ਚੰਦਰਮਾ ਦੀ ਮਿੱਟੀ ’ਚ ਪਹਿਲੀ ਵਾਰ ਉੱਗੇ ਪੌਦੇ, ਚੰਨ ’ਤੇ ਖੇਤੀ ਵੱਲ ਇਹ ਪਹਿਲਾ ਕਦਮ
Saturday, May 14, 2022 - 10:14 AM (IST)
ਵਾਸ਼ਿੰਗਟਨ (ਏਜੰਸੀਆਂ) - ਚੰਦਰਮਾ ’ਤੇ ਮਨੁੱਖ ਨੂੰ ਵਸਾਉਣ ਲਈ ਵਿਗਿਆਨੀ ਕਈ ਖੋਜਾਂ ਕਰ ਰਹੇ ਹਨ। ਇਸ ਕੜੀ ਵਿੱਚ ਅਮਰੀਕਾ ਦੀ ਫਲੋਰੀਡਾ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਪਹਿਲੀ ਵਾਰ ਚੰਦਰਮਾ ਦੀ ਮਿੱਟੀ ਵਿੱਚ ਪੌਦੇ ਉਗਾਉਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਸ ਮਿੱਟੀ ਨੂੰ ਕੁਝ ਸਮਾਂ ਪਹਿਲਾਂ ਨਾਸਾ ਦੇ ਅਪੋਲੋ ਮਿਸ਼ਨ ਦੇ ਪੁਲਾੜ ਯਾਤਰੀ ਆਪਣੇ ਨਾਲ ਵਾਪਸ ਲੈ ਕੇ ਆਏ ਸੀ।
ਇਹ ਵੀ ਪੜ੍ਹੋ: ਆਸਟ੍ਰੇਲੀਆ 'ਚ ਪੰਜਾਬਣਾਂ ਨੇ ਪਾਈ ਧੱਕ, ਮਾਂ ਤੋਂ ਬਾਅਦ ਧੀ ਵੀ ਏਅਰਫੋਰਸ 'ਚ ਹੋਈ ਭਰਤੀ
ਕਮਿਊਨੀਕੇਸ਼ਨ ਬਾਇਓਲੋਜੀ ਜਰਨਲ ਵਿੱਚ ਪ੍ਰਕਾਸ਼ਿਤ ਇਸ ਖੋਜ ਵਿੱਚ ਵਿਗਿਆਨੀਆਂ ਨੇ ਦੱਸਿਆ ਕਿ ਪੌਦੇ ਸਿਰਫ਼ ਧਰਤੀ ਦੀ ਮਿੱਟੀ ਵਿੱਚ ਹੀ ਨਹੀਂ, ਸਗੋਂ ਪੁਲਾੜ ਤੋਂ ਆਈ ਮਿੱਟੀ ਵਿੱਚ ਵੀ ਉੱਗ ਸਕਦੇ ਹਨ। ਇਸ ਅਧਿਐਨ ਵਿੱਚ ਵਿਗਿਆਨੀਆਂ ਨੇ ਚੰਦਰ ਰੇਗੋਲੀਥ ਲਈ ਪੌਦਿਆਂ ਦੀ ਜੈਵਿਕ ਪ੍ਰਤੀਕ੍ਰਿਆ ਦੀ ਵੀ ਜਾਂਚ ਕੀਤੀ। ਚੰਨ ’ਤੇ ਭੋਜਨ ਅਤੇ ਆਕਸੀਜਨ ਲਈ ਖੇਤੀ ਵੱਲ ਇਹ ਪਹਿਲਾ ਕਦਮ ਹੈ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।