ਓਂਟਾਰੀਓ ਦੇ ਇਨ੍ਹਾਂ ਖੇਤਰਾਂ ਦੇ ਵਿਦਿਆਰਥੀ 25 ਜਨਵਰੀ ਤੋਂ ਜਾਣਗੇ ਸਕੂਲ
Thursday, Jan 21, 2021 - 11:17 AM (IST)
ਟੋਰਾਂਟੋ- ਓਂਟਾਰੀਓ ਸੂਬਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਸੋਮਵਾਰ ਤੋਂ ਕੁਝ ਸਕੂਲ ਦੁਬਾਰਾ ਖੋਲ੍ਹ ਦਿੱਤੇ ਜਾਣਗੇ। ਇਸ ਦੇ ਇਲਾਵਾ ਬਾਕੀ ਸਕੂਲਾਂ ਵਿਚ ਅਜੇ ਆਨਲਾਈਨ ਪੜ੍ਹਾਈ ਹੀ ਜਾਰੀ ਰਹੇਗੀ।
ਬੁੱਧਵਾਰ ਨੂੰ ਸਿੱਖਿਆ ਮੰਤਰਾਲੇ ਵਲੋਂ ਕਿਹਾ ਗਿਆ ਸੀ ਕਿ 7 ਦੱਖਣੀ ਪਬਲਿਕ ਹੈਲਥ ਯੂਨਿਟ ਦੇ ਵਿਦਿਆਰਥੀਆਂ ਨੂੰ ਮੁੜ ਸਕੂਲਾਂ ਵਿਚ ਜਮਾਤਾਂ ਲਾਉਣ ਲਈ ਕਿਹਾ ਜਾਵੇਗਾ। 25 ਜਨਵਰੀ ਤੋਂ ਵਿਦਿਆਰਥੀ ਆਪਣੀਆਂ ਜਮਾਤਾਂ ਵਿਚ ਬੈਠ ਕੇ ਪੜ੍ਹ ਸਕਣਗੇ ਪਰ ਇਸ ਦੌਰਾਨ ਉਨ੍ਹਾਂ ਨੂੰ ਸਮਾਜਕ ਦੂਰੀ ਅਤੇ ਮਾਸਕ ਪਾਉਣ ਦੀਆ ਹਿਦਾਇਤਾਂ ਮੰਨਣੀਆਂ ਪੈਣਗੀਆਂ।
ਇਨ੍ਹਾਂ ਖੇਤਰਾਂ ਦੇ ਵਿਦਿਆਰਥੀ ਜਾਣਗੇ ਮੁੜ ਸਕੂਲਾਂ 'ਚ-
1) ਗ੍ਰੇ ਬਰੂਸ ਹੈਲਥ ਯੁਨਿਟ
2) ਹਾਲੀਬੁਰਟਨ, ਕਾਵਾਰਥਾਸ ਪਾਈਨ ਰਿਜ ਜ਼ਿਲ੍ਹਾ ਹੈਲਥ ਯੁਨਿਟ
3) ਹਾਸਟਿੰਗਸ ਐਂਡ ਪ੍ਰਿੰਸ ਐਡਵਰਡ ਕਾਊਂਟੀਜ਼ ਹੈਲਥ ਯੁਨਿਟ
4) ਕਿੰਗਸਟਨ, ਫਰੰਟਨੈਕ ਅਤੇ ਲੈਨੋਕਸ ਐਂਡ ਐਡਿੰਗਟਨ ਹੈਲਥ ਯੁਨਿਟ
5) ਲੀਡਜ਼, ਗ੍ਰੀਨਵਿਲੇ ਅਤੇ ਲੈਂਡਮਾਰਕ ਜ਼ਿਲ੍ਹਾ ਹੈਲਥ ਯੁਨਿਟ
6) ਪੀਟਰਬਰੋਹ ਪਬਲਿਕ ਹੈਲਥ
7) ਰੈਨਫਰੀਊ ਕਾਊਂਟੀ ਤੇ ਜ਼ਿਲ੍ਹਾ ਹੈਲਥ ਯੁਨਿਟ
ਦੱਸ ਦਈਏ ਕਿ ਟੋਰਾਂਟੋ, ਪੀਲ, ਯਾਰਕ, ਵਿੰਡਸਰ ਤੇ ਹਮਿਲਟਨ ਦੇ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਅਜੇ ਉਹ ਆਪਣੇ ਬੱਚਿਆਂ ਨੂੰ ਸਕੂਲਾਂ ਵਿਚ ਨਹੀਂ ਭੇਜਣਗੇ। ਹੋ ਸਕਦਾ ਹੈ ਕਿ 10 ਫਰਵਰੀ ਤੱਕ ਬੱਚਿਆਂ ਨੂੰ ਘਰਾਂ ਵਿਚ ਹੀ ਪੜ੍ਹਾਉਣਗੇ। ਹਾਲਾਂਕਿ ਸਿੱਖਿਆ ਮੰਤਰੀ ਦਾ ਕਹਿਣਾ ਹੈ ਕਿ ਲਗਭਗ 1 ਲੱਖ ਵਿਦਿਆਰਥੀ ਸੋਮਵਾਰ ਤੋਂ ਮੁੜ ਸਕੂਲਾਂ ਵਿਚ ਆ ਜਾਵੇਗਾ।