ਵਿਗਿਆਨੀਆਂ ਨੇ ਵਿਕਸਿਤ ਕੀਤਾ ਅਨੋਖਾ ਸੈਂਸਰ, ਹਾਰਟ ਅਟੈਕ ਤੋਂ ਪਹਿਲਾਂ ਦੇਵੇਗਾ ਅਲਰਟ

Saturday, Feb 29, 2020 - 12:34 AM (IST)

ਵਿਗਿਆਨੀਆਂ ਨੇ ਵਿਕਸਿਤ ਕੀਤਾ ਅਨੋਖਾ ਸੈਂਸਰ, ਹਾਰਟ ਅਟੈਕ ਤੋਂ ਪਹਿਲਾਂ ਦੇਵੇਗਾ ਅਲਰਟ

ਲੰਡਨ (ਕ.)–ਵਿਗਿਆਨੀਆਂ ਵਲੋਂ ਵਿਕਸਿਤ ਕੀਤਾ ਗਿਆ ਨਵਾਂ ਬਲੂਟੁੱਥ ਸੈਂਸਰ ਦਿਲ ਦੀ ਧੜਕਨ ਰੁਕਣ (ਹਾਰਟ ਫੇਲ) ਹੋਣ ਦੀ ਪਛਾਣ 10 ਦਿਨ ਪਹਿਲਾਂ ਹੀ ਕਰ ਦੇਵੇਗਾ। ਇਸ ਬਲੂਟੁੱਥ ਸੈਂਸਰ ਨੂੰ ਛਾਤੀ ’ਤੇ ਪੈਚ ਵਾਂਗ ਚਿਪਕਾਇਆ ਜਾਂਦਾ ਹੈ। ਇਹ ਦਿਲ ਦੀ ਰਫਤਾਰ ਅਤੇ ਲੈਅ, ਨੀਂਦ ਦੀ ਗੁਣਵੱਤਾ ਅਤੇ ਸਰੀਰ ਦੀ ਮੁਦਰਾ ਦੀ ਨਿਗਰਾਨੀ ਕਰਦਾ ਹੈ।
ਯੂਨੀਵਰਸਿਟੀ ਆਫ ਉਥਾਹ ਹੈਲਥ ਅਤੇ ਵੀ. ਏ. ਸਾਲਟ ਲੇਕ ਸਿਟੀ ਹੈਲਥ ਕੇਅਰ ਸਿਸਟਮ ਦੇ ਵਿਗਿਆਨੀਆਂ ਨੇ ਕਿਹਾ ਕਿ ਇਸ ਤਕਨੀਕ ਦੀ ਮਦਦ ਨਾਲ ਐਮਰਜੈਂਸੀ ਦੀ ਸਥਿਤੀ ਨੂੰ ਘੱਟ ਕੀਤਾ ਜਾ ਸਕੇਗਾ। ਵਿਗਿਆਨੀਆਂ ਨੇ 100 ਹਾਰਟ ਫੇਲੀਅਰ ਦੇ ਮਰੀਜ਼ਾਂ ’ਤੇ ਇਸ ਸੈਂਸਰ ਦਾ ਪ੍ਰੀਖਣ ਕੀਤਾ। ਇਨ੍ਹਾਂ ਮਰੀਜ਼ਾਂ ਦੀ ਉਮਰ 68 ਸਾਲ ਸੀ। ਇਨ੍ਹਾਂ ਨੇ ਆਪਣੀ ਛਾਤੀ ’ਤੇ ਇਸ ਸੈਂਸਰ ਨੂੰ ਤਿੰਨ ਮਹੀਨਿਆਂ ਤੱਕ ਲਾਇਆ ਸੀ। ਸਾਈਕ ਆਈਕਿਊ ਨੇ ਇਸ ਸੈਂਸਰ ਨੂੰ ਬਣਾਇਆ ਹੈ।

PunjabKesari

ਜਦੋਂ ਦਿਲ ਕੰਮ ਨਹੀਂ ਕਰਦਾ
ਹਾਰਟ ਫੇਲੀਅਰ ਉਸ ਹਾਲਾਤ ਨੂੰ ਕਹਿੰਦੇ ਹਨ, ਜਦੋਂ ਦਿਲ ਨਾਰਮਲ ਤਰੀਕੇ ਨਾਲ ਕੰਮ ਨਹੀਂ ਕਰਦਾ। ਕੁਝ ਮਾਮਲਿਆਂ ’ਚ ਦਿਲ ’ਚ ਖੂਨ ਲੋੜੀਂਦੀ ਮਾਤਰਾ ’ਚ ਨਹੀਂ ਭਰਦਾ ਹੈ ਅਤੇ ਕੁਝ ਮਾਮਲਿਆਂ ’ਚ ਦਿਲ ਸਰੀਰ ਦੇ ਦੂਜੇ ਹਿੱਸਿਆਂ ਤੱਕ ਖੂਨ ਪੰਪ ਨਹੀਂ ਕਰਦਾ। ਯੂ. ਕੇ. ’ਚ 900000 ਲੋਕ ਹਾਰਟ ਫੇਲੀਅਰ ਦੇ ਮਰੀਜ਼ ਹਨ। ਉਥੇ ਹੀ ਅਮਰੀਕਾ ’ਚ 65 ਲੱਖ ਬਾਲਗ ਇਸ ਸਮੱਸਿਆ ਤੋਂ ਪੀੜਤ ਹਨ।

PunjabKesari

ਹਸਪਤਾਲ ’ਚ ਦਾਖਲ ਕਰਨ ਲਈ ਦੇਵੇਗਾ ਸੰਕੇਤ
ਪ੍ਰਮੁਖ ਖੋਜਕਾਰ ਡਾਕਟਰ ਜੋਸੇਫ ਸਟੇਲਿਕ ਨੇ ਕਿਹਾ ਕਿ ਇਸ ਖੋਜ ਤੋਂ ਪਤਾ ਲੱਗਦਾ ਹੈ ਕਿ ਅਸੀਂ ਇਸ ਯੰਤਰ ਦੀ ਮਦਦ ਨਾਲ ਮਰੀਜ਼ਾਂ ਨੂੰ ਹਸਪਤਾਲ ’ਚ ਦਾਖਲ ਕਰਵਾਉਣ ਦੇ ਸੰਕੇਤ ਪਹਿਲਾਂ ਤੋਂ ਹੀ ਪ੍ਰਾਪਤ ਕਰ ਸਕਦੇ ਹਨ। ਸਮੇਂ ਤੋਂ ਪਹਿਲਾਂ ਦਿਲ ’ਚ ਹੋ ਰਹੇ ਬਦਲਾਅ ਬਾਰੇ ਜਾਣਕਾਰੀ ਪ੍ਰਾਪਤ ਹੋ ਜਾਣ ਨਾਲ ਮਾਹਿਰ ਛੇਤੀ ਇਲਾਜ ਦੀ ਪ੍ਰਕਿਰਿਆ ਸ਼ੁਰੂ ਕਰ ਸਕਦੇ ਹਨ। ਇਸ ਨਾਲ ਮਰੀਜ਼ ਦੇ ਛੇਤੀ ਠੀਕ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।


author

Sunny Mehra

Content Editor

Related News