ਸਕਾਟਲੈਂਡ: ਮਹਾਰਾਣੀ ਵਿਕਟੋਰੀਆ ਦੇ ਬੁੱਤ ''ਤੇ ਲਿਖਿਆ ਗਿਆ "ਰਾਜਾਸ਼ਾਹੀ ਖਤਮ ਕਰੋ"
09/16/2022 5:11:53 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਰਾਜਾਸ਼ਾਹੀ ਖ਼ਿਲਾਫ਼ ਅਕਸਰ ਹੀ ਲੋਕ ਆਪਣੀ ਆਵਾਜ਼ ਬੁਲੰਦ ਕਰਦੇ ਰਹਿੰਦੇ ਹਨ। ਸਮੇਂ ਸਮੇਂ 'ਤੇ ਹੁੰਦੇ ਮੁਜਾਹਰਿਆਂ ਵਿੱਚ ਇਹ ਮੁੱਦਾ ਉਠਾਇਆ ਜਾਂਦਾ ਹੈ ਕਿ ਲੋਕਾਂ ਦੇ ਟੈਕਸ ਦਾ ਪੈਸਾ ਕਥਿਤ 'ਬੇਲੋੜੇ' ਖਰਚਿਆਂ ਲਈ ਵਰਤਿਆ ਜਾਂਦਾ ਹੈ। ਤਾਜ਼ੀ ਘਟਨਾ ਗਲਾਸਗੋ ਦੇ ਲਾਗਲੇ ਕਸਬੇ ਪੇਜ਼ਲੀ 'ਚ ਵਾਪਰੀ ਹੈ, ਜਿੱਥੇ ਮਹਾਰਾਣੀ ਵਿਕਟੋਰੀਆ ਦੇ ਬੁੱਤ 'ਤੇ ਸਪਰੇਅ ਪੇਂਟ ਨਾਲ "ਰਾਜਾਸ਼ਾਹੀ ਨੂੰ ਖ਼ਤਮ ਕਰੋ" ਨਾਅਰਾ ਲਿਖਿਆ ਮਿਲਿਆ।
ਪੜ੍ਹੋ ਇਹ ਅਹਿਮ ਖ਼ਬਰ- ਚੀਨ ਨੂੰ ਨਹੀਂ ਮਿਲੀ ਬ੍ਰਿਟਿਸ਼ ਮਹਾਰਾਣੀ ਦੇ 'ਲਾਈਂਗ ਇਨ ਸਟੇਟ' ਪ੍ਰੋਗਰਾਮ 'ਚ ਦਾਖਲ ਹੋਣ ਦੀ ਇਜਾਜ਼ਤ
ਇੱਕ ਫੇਸਬੁੱਕ ਖਾਤੇ ਰਾਹੀਂ ਜਨਤਕ ਕੀਤੀ ਤਸਵੀਰ ਰਾਹੀਂ ਸਵਾਲ ਉਠਾਇਆ ਗਿਆ ਹੈ ਕਿ "ਸ਼ਰਾਰਤੀ ਅਨਸਰਾਂ ਨੂੰ ਫੜਨ ਲਈ ਪੇਜ਼ਲੀ ਦੇ ਸੀਸੀਟੀਵੀ ਕੈਮਰੇ ਕਿੱਥੇ ਹਨ?" ਇਸ ਉਪਰੰਤ ਕੌਂਸਲ ਦੇ ਅਧਿਕਾਰੀਆਂ ਨੂੰ ਭਾਜੜ ਪੈਂਦੀ ਹੈ ਤੇ ਗਰਫੀਟੀ ਰਿਮੂਵਲ ਯੂਨਿਟ ਵੱਲੋਂ ਤੁਰੰਤ ਡੁੰਨ ਸਕੁਏਅਰ ਪਹੁੰਚ ਕੇ ਇਸ ਨਾਅਰੇ ਨੂੰ ਹਟਾਉਣ ਦੇ ਕਾਰਜ ਸ਼ੁਰੂ ਕੀਤੇ ਗਏ।