖੇ ਲਗਾਈਆਂ ਗਈਆਂ, ਜੋ ਉਹਨਾਂ ਸਾਰੇ ਸਿਹਤ ਸੰਭਾਲ ਕਰਮਚਾਰੀਆਂ ਦੀ ਕੁਰਬਾਨੀ ਦੀ ਯਾਦ ਦਿਵਾਉਂਦੀਆਂ ਹਨ ਜਿਨ੍ਹਾਂ ਨੇ ਜਨਤਾ ਦੀ ਸੁਰੱਖਿਆ ਲਈ ਕੰਮ ਕੀਤਾ। 

ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟੇਨ 'ਚ ਉੱਠੀ ਲਿੱਜ਼ ਟਰਸ ਦੇ ਅਸਤੀਫ਼ੇ ਦੀ ਮੰਗ, ਸੁਨਕ ਦੀ ਵਾਪਸੀ 'ਤੇ ਸੱਟੇਬਾਜ਼ ਲਗਾ ਰਹੇ ਦਾਅ

ਰਾਇਲ ਕਾਲਜ ਆਫ਼ ਸਰਜਨਸ ਵਿੱਚ ਲੱਗੀਆਂ ਚਾਰ ਕਾਂਸੀ ਦੀਆਂ ਇਹ ਮੂਰਤੀਆਂ ਇੱਕ ਸਥਾਨਕ ਕਲਾਕਾਰ ਦੁਆਰਾ ਬਣਾਈਆਂ ਗਈਆਂ ਹਨ। ਇਸ ਬਾਰੇ ਬੋਲਦਿਆਂ ਪ੍ਰੋਫੈਸਰ ਮਾਈਕਲ ਗ੍ਰਿਫਿਨ ਨੇ ਕਿਹਾ ਕਿ ਕੋਰੋਨਾ ਦਾ ਸਮਾਂ ਹਰ ਕਿਸੇ ਲਈ ਦੁਖਦਾਈ ਸਮਾਂ ਸੀ ਅਤੇ ਇਹ ਤਸਵੀਰਾਂ ਨਿਰਾਸ਼ਾ, ਥਕਾਵਟ ਆਦਿ ਨੂੰ ਦਰਸਾਉਂਦੀਆਂ ਹਨ ਜੋ ਉਸ ਸਮੇਂ ਸਿਹਤ ਸੰਭਾਲ ਕਰਮਚਾਰੀ ਇੱਕ ਸ਼ਿਫਟ ਦੇ ਅੰਤ ਵਿੱਚ ਮਹਿਸੂਸ ਕਰਦੇ ਸਨ।


author

Vandana

Content Editor

Related News