ਵਿਗਿਆਨੀਆਂ ਨੇ ਬਣਾਇਆ ''ਮਿਨੀ ਹਾਰਟ'', ਧੜਕਦਾ ਹੈ 25 ਦਿਨ ਦੇ ਭਰੂਣ ਵਾਂਗ
Monday, May 24, 2021 - 12:14 PM (IST)

ਹੰਗਰੀ (ਬਿਊਰੋ): ਇਨਸਾਨ ਦੇ ਸਰੀਰ ਨੂੰ ਚੰਗੀ ਤਰ੍ਹਾ ਸਮਝਣ ਲਈ ਵਿਗਿਆਨੀ ਦਿਨ-ਰਾਤ ਅਧਿਐਨ ਕਰ ਰਹੇ ਹਨ। ਇਸ ਦੌਰਾਨ ਵਿਗਿਆਨੀਆਂ ਨੇ ਪਹਿਲੀ ਵਾਰ ਲੈਬ ਵਿਚ ਇਕ ਨਕਲੀ 'ਮਿਨੀ ਹਾਰਟ' ਵਿਕਸਿਤ ਕੀਤਾ ਹੈ। ਮਨੁੱਖੀ ਸਟੈਮ ਸੈੱਲ ਤੋਂ ਬਣਿਆ ਤਿਲ ਦੇ ਬੀਜ ਦੇ ਆਕਾਰ ਦਾ 2 ਮਿਲੀਮੀਟਰ ਦਾ ਇਹ ਨਕਲੀ ਦਿਲ 25 ਦਿਨ ਦੇ ਇਨਸਾਨੀ ਭਰੂਣ ਵਿਚ ਧੜਕਨ ਵਾਲੇ ਦਿਲ ਦੀ ਨਕਲ ਕਰਦਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਸਫਲਤਾ ਦੇ ਬਾਅਦ ਉਹ ਦਿਲ ਨਾਲ ਜੁੜੀਆਂ ਕਈ ਬੀਮਾਰੀਆਂ ਦੇ ਰਹੱਸ ਨੂੰ ਸਮਝ ਸਕਣਗੇ। ਇੱਥੋਂ ਤੱਕ ਕਿ ਦਿਲ ਦਾ ਦੌਰਾ ਪੈਣ ਦੇ ਬਾਅਦ ਬੱਚਿਆਂ ਦੇ ਦਿਲ ਕਿਉਂ ਨਹੀਂ ਝੁਲਸਦੇ, ਇਸ ਦਾ ਪਤਾ ਵੀ ਲਗਾਇਆ ਜਾ ਸਕੇਗਾ।
ਆਸਟ੍ਰੀਆ ਸਾਈਂਸ ਅਕੈਡਮੀ ਦੇ ਵਿਗਿਆਨੀਆਂ ਦੀ ਟੀਮ ਨੇ ਇਸ ਨੂੰ ਬਣਾਇਆ ਹੈ। ਅਸਲ ਵਿਚ ਵਿਗਿਆਨੀਆਂ ਦੀ ਇਹ ਟੀਮ ਇਹ ਖੋਜ ਕਰਨ ਵਿਚ ਜੁਟੀ ਸੀ ਕਿ ਭਰੂਣ ਵਿਚ ਦਿਲ ਦੀ ਬੀਮਾਰੀ ਕਿਵੇਂ ਵਿਕਸਿਤ ਹੁੰਦੀ ਹੈ। ਭਰੂਣ ਵਿਚ ਜਮਾਂਦਰੂ ਦਿਲ ਸੰਬੰਧੀ ਸਮੱਸਿਆ ਸਭ ਤੋਂ ਵੱਧ ਪਾਈ ਜਾਂਦੀ ਹੈ। ਮਸ਼ਹੂਰ ਬਾਇਓਇੰਜੀਨੀਅਰ ਜੇਨ ਮਾ ਕਹਿੰਦੇ ਹਨ ਕਿ ਦਿਲ ਦੀ ਜਮਾਂਦਰੂ ਬੀਮਾਰੀ ਅਤੇ ਇਨਸਾਨਾਂ ਦੇ ਦਿਲ ਦੇ ਕਈ ਰਹੱਸ ਖੋਲ੍ਹਣ ਵਿਚ ਇਹ ਤਕਨੀਕ ਕਾਰਗਰ ਸਾਬਤ ਹੋਵੇਗੀ। ਹੁਣ ਤੱਕ ਪਸ਼ੂ ਮਾਡਲ 'ਤੇ ਨਿਰਭਰ ਖੋਜ ਦੇ ਕ੍ਰਮ ਵਿਚ ਇਹ ਹੁਣ ਤੱਕ ਦੀ ਸਭ ਤੋਂ ਮਹੱਤਵਪੂਰਨ ਖੋਜ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ: ਆਈਨਸਟਾਈਨ ਦੁਆਰਾ ਲਿਖਿਆ ਪੱਤਰ 1.2 ਮਿਲੀਅਨ ਡਾਲਰ 'ਚ ਹੋਇਆ ਨੀਲਾਮ
ਮਿਸ਼ੀਗਨ ਯੂਨੀਵਰਸਿਟੀ ਦੇ ਸਟੈਮ ਸੈੱਲ ਵਿਗਿਆਨੀ ਏਟੋਰ ਏਗੁਇਰੇ ਕਹਿੰਦੇ ਹਨ ਕਿ ਪਿਛਲੇ 10 ਸਾਲਾਂ ਵਿਚ ਦਿਮਾਗ, ਲੀਵਰ ਜਿਹੇ ਕਈ ਅੰਗ ਲੈਬ ਵਿਚ ਵਿਕਸਿਤ ਕੀਤੇ ਗਏ ਹਨ ਪਰ ਇਸ ਸਭ ਤੋਂ ਸਟੀਕ ਹੈ। ਧੜਕਦੇ ਹੋਏ ਇਨਸਾਨੀ ਦਿਲ ਨੂੰ ਜਿਸ ਤਰ੍ਹਾਂ ਓਰਗੇਨਾਈਡ ਕੀਤਾ ਗਿਆ ਹੈ ਉਹ ਬਿਲਕੁੱਲ ਅਸਲੀ ਦਿਲ ਵਾਂਗ ਹੀ ਹੈ। ਇਸ ਵਿਚ ਸਾਰੇ ਟਿਸ਼ੂ ਅਤੇ ਸੈੱਲ ਨਾ ਸਿਰਫ ਵਿਕਸਿਤ ਹੋਏ ਸਗੋਂ ਖੁਦ ਹੀ ਬਣਾਵਟ ਵਿਚ ਢੱਲ ਕੇ ਵਾਸਤਵਿਕ ਆਕਾਰ ਵੀ ਲੈਣ ਲੱਗੇ। ਪ੍ਰਮੱਖ ਖੋਜਕਰਤਾ ਡਾਕਟਰ ਸਾਸ਼ਾ ਮੇਂਡਜਨ ਕਹਿੰਦੇ ਹਨ ਕਿ ਜਦੋਂ ਮੈਂ ਇਸ ਨੂੰ ਪਹਿਲੀ ਵਾਰ ਦੇਖਿਆ ਤਾਂ ਮੈਨੂੰ ਹੈਰਾਨੀ ਹੋਈ ਕਿ ਇਹ ਚੈਂਬਰਸ ਖੁਦ ਹੀ ਬਣ ਸਕਦੇ ਹਨ। ਓਰਗੇਨਾਈਡ ਜਦੋਂ ਆਪਣੀ ਕਾਰਜਅਵਸਥਾ ਵਿਚ ਆ ਗਏ ਤਾਂ ਮੈਂ ਸਭ ਤੋਂ ਜ਼ਿਆਦਾ ਖੁਸ਼ ਹੋਇਆ ਕਿ ਸਾਡੀ ਖੋਜ ਸਫਲ ਰਹੀ। ਇਹ ਮਿਨੀ ਹਾਰਟ ਲੈਬ ਵਿਚ 3 ਮਹੀਨੇ ਤੋਂ ਵੱਧ ਸਮੇਂ ਤੱਕ ਜਿਉਂਦੇ ਰਹੇ ਹਨ। 12 ਸਾਲ ਬਾਅਦ ਸਾਡੀ ਮਿਹਨਤ ਰੰਗ ਲਿਆਈ ਹੈ। ਅਸੀਂ ਓਰਗੇਨਾਈਡ ਮਤਲਬ ਜੈਵਿਕ ਟੁੱਕੜਿਆਂ ਨੂੰ ਵੀ ਫ੍ਰੀਜ਼ ਕਰ ਦਿੱਤਾ ਹੈ ਤਾਂ ਜੋ ਅੱਗੇ ਹੋਰ ਨਵੀਂ ਖੋਜ ਨੂੰ ਵਧਾਵਾ ਮਿਲੇ।
ਖੋਜੀਆਂ ਦਾ ਦਾਅਵਾ
ਪ੍ਰਮੁੱਖ ਖੋਜਕਰਤਾ ਡਾਕਟਰ ਸਾਸ਼ਾ ਮੇਂਡਜਨ ਕਹਿੰਦੇ ਹਨ ਕਿ ਜਦੋਂ ਤੱਕ ਤੁਸੀਂ ਇਸ ਨੂੰ ਮੁੜ ਨਹੀਂ ਬਣਾ ਸਕਦੇ ਹੋ ਉਦੋਂ ਤੱਕ ਤੁਸੀਂ ਕਿਸੇ ਚੀਜ਼ ਨੂੰ ਪੂਰੀ ਤਰ੍ਹਾਂ ਨਾਲ ਨਹੀਂ ਸਮਝ ਸਕਦੇ।ਅਸੀਂ ਅਜਿਹਾ ਮੁੜ ਕਰ ਕੇ ਦਿਖਾਇਆ।ਭਾਵੇਂਕਿ ਇਸ ਤੋਂ ਪਹਿਲਾਂ ਚੀਨ ਦੇ ਵਿਗਿਆਨੀਆਂ ਨੇ ਨਕਲੀ ਦਿਲ ਬਣਾਉਣ ਦਾ ਦਾਅਵਾ ਕੀਤਾ ਸੀ ਪਰ ਉਹ ਸਟੈਮ ਸੈੱਲ ਤੋਂ ਨਹੀਂ ਬਣਿਆ ਸੀ। ਇਸ ਵਿਚ ਰਾਕੇਟ ਤਕਨਾਲੌਜੀ ਦੀ ਵਰਤੋਂ ਕੀਤੀ ਗਈ ਸੀ।ਇਸ ਨੂੰ ਬਣਾਉਣ ਵਿਚ ਚੁੰਬਕੀ ਅਤੇ ਤਰਲ ਲੇਵੀਟੇਸ਼ਨ ਤਕਨੀਕ ਦੀ ਵਰਤੋਂ ਕੀਤੀ ਗਈ ਸੀ। ਇਸ ਕਾਰਨ ਮਸ਼ੀਨ ਵਿਚ ਰਗੜ ਨਹੀਂ ਹੁੰਦੀ ਅਤੇ ਕੰਮ ਕਰਨ ਦੀ ਸਮਰੱਥਾ ਵੱਧਦੀ ਹੈ।
ਨੋਟ- ਵਿਗਿਆਨੀਆਂ ਨੇ ਬਣਾਇਆ 'ਮਿਨੀ ਹਾਰਟ', ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।