ਸਾਇੰਸਦਾਨਾਂ ਨੇ ਪਲਾਜ਼ਮਾ ''ਚ ਕੋਰੋਨਾ ਦੀ ਮਾਤਰਾ ਘਟਾਉਣ ਦਾ ਤਰੀਕਾ ਕੀਤਾ ਵਿਕਸਤ

05/31/2020 6:41:43 PM

ਹਿਊਸਟਨ - ਖੋਜਕਾਰਾਂ ਨੇ ਇਕ ਅਧਿਐਨ ਦੇ ਜ਼ਰੀਏ ਇਹ ਦਿਖਾਇਆ ਹੈ ਕਿ ਕੋਰੋਨਾਵਾਇਰਸ ਨੂੰ ਵਿਟਾਮਿਨ ਰਿਬੋਫਲੇਵਿਨ ਅਤੇ ਪਰਾਬੈਂਗਨੀ ਕਿਰਣਾਂ ਦੇ ਸੰਪਰਕ ਵਿਚ ਲਿਆਂਦਾ ਜਾਵੇ ਤਾਂ ਇਹ ਮਨੁੱਖੀ ਪਲਾਜ਼ਮਾ ਅਤੇ ਰਕਤ ਉਤਪਾਦਾਂ ਵਿਚ ਵਾਇਰਸ ਦੀ ਮਾਤਰਾ ਨੂੰ ਘੱਟ ਕਰ ਸਕਦੇ ਹਨ। ਇਹ ਅਜਿਹੀ ਉਪਲਬਧੀ ਹੈ ਜੋ ਖੂਨ ਚੜਾਏ ਜਾਣ ਦੌਰਾਨ ਵਾਇਰਸ ਦੇ ਪ੍ਰਸਾਰ ਦੇ ਸ਼ੱਕ ਨੂੰ ਘਟਾਉਣ ਵਿਚ ਮਦਦਗਾਰ ਸਾਬਿਤ ਹੋ ਸਕਦੀ ਹੈ। ਅਮਰੀਕਾ ਦੀ ਕੋਲੋਰਾਡੋ ਸਟੇਟ ਯੂਨੀਵਰਸਿਟੀ (ਸੀ. ਐਸ. ਯੂ.) ਦੇ ਸਾਇੰਸਦਾਨਾਂ ਨੇ ਕਿਹਾ ਕਿ ਇਹ ਹੁਣ ਵੀ ਪਤਾ ਨਹੀਂ ਲੱਗ ਸਕਿਆ ਹੈ ਕਿ ਕੋਵਿਡ-19 ਗਲੋਬਲ ਮਹਾਮਾਰੀ ਲਈ ਜ਼ਿੰਮੇਵਾਰ ਕੋਰੋਨਾਵਾਇਰਸ ਜਾਂ ਸਾਰਸ-ਸੀ. ਓ. ਵੀ.-2 ਖੂਨ ਚੜਾਏ ਜਾਣ ਨਾਲ ਫੈਲਦਾ ਹੈ ਜਾਂ ਨਹੀਂ।

Doctors push for treatment of coronavirus with blood from ...

ਅਧਿਐਨ ਵਿਚ ਸਾਇੰਸਦਾਨਾਂ ਨੇ ਪਲਾਜ਼ਮਾ ਦੇ 9 ਅਤੇ 3 ਰਕਤ ਉਤਪਾਦਾਂ ਦੇ ਇਲਾਜ ਲਈ ਮਿਰਾਸੋਲ ਪੈਥੋਜਨ ਰਿਡੱਕਸ਼ਨ ਤਕਨਾਲੋਜੀ ਸਿਸਟਮ ਨਾਂ ਦਾ ਉਪਕਰਣ ਵਿਕਸਤ ਕੀਤਾ। ਅਧਿਐਨ ਦੀ ਸਹਿ-ਲੇਖਿਕਾ ਇਜ਼ਾਬੇਲਾ ਰਗਾਨ ਨੇ ਕਿਹਾ ਕਿ ਅਸੀਂ ਵਾਇਰਸ ਦੀ ਵੱਡੀ ਮਾਤਰਾ ਨੂੰ ਘਟਾਇਆ ਅਤੇ ਇਲਾਜ ਤੋਂ ਬਾਅਦ ਸਾਨੂੰ ਵਾਇਰਸ ਨਹੀਂ ਮਿਲਿਆ। ਸੀ. ਐਸ. ਯੂ. ਤੋਂ ਅਧਿਐਨ ਦੇ ਸੀਨੀਅਰ ਲੇਖਕ ਰੇ ਗੁਡਰਿਚ ਵੱਲੋਂ ਵਿਕਸਤ ਕੀਤਾ ਇਹ ਉਪਕਰਣ ਰਕਤ ਉਤਪਾਦ ਜਾਂ ਪਲਾਜ਼ਮਾ ਨੂੰ ਪਰਾਬੈਂਗਨੀ ਕਿਰਣਾਂ ਦੇ ਸੰਪਰਕ ਵਿਚ ਲਿਆ ਕੇ ਕੰਮ ਕਰਦਾ ਹੈ। ਖੋਜਕਾਰਾਂ ਦਾ ਆਖਣਾ ਹੈ ਕਿ ਇਹ ਉਪਕਰਣ 1980 ਦੇ ਦਹਾਕੇ ਵਿਚ ਜਦ ਐਚ. ਆਈ. ਵੀ. ਖੂਨ ਅਤੇ ਰਕਤ ਉਤਪਾਦਾਂ ਦੇ ਜ਼ਰੀਏ ਫੈਲ ਗਿਆ ਸੀ, ਤੋਂ ਬਚਣ ਵਿਚ ਮਦਦਗਾਰ ਬਣਿਆ ਜਦਕਿ ਸਾਇੰਸਦਾਨ ਵਾਇਰਸ ਦੇ ਪ੍ਰਸਾਰ ਦਾ ਪਤਾ ਲਗਾਉਣ ਦੀ ਕੋਸ਼ਿਸ਼ ਹੀ ਕਰ ਰਹੇ ਸਨ। ਹਾਲਾਂਕਿ, ਗੁਡਰਿਚ ਨੇ ਕਿਹਾ ਕਿ ਫਿਲਹਾਲ ਮਿਰਾਸੋਲ ਦਾ ਇਸਤੇਮਾਲ ਸਿਰਫ ਅਮਰੀਕਾ ਤੋਂ ਬਾਹਰ ਖਾਸ ਕਰਕੇ ਯੂਰਪ, ਪੱਛਮੀ ਏਸ਼ੀਆ ਅਤੇ ਅਫੀਰਕਾ ਹੁੰਦਾ ਹੈ। ਇਹ ਅਧਿਐਨ ਪੀ. ਐਲ. ਓ. ਐਸ. ਵਨ ਮੈਗਜ਼ੀਨ ਵਿਚ ਪ੍ਰਕਾਸ਼ਿਤ ਹੋਇਆ ਹੈ।


Khushdeep Jassi

Content Editor

Related News