ਕੱਟੜਪੰਥੀ ਹਿੰਸਾ ਨੂੰ ਰੋਕਣ ਲਈ ਸਕੂਲੀ ਸਿੱਖਿਆ ਮਹੱਤਵਪੂਰਨ : ਪੋਪ ਫ੍ਰਾਂਸਿਸ

Sunday, Sep 12, 2021 - 12:17 PM (IST)

ਵੈਟੀਕਨ ਸਿਟੀ (ਭਾਸ਼ਾ): ਪੋਪ ਫ੍ਰਾਂਸਿਸ ਨੇ ਕਿਹਾ ਕਿ ਗਰੀਬੀ ਅਤੇ ਅਗਿਆਨਤਾ ਜਿਹੇ ਕਾਰਕ ਕੱਟੜਪੰਥੀ ਹਿੰਸਾ ਫੈਲਾਉਣ ਵਿਚ ਮਦਦ ਕਰਦੇ ਹਨ ਅਤੇ ਉਹਨਾਂ ਨੇ ਧਾਰਮਿਕ ਆਗੂਆਂ ਅਤੇ ਹੋਰਾਂ ਤੋਂ ਸਕੂਲੀ ਸਿੱਖਿਆ ਨੂੰ ਵਧਾਵਾ ਦੇ ਕੇ ਇਸ ਨੂੰ ਰੋਕਣ ਵਿਚ ਮਦਦ ਕਰਨ ਦੀ ਅਪੀਲ ਕੀਤੀ ਹੈ। ਪੋਪ ਨੇ ਧਰਮਾਂ ਵਿਚ ਆਪਸੀ ਸਮਝ ਨੂੰ ਵਧਾਵਾ ਦੇਣ ਦੇ ਉਦੇਸ਼ ਨਾਲ ਸ਼ਨੀਵਾਰ ਸ਼ਾਮ ਨੂੰ ਇਟਲੀ ਦੇ ਬੋਲੋਗਨਾ ਵਿਚ ਚਾਰ ਦਿਨੀਂ ਬੈਠਕ ਦੇ ਪਹਿਲੇ ਦਿਨ ਇਹ ਸੰਦੇਸ਼ ਦਿੱਤਾ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਇਡਾ ਤੂਫ਼ਾਨ ਦੀ ਲਪੇਟ 'ਚ ਆਏ ਭਾਰਤੀ ਮੂਲ ਦੇ ਮੁੰਡੇ ਅਤੇ ਕੁੜੀ ਦੀਆਂ ਮਿਲੀਆਂ ਲਾਸ਼ਾਂ

ਵੈਟੀਕਨ ਨੇ ਦੱਸਿਆ ਕਿ ਪੋਪ ਨੇ 7 ਸਤੰਬਰ ਨੂੰ ਇਹ ਸੰਦੇਸ਼ ਲਿਖਿਆ ਸੀ। ਉਹਨਾਂ ਨੇ ਪਿਛਲੇ 40 ਸਾਲਾਂ ਵਿਚ ਦੁਨੀਆ ਭਰ ਵਿਚ ਪ੍ਰਾਰਥਨਾ ਸਥਲਾਂ 'ਤੇ ਕਰੀਬ 5000 ਲੋਕਾਂ ਦੇ ਮਾਰੇ ਜਾਣ ਦੀ ਨਿੰਦਾ ਕੀਤੀ। ਉਹਨਾਂ ਨੇ ਕਿਹਾ,''ਧਾਰਮਿਕ ਆਗੂ ਦੇ ਤੌਰ 'ਤੇ ਮੇਰਾ ਮੰਨਣਾ ਹੈ ਕਿ ਪਹਿਲਾਂ ਸਾਨੂੰ ਸਾਰਿਆਂ ਨੂੰ ਸੱਚਾਈ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਬਿਨਾਂ ਕਿਸੇ ਡਰ ਜਾਂ ਦਿਖਾਵੇ ਦੇ ਬੁਰੇ ਨੂੰ ਬੁਰਾ ਘੋਸ਼ਿਤ ਕਰੀਏ ਖਾਸ ਤੌਰ 'ਤੇ ਜਦੋਂ ਇਹ ਉਹਨਾਂ ਲੋਕਾਂ ਦੁਆਰਾ ਕੀਤਾ ਗਿਆ ਕੰਮ ਹੁੰਦਾ ਹੈ ਜੋ ਸਾਡੇ ਧਰਮ ਦਾ ਪਾਲਣ ਕਰਨ ਦਾ ਦਾਅਵਾ ਕਰਦੇ ਹਨ।'' ਫ੍ਰਾਂਸਿਸ ਨੇ ਕਿਹਾ,''ਸਭ ਤੋਂ ਵੱਧ ਸਾਨੂੰ ਲੋਕਾਂ ਨੂੰ ਸਿੱਖਿਅਤ ਕਰਨ, ਨਿਆਂਸੰਗਤ ਇਕਜੁੱਟਤਾ ਆਧਾਰਿਤ ਅਤੇ ਅੰਦਰੂਨੀ ਵਿਕਾਸ ਨੂੰ ਵਧਾਵਾ ਦੇਣ ਦੀ ਲੋੜ ਹੈ ਜੋ ਸਿੱਖਿਆ ਦੇ ਮੌਕੇ ਵਧਾਉਂਦੇ ਹਨ ਕਿਉਂਕਿ ਜਦੋਂ ਗਰੀਬੀ ਅਤੇ ਅਗਿਆਨਤਾ ਹੁੰਦੀ ਹੈ ਤਾਂ ਕੱਟੜਪੰਥੀ ਹਿੰਸਾ ਆਸਾਨੀ ਨਾਲ ਜਗ੍ਹਾ ਬਣਾ ਲੈਂਦੀ ਹੈ। 


Vandana

Content Editor

Related News