ਸ਼੍ਰੀਲੰਕਾ ''ਚ ਆਰਥਿਕ ਸੰਕਟ ਕਾਰਨ ਸਕੂਲ ਬੰਦ
Tuesday, Jun 28, 2022 - 01:58 PM (IST)
ਕੋਲੰਬੋ (ਏਜੰਸੀ)- ਸ਼੍ਰੀਲੰਕਾ ਨੇ ਗੰਭੀਰ ਆਰਥਿਕ ਅਤੇ ਤੇਲ ਸੰਕਟ ਦੇ ਕਾਰਨ ਸਾਰੇ ਸਕੂਲਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ ਅਤੇ ਮੰਗਲਵਾਰ ਤੋਂ 2 ਹਫ਼ਤਿਆਂ ਲਈ ਸਿਰਫ਼ ਜ਼ਰੂਰੀ ਸੇਵਾਵਾਂ ਜਿਵੇਂ ਕਿ ਸਿਹਤ, ਰੇਲ ਗੱਡੀਆਂ ਅਤੇ ਬੱਸਾਂ ਲਈ ਤੇਲ ਦੀ ਸਪਲਾਈ ਦੀ ਆਗਿਆ ਦਿੱਤੀ ਹੈ। ਸ਼੍ਰੀਲੰਕਾ ਪਿਛਲੇ ਕੁਝ ਮਹੀਨਿਆਂ ਤੋਂ ਗੰਭੀਰ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ।
ਇੱਥੇ ਵਿਦੇਸ਼ੀ ਮੁਦਰਾ ਭੰਡਾਰ ਰਿਕਾਰਡ ਹੇਠਲੇ ਪੱਧਰ 'ਤੇ ਹੈ, ਜਿਸ ਨਾਲ ਇਹ ਦੇਸ਼ ਭੋਜਨ, ਦਵਾਈ ਅਤੇ ਤੇਲ ਦੇ ਜ਼ਰੂਰੀ ਆਯਾਤ ਲਈ ਭੁਗਤਾਨ ਕਰਨ ਵਿੱਚ ਅਸਮਰੱਥ ਹੈ। ਰਿਪੋਰਟ ਮੁਤਾਬਕ ਦੇਸ਼ 'ਚ ਸਿਰਫ਼ 10 ਦਿਨ ਲਈ ਤੇਲ ਬਚਿਆ ਹੈ, ਜੋ ਨਿਯਮਤ ਮੰਗ ਦੇ ਆਧਾਰ 'ਤੇ ਸਿਰਫ਼ ਇਕ ਹਫ਼ਤੇ 'ਚ ਖ਼ਤਮ ਹੋ ਜਾਵੇਗਾ। ਸਰਕਾਰ ਦੇ ਕੈਬਨਿਟ ਬੁਲਾਰੇ ਬੰਦੁਲਾ ਗੁਣਾਵਰਧਨੇ ਨੇ ਕਿਹਾ ਕਿ ਦੇਸ਼ ਵਿੱਚ ਸਿਰਫ਼ ਰੇਲ ਗੱਡੀਆਂ ਅਤੇ ਬੱਸਾਂ, ਮੈਡੀਕਲ ਸੇਵਾਵਾਂ ਅਤੇ ਵਾਹਨਾਂ ਨੂੰ ਚਲਾਉਣ ਲਈ ਹੀ ਤੇਲ ਦੀ ਸਪਲਾਈ ਕੀਤੀ ਜਾਵੇਗੀ। ਜੋ ਮੰਗਲਵਾਰ ਤੋਂ 10 ਜੁਲਾਈ ਤੱਕ ਭੋਜਨ ਦੀ ਢੋਆ-ਢੁਆਈ ਕਰਦੇ ਹਨ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੇ ਤੇਲ ਸੰਕਟ ਦੇ ਮੱਦੇਨਜ਼ਰ ਸ਼ਹਿਰੀ ਖੇਤਰਾਂ ਵਿੱਚ ਸਕੂਲਾਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਹਨ ਅਤੇ ਸਾਰਿਆਂ ਨੂੰ ਘਰੋ ਕੰਮ ਕਰਨ ਦੀ ਅਪੀਲ ਕੀਤੀ ਹੈ।