35 ਸਾਲਾ ਅਧਿਆਪਕਾ ਨੇ ਨਾਬਾਲਗ ਵਿਦਿਆਰਥੀ ਨਾਲ ਬਣਾਏ ਸਬੰਧ, ਕਿਹਾ-ਗਰਭਵਤੀ ਹੋ ਗਈ ਹਾਂ

Thursday, Sep 03, 2020 - 10:25 AM (IST)

35 ਸਾਲਾ ਅਧਿਆਪਕਾ ਨੇ ਨਾਬਾਲਗ ਵਿਦਿਆਰਥੀ ਨਾਲ ਬਣਾਏ ਸਬੰਧ, ਕਿਹਾ-ਗਰਭਵਤੀ ਹੋ ਗਈ ਹਾਂ

ਲੰਡਨ : ਲੰਡਨ ਵਿਚ ਅਧਿਆਪਕਾ ਅਤੇ ਵਿਦਿਆਰਥੀ ਦੇ ਰਿਸ਼ਤੇ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਇਕ ਵਿਆਹੁਤਾ ਅਧਿਆਪਕਾ ਨੇ 15 ਸਾਲਾ ਮੁੰਡੇ ਨਾਲ ਸਰੀਰਕ ਸਬੰਧ ਬਣਾਏ ਅਤੇ ਉਸ ਨੂੰ ਆਪਣੀਆਂ ਨੰਗੀ ਤਸਵੀਰਾਂ ਭੇਜੀਆਂ। 35 ਸਾਲਾ ਅਧਿਆਪਕਾ ਕੈਂਡਿਸ ਬਾਰਬਰ 'ਤੇ ਇਹ ਵੀ ਦੋਸ਼ ਹੈ ਕਿ ਉਸ ਨੇ ਮੁੰਡੇ ਨਾਲ ਸੰਬੰਧ ਬਣਾਉਣ ਦੇ ਬਾਅਦ ਉਸ ਨੂੰ ਕਿਹਾ ਕਿ ਉਹ ਗਰਭਵਤੀ ਹੋ ਗਈ ਹੈ। ਇਹ ਅਧਿਆਪਕਾ ਜਿਸ ਦੇ ਖੁਦ ਦੇ ਬੱਚੇ ਸਕੂਲ ਜਾਣ ਯੋਗ ਹਨ, ਨੇ ਇਸ ਮੁੰਡੇ ਨੂੰ ਸਤੰਬਰ 2018 ਤੋਂ ਅਸ਼ਲੀਲ ਮੈਸੇਜ ਭੇਜਣੇ ਸ਼ੁਰੂ ਕੀਤੇ ਸਨ।

ਇਹ ਵੀ ਪੜ੍ਹੋ: ਇਹ ਵੀ ਪੜ੍ਹੋ: LPG ਸਿਲੰਡਰ 'ਤੇ ਖਤਮ ਹੋਵੇਗਾ ਹੁਣ ਸਬਸਿਡੀ ਦਾ ਦੌਰ

ਆਇਲੇਸਬਰੀ ਕਰਾਊਨ ਕੋਰਟ ਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਅਧਿਆਪਕਾ ਨੇ ਮੁੰਡੇ ਤੋਂ ਉਸ ਦਾ ਫ਼ੋਨ ਮੰਗ ਕੇ ਉਸ ਦੇ ਸਨੈਪਚੈਟ ਅਕਾਊਂਟ ਵਿਚ ਆਪਣੀ ਡਿਟੇਲ ਪਾ ਦਿੱਤੀ। ਇਸ ਦੇ ਬਾਅਦ ਅਧਿਆਪਕਾ ਨੇ ਲਗਾਤਾਰ ਉਸ ਮੁੰਡੇ ਨੂੰ ਮੈਸੇਜ ਕਰਣੇ ਸ਼ੁਰੂ ਕਰ ਦਿੱਤੇ। ਇਕ ਦਿਨ ਅਧਿਆਪਕਾ ਕੈਂਡਿਸ ਬਾਰਬਰ ਨੇ ਉਸ ਨੂੰ ਆਪਣੀ ਗੱਡੀ ਵਿਚ ਬਿਠਾਇਆ ਅਤੇ ਇਕ ਖ਼ੇਤ ਵਿਚ ਲਿਜਾ ਕੇ ਸਰੀਰਕ ਸਬੰਧ ਬਣਾਏ। ਇਸ ਤੋਂ ਪਹਿਲਾਂ ਉਹ ਸਨੈਪਚੈਟ 'ਤੇ ਉਸ ਨੂੰ ਆਪਣੀ ਇਕ ਨੰਗੀ ਤਸਵੀਰ ਭੇਜ ਚੁੱਕੀ ਸੀ। ਇਸ ਦੇ ਬਾਅਦ ਉਹ ਸਿਰਫ਼ ਦੋ ਹੀ ਵਾਰ ਸਰੀਰਕ ਸਬੰਧ ਬਣਾਉਣ ਲਈ ਮਿਲੇ, ਕਿਉਂਕਿ ਉਨ੍ਹਾਂ ਦੀਆਂ ਤਸਵੀਰਾਂ ਸਕੂਲ ਵਿਚ ਬੱਚਿਆਂ ਤੱਕ ਪਹੁੰਚ ਗਈਆਂ ਸਨ। ਅਦਾਲਤ ਨੂੰ ਦੱਸਿਆ ਗਿਆ ਕਿ 2018 ਵਿਚ ਹੈਡਮਾਸਟਰ ਨੇ ਇਨ੍ਹਾਂ ਤਸਵੀਰਾਂ ਵਿਚੋਂ ਇਕ ਨੂੰ ਵੇਖ ਲਿਆ ਸੀ। ਪਿਛਲੇ ਸਾਲ ਬਾਰਬਰ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਇਹ ਵੀ ਪੜ੍ਹੋ: 121 ਰੁਪਏ ਜਮ੍ਹਾ ਕਰ ਧੀ ਦੇ ਵਿਆਹ ਲਈ ਖਰੀਦੋ ਇਹ ਪਾਲਿਸੀ, ਵਿਆਹ ਸਮੇਂ ਮਿਲਣਗੇ 27 ਲੱਖ ਰੁਪਏ

ਹਾਲਾਂਕਿ ਮੁੰਡੇ ਨੇ ਅਧਿਆਪਕਾ ਨਾਲ ਯੋਨ ਸੰਬੰਧ ਰੱਖਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਪੁਲਸ ਜਾਂਚ ਵਿਚ ਮੁੰਡੇ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਮੈਂ ਪਹਿਲਾਂ ਝੂਠ ਬੋਲਿਆ, ਕਿਉਂਕਿ ਉਸ ਨੇ ਕਿਹਾ ਸੀ ਕਿ ਉਹ ਮੇਰੇ ਬੱਚੇ ਦੀ ਮਾਂ ਬਨਣ ਵਾਲੀ ਹੈ। ਮੈਨੂੰ ਇਸ ਗੱਲ ਤੋਂ ਬਹੁਤ ਬੇਚੈਨੀ ਹੋਣ ਲੱਗੀ ਸੀ। ਉਸਨੇ ਮੈਨੂੰ ਧਮਕੀ ਦਿੱਤੀ ਕਿ ਜੇਕਰ ਮੈਂ ਕਿਸੇ ਨੂੰ ਉਸ ਦੇ ਬਾਰੇ ਵਿਚ ਦੱਸਿਆ ਤਾਂ ਉਹ ਉਸ ਦਾ ਜਿਊਣਾ ਹਰਾਮ ਕਰ ਦੇਵੇਗੀ। 35 ਸਾਲਾ ਅਧਿਆਪਕਾ ਕੈਂਡਿਸ ਬਾਰਬਰ ਨੇ 15 ਸਾਲ ਦੇ ਮੁੰਡੇ ਨੂੰ ਟਾਪਲੇਸ ਫੋਟੋ ਭੇਜਣ ਅਤੇ ਉਸ ਦੇ ਨਾਲ ਸਰੀਰਕ ਸਬੰਧ ਬਣਾਉਣਾ ਕਬੂਲ ਕੀਤਾ। ਸ਼ੁਰੁਆਤ ਵਿਚ ਅਧਿਆਪਕਾ ਨੇ ਯੋਨ ਸੰਬੰਧ ਦੀ ਗੱਲ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਸੋਸ਼ਲ ਵਰਕਰ ਨਾਲ ਗੱਲ ਕਰਦੇ ਹੋਏ ਉਸ ਨੇ ਮੰਨਿਆ ਕਿ ਉਸ ਦੇ ਪਤੀ ਨਾਲ ਉਸ ਦੇ ਸੰਬੰਧ ਠੀਕ ਨਹੀਂ ਚੱਲ ਰਹੇ ਸਨ। ਅਧਿਆਪਕਾ 'ਤੇ ਬੱਚੇ ਨਾਲ ਯੋਨ ਸੰਬੰਧ ਬਣਾਉਣ ਲਈ ਉਸ ਨੂੰ ਉਕਸਾਉਣ ਅਤੇ ਕਿਸੇ ਬੱਚੇ ਨੂੰ ਸੈਕਸੁਅਲ ਕਿਰਿਆ ਵਿਖਾਉਣ ਦਾ ਦੋਸ਼ੀ ਮੰਨਿਆ ਗਿਆ ਹੈ।

ਇਹ ਵੀ ਪੜ੍ਹੋ: ਸੋਨੇ ਦੀ ਚਮਕ ਇਕ ਵਾਰ ਫਿਰ ਪਈ ਫਿੱਕੀ, ਜਾਣੋ ਕਿੰਨਾ ਸਸਤਾ ਹੋਇਆ ਸੋਨਾ


author

cherry

Content Editor

Related News