ਵਿਗਿਆਨੀਆਂ ਨੂੰ ਆਸਟ੍ਰੇਲੀਆ ’ਚ ਮਿਲਿਆ 10 ਕਰੋੜ ਸਾਲ ਪੁਰਾਣਾ ਮੇਟਰੋਇਟ ਕ੍ਰੇਟਰ
Sunday, Sep 06, 2020 - 07:54 AM (IST)
ਕੇਨਬਰਾ, (ਇੰਟ.)- ਧਰਤੀ ਤੋਂ ਮੇਟਰੋਇਟ (ਉਲਕਾਪਿੰਡ) ਟਕਰਾਉਣ ਦਾ ਬਹੁਤ ਪੁਰਾਣਾ ਇਤਿਹਾਸ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਇਕ ਸਮੇਂ ਸੀ ਜਦੋਂ ਧਰਤੀ ’ਤੇ ਜੀਵਨ ਆਉਣ ਤੋਂ ਪਹਿਲਾਂ ਹੀ ਉਲਕਾਪਿੰਡਾਂ ਦੀ ਧਰਤੀ ’ਤੇ ਬਾਰਿਸ਼ ਹੋਇਆ ਕਰਦੀ ਸੀ। ਉਥੇ ਇਕ ਹੋਰ ਗੱਲ ਮੁਤਾਬਕ ਧਰਤੀ ’ਤੇ ਜੀਵਨ ਉਲਕਾਪਿੰਡਾਂ ਨਾਲ ਹੀ ਆਇਆ ਸੀ। ਹਾਲ ਹੀ ਵਿਚ ਪੱਛਮੀ ਆਸਟ੍ਰੇਲੀਆ ’ਚ ਇਕ 10 ਕਰੋੜ ਸਾਲ ਪੁਰਾਣਾ ਮੇਟਰੋਇਟ ਕ੍ਰੇਟਰ ਮਿਲਿਆ ਹੈ।
ਖਬਰ ਮੁਤਾਬਕ ਇਸ ਕ੍ਰੇਟਰ ਬਾਰੇ ਓਦੋਂ ਪਤਾ ਲੱਗਾ ਜਦੋਂ ਇਕ ਖੋਦਾਈ ਕਰਨ ਵਾਲੀ ਕੰਪਨੀ ਸੋਨਾ ਲੱਭਣ ਲਈ ਖੋਦਾਈ ਕਰ ਰਹੀ ਸੀ। ਮਾਹਰਾਂ ਨੇ ਇਸ ਕ੍ਰੇਟਰ ਨੂੰ ਇਲੈਕਟ੍ਰੋਮੈਗਨੇਟਿਕ ਸਰਵੇ ਦੌਰਾਨ ਲੱਭਿਆ ਸੀ। ਇਹ ਕ੍ਰੇਟਰ ਪੱਛਮੀ ਆਸਟ੍ਰੇਲੀਆ ’ਚ ਕਾਲਗੂਰਲੀ ਬੋਉਲਡਰ ਦੇ ਉੱਤਰੀ ਪੱਛਮੀ ਇਲਾਕੇ ਦੇ ਓਰਾ ਬਾਂਡਾ ਸ਼ਹਿਰ ਦੀ ਗੋਲਡਫੀਲਡ ਖਾਨਾਂ ਨੇੜੇ ਸਥਿਤ ਹੈ।
ਕ੍ਰੇਟਰ ਦਾ ਡਾਇਆਮੀਟਰ 5 ਕਿਲੋਮੀਟਰ
ਕ੍ਰੇਟਰ ਦਾ ਵਿਆਸ 5 ਕਿਲੋਮੀਟਰ ਹੈ। ਇਸ ਕ੍ਰੇਟਰ ਬਾਰੇ ਅੰਦਾਜ਼ਾ ਲਗਾਇਆ ਗਿਆ ਹੈ ਕਿ ਇਹ ਦੁਨੀਆ ਦੇ ਮਸ਼ਹੂਰ ਵੋਲਫ ਕ੍ਰੀਕ ਕ੍ਰੇਟਰ ਤੋਂ 5 ਗੁਣਾ ਵੱਡਾ ਹੈ ਅਤੇ ਕਿੰਬਰਲੇ ’ਚ ਸਥਿਤ ਹੈ। ਜਿਓਲਾਜਿਸਟ ਅਤੇ ਜਿਓਫਿਜੀਸਿਸਟ ਡਾ. ਜੇਸਨ ਮੇਅਰਸ ਨੇ ਕਿਹਾ ਕਿ ਇਹ ਇਕ ਸ਼ਾਨਦਾਰ ਖੋਜ ਸੀ ਜਿਸਦੀ ਕਿਸੇ ਨੂੰ ਉਮੀਦ ਨਹੀਂ ਸੀ।