ਪਿਊਰਟੋ ਰੀਕੋ ''ਚ ਗੰਭੀਰ ਬਿਜਲੀ ਸੰਕਟ, ਬੰਦ ਕੀਤੇ ਗਏ ਸਕੂਲ, ਦਫ਼ਤਰ

Friday, Apr 08, 2022 - 02:02 PM (IST)

ਪਿਊਰਟੋ ਰੀਕੋ ''ਚ ਗੰਭੀਰ ਬਿਜਲੀ ਸੰਕਟ, ਬੰਦ ਕੀਤੇ ਗਏ ਸਕੂਲ, ਦਫ਼ਤਰ

ਸਾਨ ਜੁਆਨ (ਏ.ਪੀ.): ਪਿਊਰਟੋ ਰੀਕੋ ਵਿਚ ਇਕ ਵੱਡੇ ਪਾਵਰ ਪਲਾਂਟ ਵਿਚ ਅੱਗ ਲੱਗਣ ਕਾਰਨ ਵੀਰਵਾਰ ਨੂੰ 10 ਲੱਖ ਤੋਂ ਵੱਧ ਖਪਤਕਾਰਾਂ ਦੀ ਬਿਜਲੀ ਸਪਲਾਈ ਬੰਦ ਹੋ ਗਈ, ਜਿਸ ਨਾਲ ਸਕੂਲ ਅਤੇ ਦਫ਼ਤਰਾਂ ਨੂੰ ਬੰਦ ਕਰਨਾ ਪਿਆ। ਬਿਜਲੀ ਸੰਕਟ ਕਾਰਨ ਲਗਭਗ 170,000 ਖਪਤਕਾਰਾਂ ਲਈ ਪਾਣੀ ਦੀ ਸਪਲਾਈ ਵਿੱਚ ਵਿਘਨ ਪਿਆ, ਅਧਿਕਾਰੀਆਂ ਨੂੰ ਕੁਝ ਮੁੱਖ ਸੜਕਾਂ ਨੂੰ ਬੰਦ ਕਰਨਾ ਪਿਆ ਅਤੇ 32 ਲੱਖ ਦੀ ਆਬਾਦੀ ਵਾਲੇ ਟਾਪੂ ਦੇ ਕੁਝ ਹਿੱਸਿਆਂ ਵਿੱਚ ਆਵਾਜਾਈ ਨੂੰ ਰੋਕ ਦਿੱਤਾ ਗਿਆ। 

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਨੇ ਬਣਾਇਆ ਦੁਨੀਆ ਦਾ ਸਭ ਤੋਂ 'ਸਲਿਮ ਟਾਵਰ', ਚੌੜਾਈ ਸਿਰਫ 57 ਫੁੱਟ (ਤਸਵੀਰਾਂ)

ਪਿਊਰਟੋ ਰੀਕੋ ਦੇ ਨਿਆਂ ਮੰਤਰੀ ਡੋਮਿੰਗੋ ਇਮਾਨੁਏਲੀ ਨੇ ਕਿਹਾ ਕਿ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਜੇ ਸੰਭਵ ਹੋਵੇ ਤਾਂ ਘਰ 'ਚ ਹੀ ਰਹੋ। ਗਵਰਨਰ ਪੇਡਰੋ ਪਿਅਰਲੁਇਸ ਸਪੇਨ ਦੇ ਅਧਿਕਾਰਤ ਦੌਰੇ 'ਤੇ ਹਨ, ਉਦੋਂ ਤੱਕ ਇਮੈਨੁਏਲੀ ਅੰਤਰਿਮ ਗਵਰਨਰ ਹਨ। ਜਨਰੇਟਰਾਂ ਲਈ ਬਾਲਣ ਦੀ ਮੰਗ ਵਧਣ ਕਾਰਨ ਕੁਝ ਗੈਸ ਸਟੇਸ਼ਨਾਂ 'ਤੇ ਲੰਬੀਆਂ ਕਤਾਰਾਂ ਲੱਗ ਗਈਆਂ। ਕੁਝ ਲੋਕਾਂ ਨੂੰ ਤੂਫਾਨ ਮਾਰੀਆ ਦੇ ਬਾਅਦ ਦੇ ਹਾਲਾਤ ਯਾਦ ਆ ਗਏ, ਜਦੋਂ ਉਨ੍ਹਾਂ ਨੂੰ ਇਸੇ ਤਰ੍ਹਾਂ ਦੇ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪਿਆ ਸੀ। ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਸ਼ੁੱਕਰਵਾਰ ਨੂੰ ਵੀ ਮੁਸੀਬਤ ਵਧ ਸਕਦੀ ਹੈ। ਸਾਨ ਜੁਆਨ ਦੇ ਰੀਓ ਪੀਡਰਾਸ ਵਿਚ ਰਹਿਣ ਵਾਲੀ ਦੋ ਬੱਚਿਆਂ ਦੀ ਮਾਂਲੁਈਸਾ ਰੋਸਾਡੋ ਨੇ ਕਿਹਾ ਕਿ “ਇਹ ਡਰਾਉਣਾ ਹੈ”।


author

Vandana

Content Editor

Related News