ਓਨਟਾਰੀਓ ''ਚ ਬਰਫੀਲੇ ਤੂਫਾਨ ਕਾਰਨ ਬੰਦ ਹੋਏ ਕਈ ਸਕੂਲ

Monday, Apr 16, 2018 - 06:01 PM (IST)

ਟੋਰਾਂਟੋ— ਕੈਨੇਡਾ ਦੇ ਸੂਬੇ ਓਨਟਾਰੀਓ 'ਚ ਮੌਸਮ ਨੇ ਆਪਣਾ ਮਿਜਾਜ਼ ਬਦਲਿਆ ਹੈ। ਬਰਫੀਲੇ ਤੂਫਾਨ ਦੇ ਨਾਲ-ਨਾਲ ਤੇਜ਼ ਮੀਂਹ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਤੂਫਾਨ ਕਾਰਨ ਓਨਟਾਰੀਓ ਦੇ ਸ਼ਹਿਰ ਟੋਰਾਂਟੋ 'ਚ ਸੋਮਵਾਰ ਨੂੰ ਕਈ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ ਅਤੇ ਸਕੂਲ ਬੱਸਾਂ ਨੂੰ ਕੈਂਸਲ ਕਰ ਦਿੱਤਾ ਗਿਆ ਹੈ। ਅਜਿਹਾ ਸੜਕਾਂ ਦੀ ਮਾੜੀ ਹਾਲਤ ਨੂੰ ਦੇਖਦਿਆਂ ਕੀਤਾ ਗਿਆ ਹੈ, ਕਿਉਂਕਿ ਮੀਂਹ ਅਤੇ ਬਰਫੀਲੇ ਤੂਫਾਨ ਕਾਰਨ ਸੜਕਾਂ 'ਤੇ ਫਿਸਲਣ ਬਹੁਤ ਜ਼ਿਆਦਾ ਵਧ ਗਈ। 

PunjabKesari
ਪੀਲ ਜ਼ਿਲਾ ਸਕੂਲ ਬੋਰਡ ਨੇ ਕਿਹਾ ਕਿ ਸਾਰੇ ਸਕੂਲ ਨੂੰ ਬੰਦ ਰੱਖਣ ਅਤੇ ਸਕੂਲੀ ਬੱਸ ਸੇਵਾ ਨੂੰ ਕੈਂਸਲ ਕਰਨ ਦਾ ਹੁਕਮ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਟੋਰਾਂਟੋ ਜ਼ਿਲਾ ਅਤੇ ਯਾਰਕ ਖੇਤਰੀ ਜ਼ਿਲਾ ਸਕੂਲ ਬੋਰਡ ਵਲੋਂ ਸਕੂਲਾਂ ਨੂੰ ਖੁੱਲ੍ਹੇ ਰਹਿਣ ਅਤੇ ਬੱਸਾਂ ਨੂੰ ਕੈਂਸਲ ਕਰਨ ਦੇ ਹੁਕਮ ਦਿੱਤੇ ਗਏ ਹਨ। ਦੱਸਣਯੋਗ ਹੈ ਕਿ ਓਨਟਾਰੀਓ 'ਚ ਐਤਵਾਰ ਦੀ ਸ਼ਾਮ ਨੂੰ ਬਰਫੀਲੇ ਤੂਫਾਨ ਨਾਲ ਭਾਰੀ ਮੀਂਹ ਪਿਆ, ਜਿਸ ਕਾਰਨ ਬਿਜਲੀ ਠੱਪ ਹੋ ਗਈ। ਸੜਕਾਂ 'ਤੇ ਵਾਹਨਾਂ ਚਲਾਉਣ ਵਾਲਿਆਂ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। 
ਓਧਰ ਵਾਤਾਵਰਣ ਕੈਨੇਡਾ ਨੇ ਟੋਰਾਂਟੋ ਸ਼ਹਿਰ 'ਚ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਸੋਮਵਾਰ ਦੀ ਸਵੇਰ ਨੂੰ ਭਾਰੀ ਮੀਂਹ ਪੈ ਸਕਦਾ ਹੈ।


Related News