ਵਿਗਿਆਨੀਆਂ ਦਾ ਦਾਅਵਾ, ਹੁਣ ਬਿਨਾਂ Sperm ਦੇ ਪੈਦਾ ਹੋ ਸਕਣਗੇ ਬੱਚੇ
Friday, Sep 08, 2023 - 03:47 PM (IST)
ਇੰਟਰਨੈਸ਼ਨਲ ਡੈਸਕ- ਮਨੁੱਖੀ ਸਰੀਰ ਦੀ ਅੰਦਰੂਨੀ ਗਤੀਵਿਧੀ ਸਬੰਧੀ ਵਿਗਿਆਨੀ ਦਿਨ-ਰਾਤ ਅਧਿਐਨ ਕਰਦੇ ਰਹਿੰਦੇ ਹਨ। ਇਸ ਦੇ ਨਾਲ ਹੀ ਵਿਗਿਆਨ ਇੰਨੀ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ ਕਿ ਜੋ ਚੀਜ਼ਾਂ ਅਸੰਭਵ ਲੱਗਦੀਆਂ ਸਨ, ਉਹ ਹੁਣ ਸੰਭਵ ਹੋ ਗਈਆਂ ਹਨ। ਇਕ ਪਾਸੇ ਜਿੱਥੇ ਮੰਨਿਆ ਜਾਂਦਾ ਹੈ ਕਿ ਬੱਚੇ ਦੇ ਜਨਮ ਲਈ ਮਨੁੱਖੀ ਸ਼ੁਕਰਾਣੂ ਅਤੇ ਆਂਡੇ ਦੀ ਲੋੜ ਹੁੰਦੀ ਹੈ ਉੱਥੇ ਵਿਗਿਆਨੀਆਂ ਨੇ ਇਹ ਵੀ ਸੰਭਵ ਬਣਾਇਆ ਹੈ ਕਿ ਇਨ੍ਹਾਂ ਤੋਂ ਬਿਨਾਂ ਵੀ ਆਸਾਨੀ ਨਾਲ ਬੱਚੇ ਦਾ ਜਨਮ ਹੋ ਸਕਦਾ ਹੈ। ਇਹ ਹੈਰਾਨੀਜਨਕ ਕੰਮ ਇਜ਼ਰਾਈਲ ਦੇ ਵਿਗਿਆਨੀਆਂ ਦੀ ਟੀਮ ਨੇ ਕੀਤਾ ਹੈ।
ਬੀ.ਬੀ.ਸੀ ਦੀ ਰਿਪੋਰਟ ਮੁਤਾਬਕ ਅਜਿਹਾ ਵੇਇਜ਼ਮੈਨ ਇੰਸਟੀਚਿਊਟ ਦੀ ਟੀਮ ਨੇ ਕੀਤਾ ਹੈ। ਟੀਮ ਦਾ ਕਹਿਣਾ ਹੈ ਕਿ ਸਟੈਮ ਸੈੱਲਾਂ ਦੀ ਵਰਤੋਂ ਕਰਕੇ ਇੱਕ "ਭਰੂਣ ਮਾਡਲ" ਬਣਾਇਆ ਗਿਆ। ਇਸ ਨੇ ਅਜਿਹੇ ਹਾਰਮੋਨ ਵੀ ਕੱਢੇ, ਜਿਨ੍ਹਾਂ ਨੇ ਲੈਬ ਵਿੱਚ ਪ੍ਰੈਗਨੈਂਸੀ ਟੈਸਟ ਨੂੰ ਸਕਾਰਾਤਮਕ ਬਣਾਇਆ। ਵਿਗਿਆਨੀਆਂ ਨੇ ਬਹੁਤ ਮਹੱਤਵਪੂਰਨ ਗੱਲ ਦੱਸਦਿਆਂ ਕਿਹਾ ਕਿ ਇਹ ਨਵਾਂ ਮਾਡਲ ਅਸਲੀ ਭਰੂਣ ਵਾਂਗ ਵਿਕਸਿਤ ਹੋ ਸਕਦਾ ਹੈ। ਇਹ ਰੋਮਾਂਚਕ ਹੈ ਕਿਉਂਕਿ ਇਹ ਸਾਨੂੰ ਇਸ ਬਾਰੇ ਹੋਰ ਜਾਣਨ ਵਿੱਚ ਮਦਦ ਕਰ ਸਕਦਾ ਹੈ ਕਿ ਬੱਚੇ ਆਪਣੀਆਂ ਮਾਵਾਂ ਦੇ ਅੰਦਰ ਕਿਵੇਂ ਵਿਕਸਿਤ ਹੁੰਦੇ ਹਨ। ਭਰੂਣ ਮਾਡਲ ਦੀ ਇਕ ਤਸਵੀਰ-
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਕਾਲਜ ਕੈਂਪਸ ਅੱਗੇ ਧਰਨਾ ਲਾਉਣ ਨੂੰ ਮਜ਼ਬੂਰ ਹੋਏ ਪੰਜਾਬੀਆਂ ਨੂੰ ਲੈ ਕੇ ਆਈ ਵੱਡੀ ਖ਼ਬਰ
ਹਾਲਾਂਕਿ ਅਧਿਐਨ ਵਿਚ ਸ਼ਾਮਲ ਨਾ ਹੋਣ ਵਾਲੇ ਖੋਜੀ ਅਤੇ ਵਿਗਿਆਨੀ ਦੋਵੇਂ ਇਸ ਗੱਲ 'ਤੇ ਯਕੀਨ ਨਹੀਂ ਰੱਖਦੇ ਕਿ ਇਨ੍ਹਾਂ ਮਾਡਲਾਂ ਨੂੰ ਮਨੁੱਖੀ ਭਰੂਣ ਮੰਨਿਆ ਜਾਣਾ ਚਾਹੀਦਾ ਹੈ। ਉੱਧਰ ਢਾਂਚਾ ਬੱਚੇਦਾਨੀ ਦੀ ਸਥਿਤੀ ਦੇ ਨਾਲ ਮੇਲ ਖਾਂਦਾ ਹੈ, ਪਰ ਉਸ ਵਰਗਾ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।