ਕੋਰੋਨਾ ਦੇ ਇਸ ਵੈਰੀਐਂਟ ਕਾਰਣ ਸਿੰਗਾਪੁਰ 'ਚ ਬੰਦ ਕੀਤੇ ਗਏ ਸਕੂਲ
Thursday, May 20, 2021 - 07:46 PM (IST)
ਸਿੰਗਾਪੁਰ-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਿੰਗਾਪੁਰ ਵੈਰੀਐਂਟ ਦੇ ਬਹੁਤ ਖਤਰਨਾਕ ਹੋਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਸੀ ਕਿ ਕੋਰੋਨਾ ਦੀ ਤੀਸਰੀ ਲਹਿਰ ਦੌਰਾਨ ਬੱਚਿਆਂ ਨੂੰ ਕਾਫੀ ਖਤਰਾ ਹੋ ਸਕਦਾ ਹੈ। ਉਨ੍ਹਾਂ ਦੇ ਇਸ ਬਿਆਨ 'ਤੇ ਕਾਫੀ ਬਵਾਲ ਮਚ ਗਿਆ ਸੀ। ਦੂਜੇ ਪਾਸੇ ਸਿੰਗਾਪੁਰ 'ਚ ਮਾਪੇ ਬੱਚਿਆਂ ਨੂੰ ਕੋਰੋਨਾ ਦੀ ਲਹਿਰ ਤੋਂ ਬਚਾਉਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ। ਬੱਚਿਆਂ 'ਚ ਕੋਰੋਨਾ ਇਨਫੈਕਸ਼ਨ ਦੀ ਸਥਿਤੀ ਖਤਰਨਾਕ ਨਾ ਹੋਵੇ ਇਸ ਦੇ ਲਈ ਸਕੂਲਾਂ ਨੂੰ ਬੰਦ ਕਰ ਦਿੱਤਾ ਹੈ। ਨਾਲ ਹੀ ਘਰਾਂ 'ਚ ਬੱਚਿਆਂ ਦੀ ਖਾਸ ਦੇਖ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ-'ਵਾਇਰਸ ਦੇ ਸਾਰੇ ਵੈਰੀਐਂਟਾਂ ਵਿਰੁੱਧ ਟੀਕਿਆਂ ਦੇ ਅਸਰਦਾਰ ਹੋਣ ਦਾ ਭਰੋਸਾ ਵਧ ਰਿਹੈ'
ਸਿੰਗਾਪੁਰ ਸਰਕਾਰ ਨੇ ਐਤਵਾਰ ਨੂੰ ਕਿਹਾ ਕਿ ਕੋਰੋਨਾ ਦਾ ਨਵਾਂ ਮਿਊਟੈਂਟ ਬੀ1.1.67 ਵੈਰੀਐਂਟ ਬੱਚਿਆਂ 'ਤੇ ਵਧੇਰੇ ਅਸਰ ਕਰ ਰਿਹਾ ਹੈ। ਜਿਸ ਕਾਰਣ ਦੇਸ਼ ਦੇ ਸਕੂਲਾਂ ਨੂੰ ਬੰਦ ਕਰ ਦਿੱਤਾ ਜਾਵੇਗਾ ਕਿਉਂਕਿ ਹੁਣ ਨੌਜਵਾਨਾਂ ਦੇ ਵੈਕਸੀਨੇਸ਼ਨ ਦੀ ਤਿਆਰੀ ਜ਼ਰੂਰੀ ਹੈ। ਸਿੰਗਾਪੁਰ ਦੇ ਸਿੱਖਿਆ ਮੰਤਰੀ ਚਾਨ ਚੁਨ ਸਿੰਗ ਨੇ ਕਿਹਾ ਕਿ ਵਾਇਰਸ ਦੇ ਕੁਝ ਮਿਊਟੇਸ਼ਨ ਬਹੁਤ ਵਧੇਰੇ ਐਕਟੀਵ ਹੁੰਦੇ ਹਨ ਅਤੇ ਉਹ ਬੱਚਿਆਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਚੁਨ ਸਿੰਗ ਨੇ ਕਿਹਾ ਕਿ ਵਾਇਰਸ ਨਾਲ ਇਨਫੈਕਟਿਡ ਬੱਚਿਆਂ 'ਚੋਂ ਕਈ ਗੰਭੀਰ ਤੌਰ 'ਤੇ ਬੀਮਾਰ ਨਹੀਂ ਹੈ ਅਤੇ ਕੁਝ 'ਚ ਹਲਕੇ ਲੱਛਣ ਹਨ।
ਇਹ ਵੀ ਪੜ੍ਹੋ-ਪਾਕਿ 'ਚ 24 ਮਈ ਤੋਂ ਹਟ ਜਾਣਗੀਆਂ ਕੋਰੋਨਾ ਸੰਬੰਧੀ ਇਹ ਪਾਬੰਦੀਆਂ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।