ਟੀਚਰ ਨੇ 11 ਸਾਲਾ ਲੜਕੀ ਨੂੰ ਦਿੱਤਾ ਹੋਮਵਰਕ, 'ਦੱਸੋ ਕੀ ਹੈ ਪੋਰਨੋਗ੍ਰਾਫੀ'

05/20/2020 7:03:24 PM

ਲੰਡਨ- ਬ੍ਰਿਟੇਨ ਵਿਚ ਇਕ 11 ਸਾਲ ਦੀ ਲੜਕੀ ਦੀ ਮਾਂ ਉਸ ਵੇਲੇ ਹੈਰਾਨ ਰਹਿ ਗਈ ਜਦੋਂ ਉਸ ਨੇ ਆਪਣੀ ਬੇਟੇ ਦੇ ਹੋਮਵਰਕ ਵਿਚ ਪੋਰਨੋਗ੍ਰਾਫੀ ਨਾਲ ਸਬੰਧਤ ਸਵਾਲ ਦੇਖੇ। ਉਸ ਦੀ ਬੇਟੀ ਦੀ ਟੀਚਰ ਨੇ ਹੋਮਵਰਕ ਵਿਚ ਪੋਰਨੋਗ੍ਰਾਫੀ ਨੂੰ ਲੈ ਕੇ ਕਈ ਸਵਾਲ ਪੁੱਛੇ ਸਨ।

11 ਸਾਲ ਦੀ ਲੜਕੀ ਤੋਂ ਹੋਮਵਰਕ ਵਿਚ ਸਵਾਲ ਪੁੱਛਿਆ ਗਿਆ ਸੀ ਕਿ ਦੱਸੋ ਪੋਰਨੋਗ੍ਰਾਫੀ ਕੀ ਹੈ, ਸਾਫਟ ਪੋਰਨ ਕਿਸ ਨੂੰ ਕਹਿੰਦੇ ਹਨ, ਹਾਰਡ ਪੋਰਨ ਕੀ ਹੈ, ਰਿਵੇਂਜ ਪਾਰਨ ਕਿਸ ਨੂੰ ਕਹਿੰਦੇ ਹਨ, ਸੈਕਸਟਿੰਗ ਕੀ ਹੁੰਦੀ ਹੈ? ਇਹਨਾਂ ਸਵਾਲਾਂ ਨੂੰ ਦੇਖਕੇ ਬੱਚੀ ਦੀ ਮਾਂ ਪਰੇਸ਼ਾਨ ਹੋ ਗਈ। ਡੇਲੀ ਸਟਾਰ ਦੀ ਇਕ ਰਿਪੋਰਟ ਮੁਤਾਬਕ ਇਹ ਘਟਨਾ ਈਸਟ ਹਾਲ ਇਲਾਕੇ ਦੀ ਹੈ। ਇਹ ਸਵਾਲ ਆਰਕਸ਼ਿਪ ਸੇਂਟਮਾਓ ਅਕੈਡਮੀ ਵਿਚ ਪਰਸਨਲ, ਸੋਸ਼ਲ ਐਂਡ ਹੈਲਥ ਐਜੂਕੇਸ਼ਨ ਦੇ ਸਬਜੈਕਟ ਤੋਂ ਪੁੱਛੇ ਗਏ ਸਨ। ਇਹ ਸਵਾਲ 7ਵੀਂ, 8ਵੀਂ ਤੇ 9ਵੀਂ ਕਲਾਸ ਦੇ ਵਿਦਿਆਰਥੀਆਂ ਤੋਂ ਪੁੱਛੇ ਗਏ ਸਨ।
11 ਤੋਂ 14 ਸਾਲ ਦੇ ਬੱਚਿਆਂ ਤੋਂ ਪੋਰਨੋਗ੍ਰਾਫੀ, ਸਾਫਟ ਪੋਰਨ, ਹਾਰਡ ਪੋਰਨ, ਟ੍ਰਾਂਸਸੈਕਸੁਅਲ ਪੋਰਨੋਗ੍ਰਾਫੀ, ਵੇਟ ਡ੍ਰੀਮਸ, ਟ੍ਰੈਫਿਕਿੰਗ ਜਿਹੇ ਸਵਾਲ ਪੁੱਛੇ ਗਏ ਸਨ। ਇਕ ਬੱਚੇ ਦੀ ਮਾਂ ਨੇ ਫੇਸਬੁੱਕ ਪੋਸਟ ਦੇ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ।

ਇਕ ਮਾਂ ਨੇ ਲਿਖਿਆ ਕਿ ਮੇਰੀ ਬੱਚੀ ਅਜੇ ਛੋਟੀ ਹੈ। ਉਹ ਬਹੁਤ ਮਾਸੂਮ ਤੇ ਸ਼ਰਮੀਲੀ ਹੈ। ਪਿਛਲੇ ਸਾਲ ਤੱਕ ਉਹ ਪ੍ਰਾਈਮਰੀ ਸਕੂਲ ਵਿਚ ਸੀ। ਉਹ ਆਪਣੀ ਬਿਹਤਰੀਨ ਜ਼ਿੰਦਗੀ ਜੀਅ ਰਹੀ ਸੀ। ਹੁਣ ਉਸ ਨੂੰ ਹਾਰਡਕੋਰ ਪੋਰਨ ਦੇ ਬਾਰੇ ਸਰਚ ਕਰਨ ਲਈ ਕਿਹਾ ਜਾ ਰਿਹਾ ਹੈ। ਮਾਂ ਨੇ ਲਿਖਿਆ ਕਿ ਉਸ ਦੀ ਬੇਟੀ ਸਿਰਫ 11 ਸਾਲ ਦੀ ਹੈ। ਉਸ ਦੇ ਲਈ ਇਹ ਖਤਰਨਾਕ ਹੈ। ਸੈਕਸ ਐਜੂਕੇਸ਼ਨ ਦੀ ਗੱਲ ਵੱਖਰੀ ਹੈ। ਪਰ ਇਥੇ ਪੋਰਨ ਨੂੰ ਲੈ ਕੇ ਸਵਾਲ ਪੁੱਛੇ ਜਾ ਰਹੇ ਹਨ। ਉਹਨਾਂ ਨੇ ਲਿਖਿਆ ਕਿ ਮੈਂ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਹਾਂ ਕਿ ਜੇਕਰ ਕਿਸੇ ਬੱਚੇ ਨੇ ਇਸ ਦੀ ਜਾਣਕਾਰੀ ਦੇ ਲਈ ਸਰਚ ਕੀਤਾ ਤਾਂ ਉਸ ਨੂੰ ਕਿਹੜੀਆਂ ਚੀਜ਼ਾਂ ਦੇਖਣੀਆਂ ਪੈਣਗੀਆਂ।

ਮਾਂ ਨੇ ਲਿਖਿਆ ਕਿ 11 ਸਾਲ ਦੀ ਉਮਰ ਗੁੱਡੀਆਂ ਨਾਲ ਖੇਡਣ ਦੀ ਹੁੰਦੀ ਹੈ। ਜੇਕਰ ਇਸ ਉਮਰ ਵਿਚ ਉਹ ਇਹਨਾਂ ਚੀਜ਼ਾਂ ਨੂੰ ਦੇਖਣਗੇ ਤਾਂ ਇਸ ਨੂੰ ਅਣਦੇਖਾ ਨਹੀਂ ਕਰ ਸਕਣਗੇ। ਉਹਨਾਂ ਲਿਖਿਆ ਕਿ ਸਮਝ ਨਹੀਂ ਆ ਰਿਹਾ ਕਿ ਸਕੂਲਾਂ ਵਿਚ ਕੀ ਪੜ੍ਹਾਇਆ ਜਾ ਰਿਹਾ ਹੈ। ਸਾਨੂੰ ਤਾਂ ਹੀ ਇਸ ਬਾਰੇ ਪਤਾ ਲੱਗਿਆ ਕਿਉਂਕਿ ਇਹ ਹੋਮਵਰਕ ਵਿਚ ਦਿੱਤਾ ਗਿਆ ਸੀ। ਮਾਂ ਨੇ ਲਿਖਿਆ ਹੈ ਕਿ ਬੱਚਿਆਂ ਨੂੰ ਗੂਗਲ ਸਰਚ ਕਰਨ ਲਈ ਕਿਹਾ ਗਿਆ ਹੈ। ਉਹਨਾਂ ਲਿਖਿਆ ਹੈ ਕਿ ਇਸ 'ਤੇ ਉਹਨਾਂ ਨੇ ਗੂਗਲ ਸਰਚ ਵੀ ਕੀਤਾ ਪਰ ਜੋ ਤਸਵੀਰਾਂ ਸਾਹਮਣੇ ਆਈਆਂ ਉਹ ਬਹੁਤ ਪਰੇਸ਼ਾਨ ਕਰਨ ਵਾਲੀਆਂ ਸਨ। ਮੈਨੂੰ ਨਹੀਂ ਲੱਗਦਾ ਕਿ ਇੰਨੀ ਘੱਟ ਉਮਰ ਦੀਆਂ ਲੜਕੀਆਂ ਇਸ ਨੂੰ ਬਰਦਾਸ਼ਤ ਕਰ ਸਕਣਗੀਆਂ। ਇਸ ਮਾਮਲੇ ਵਿਚ ਪਰਿਵਾਰ ਵਾਲਿਆਂ ਦੇ ਇਤਰਾਜ਼ ਜਤਾਉਣ ਤੋਂ ਬਾਅਦ ਸਕੂਲ ਪ੍ਰਸ਼ਾਸਨ ਨੇ ਮੁਆਫੀ ਮੰਗੀ ਹੈ। ਉਹਨਾਂ ਕਿਹਾ ਹੈ ਕਿ ਬੱਚਿਆਂ ਨੂੰ ਇਹਨਾਂ ਚੀਜ਼ਾਂ ਨੂੰ ਆਨਲਾਈਨ ਸਰਚ ਕਰਨ ਦੀ ਲੋੜ ਨਹੀਂ ਹੈ।


Baljit Singh

Content Editor

Related News