ਸਕੂਲ ਦੀ ਬੇਰਹਿਮੀ, ਛੋਟੀ ਜਿਹੀ ਗੱਲ ''ਤੇ ਵਿਦਿਆਰਥੀ ਤੋਂ 1000 ਲੋਕਾਂ ਤੋਂ ਮੰਗਵਾਈ ਮੁਆਫ਼ੀ
Friday, Sep 27, 2024 - 04:00 PM (IST)
ਬੀਜਿੰਗ- ਦੁਨੀਆ ਭਰ ਦੇ ਬੋਰਡਿੰਗ ਸਕੂਲਾਂ ਵਿੱਚ ਬੱਚਿਆਂ ਨੂੰ ਅਨੁਸ਼ਾਸਨ ਸਿਖਾਇਆ ਜਾਂਦਾ ਹੈ। ਇਨ੍ਹਾਂ ਥਾਵਾਂ 'ਤੇ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਲੈ ਕੇ ਕਈ ਨਿਯਮ ਅਤੇ ਸਖ਼ਤੀ ਹੈ। ਪਰ ਹਾਲ ਹੀ 'ਚ ਚੀਨ ਦਾ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਬਾਰੇ ਪੜ੍ਹ ਕੇ ਤੁਸੀਂ ਹੈਰਾਨ ਰਹਿ ਜਾਓਗੇ। ਚੀਨ ਦਾ ਇਕ ਬੋਰਡਿੰਗ ਸਕੂਲ ਆਪਣੇ ਅਜੀਬੋ-ਗਰੀਬ ਨਿਯਮਾਂ ਅਤੇ ਬੱਚੇ ਨੂੰ ਸਜ਼ਾ ਦੇਣ ਕਾਰਨ ਵਿਵਾਦਾਂ 'ਚ ਘਿਰ ਗਿਆ ਹੈ।
ਇੱਥੇ ਇੱਕ ਬੱਚੇ ਨੂੰ ਦੇਰ ਰਾਤ ਟਾਇਲਟ ਦੀ ਵਰਤੋਂ ਕਰਨ 'ਤੇ ਨਾ ਸਿਰਫ਼ ਸਜ਼ਾ ਦਿੱਤੀ ਗਈ ਸਗੋਂ ਪੂਰੇ ਸਕੂਲ ਵਿੱਚ ਸ਼ਰਮਿੰਦਾ ਵੀ ਕੀਤਾ ਗਿਆ। ਘਟਨਾ ਦੇ ਆਨਲਾਈਨ ਸਾਹਮਣੇ ਆਉਣ ਤੋਂ ਬਾਅਦ, ਬੋਰਡਿੰਗ ਸਕੂਲ ਨੂੰ ਉਨ੍ਹਾਂ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ, ਜਿਨ੍ਹਾਂ ਨੇ ਕਿਹਾ ਕਿ ਅਜਿਹੇ ਸਖ਼ਤ ਨਿਯਮਾਂ ਨਾਲ ਸਕੂਲ ਦਾ ਮਾਹੌਲ 'ਜੇਲ੍ਹ' ਵਰਗਾ ਹੈ।
ਵਿਦਿਆਰਥੀ ਤੋਂ ਲਿਖਵਾਇਆ 'deep self-reflection' ਪੱਤਰ
ਬੀਜਿੰਗ ਨਿਊਜ਼ ਦੇ ਹਵਾਲੇ ਨਾਲ ਸਾਊਥ ਚਾਈਨਾ ਮਾਰਨਿੰਗ ਪੋਸਟ (ਐਸ.ਸੀ.ਐਮ.ਪੀ) ਦੀ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਕਿ ਪ੍ਰਸ਼ਾਸਕਾਂ ਨੇ ਮੁੰਡੇ ਨੂੰ ਇੱਕ 'deep self-reflection' ਪੱਤਰ ਲਿਖਣ ਲਈ ਕਿਹਾ ਸੀ ਅਤੇ ਇਸ ਦੀਆਂ 1000 ਫੋਟੋ ਕਾਪੀਆਂ ਕਰਾ ਕੇ ਇਸ ਨੂੰ ਸਕੂਲ ਵਿੱਚ ਵੰਡਣ ਲਈ ਕਿਹਾ ਸੀ। ਇਸ ਤੋਂ ਇਲਾਵਾ ਸਕੂਲ ਨੇ ਉਸ ਦੀ ਜਮਾਤ ਦੇ ਮਾਸਿਕ ਅਨੁਸ਼ਾਸਨ ਸਕੋਰ ਵਿੱਚੋਂ ਪੰਜ ਅੰਕ ਵੀ ਕੱਟੇ। ਇਕ ਅਧਿਆਪਕ, ਜਿਸ ਨੇ ਆਪਣਾ ਨਾਂ ਨਹੀਂ ਦੱਸਿਆ, ਨੇ ਬੀਜਿੰਗ ਨਿਊਜ਼ ਨੂੰ ਦੱਸਿਆ ਕਿ ਵਿਦਿਆਰਥੀਆਂ ਨੂੰ ਰਾਤ 10:45 ਵਜੇ ਤੋਂ ਬਾਅਦ ਹੋਸਟਲ ਵਿਚ ਘੁੰਮਣ-ਫਿਰਨ ਦੀ ਮਨਾਹੀ ਹੈ। ਇਸ ਦੌਰਾਨ ਵਾਸ਼ਰੂਮ ਦੀ ਵਰਤੋਂ ਕਰਨ 'ਤੇ ਵੀ ਪਾਬੰਦੀ ਹੈ। SCMP ਦੀ ਰਿਪੋਰਟ ਅਨੁਸਾਰ ਜੇਕਰ ਕਿਸੇ ਵਿਦਿਆਰਥੀ ਨੂੰ ਰਾਤ ਦੇ 10:45 ਤੋਂ ਬਾਅਦ ਵਾਸ਼ਰੂਮ ਦੀ ਵਰਤੋਂ ਕਰਨ ਦੀ ਜ਼ਰੂਰਤ ਹੁੰਦੀ ਹੈ, ਤਾਂ ਉਸ ਨੂੰ ਕਥਿਤ ਤੌਰ 'ਤੇ ਇਜਾਜ਼ਤ ਲਈ ਹੋਸਟਲ ਪ੍ਰਸ਼ਾਸਨ ਨਾਲ ਸੰਪਰਕ ਕਰਨਾ ਹੋਵੇਗਾ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਉੱਠੀ Kanishka bombing ਕਾਂਡ ਦੀ ਤੀਜੀ ਜਾਂਚ ਦੀ ਮੰਗ, ਹਿੰਦੂ ਸੰਸਦ ਮੈਂਬਰ ਨਾਰਾਜ਼
ਵਿਦਿਆਰਥੀ ਨੇ ਇੱਕ-ਇਕ ਤੋਂ ਮੰਗੀ ਮੁਆਫ਼ੀ
ਜਿਵੇਂ ਦੱਸਿਆ ਗਿਆ ਹੈ, ਵਿਦਿਆਰਥੀ ਨੇ ਇੱਕ ਸਵੈ-ਰਿਫਲਿਕਸ਼ਨ ਲੇਖ ਲਿਖਿਆ। ਇਸ 'ਚ ਲਿਖਿਆ ਸੀ, 'ਮੈਂ ਸਕੂਲ ਦੇ ਨਿਯਮਾਂ ਦੀ ਗੰਭੀਰ ਉਲੰਘਣਾ ਕੀਤੀ ਹੈ ਅਤੇ ਸ਼ਾਮ ਨੂੰ ਟਾਇਲਟ ਜਾਣ ਨਾਲ ਨਾ ਸਿਰਫ ਦੂਜੇ ਵਿਦਿਆਰਥੀਆਂ ਦੀ ਨੀਂਦ ਖਰਾਬ ਹੋਈ, ਸਗੋਂ ਮੇਰੀ ਕਲਾਸ ਨੂੰ ਸ਼ਰਮਿੰਦਗੀ ਵੀ ਹੋਈ।' ਮੁੰਡੇ ਨੇ ਆਪਣੇ ਸਕੂਲ ਦੇ ਸਾਥੀਆਂ ਅਤੇ ਅਧਿਆਪਕਾਂ ਤੋਂ ਮੁਆਫ਼ੀ ਵੀ ਮੰਗੀ ਅਤੇ 'ਭਵਿੱਖ ਵਿੱਚ ਅਜਿਹਾ ਵਿਵਹਾਰ ਨਾ ਦੁਹਰਾਉਣ' ਦਾ ਵਾਅਦਾ ਕੀਤਾ।
ਸਿੱਖਿਆ ਅਥਾਰਟੀ ਨੇ ਸਕੂਲ ਨੂੰ ਜਾਰੀ ਕੀਤੀਆਂ ਹਦਾਇਤਾਂ
ਇਹ ਘਟਨਾ ਸੋਸ਼ਲ ਮੀਡੀਆ 'ਤੇ ਵੀ ਸੁਰਖੀਆਂ ਬਣੀ ਸੀ, ਜਿਸ ਕਾਰਨ ਸਕੂਲ ਦੀ ਕਾਫੀ ਆਲੋਚਨਾ ਹੋਈ ਸੀ। ਸਾਊਥ ਚਾਈਨਾ ਮਾਰਨਿੰਗ ਪੋਸਟ ਨੇ ਰਿਪੋਰਟ ਮੁਤਾਬਕ ਹੰਗਾਮੇ ਤੋਂ ਬਾਅਦ ਹੁਆਰੇਨ ਦੇ ਸਿੱਖਿਆ ਵਿਭਾਗ ਨੇ ਪ੍ਰਤੀਕਿਰਿਆ ਦਿੱਤੀ ਅਤੇ ਸੰਸਥਾ ਨੂੰ ਆਪਣੇ ਨਿਯਮਾਂ 'ਤੇ ਮੁੜ ਵਿਚਾਰ ਕਰਨ ਲਈ ਕਿਹਾ। ਸਿੱਖਿਆ ਅਥਾਰਟੀ ਨੇ ਕਿਹਾ, 'ਅਸੀਂ ਸਕੂਲ ਨੂੰ ਇਸ ਘਟਨਾ ਤੋਂ ਸਬਕ ਸਿੱਖਣ ਅਤੇ ਆਪਣੀਆਂ ਕਮੀਆਂ 'ਤੇ ਵਿਚਾਰ ਕਰਨ ਦਾ ਨਿਰਦੇਸ਼ ਦਿੱਤਾ ਹੈ। ਅਸੀਂ ਉਨ੍ਹਾਂ ਨੂੰ ਆਪਣੀ ਅਨੁਸ਼ਾਸਨ ਨੀਤੀ ਨੂੰ ਸੋਧਣ ਲਈ ਕਿਹਾ ਹੈ।'' ਇਸ ਤੋਂ ਇਲਾਵਾ ਵਿਭਾਗ ਨੇ ਸਕੂਲ ਨੂੰ ਮੁੰਡੇ ਨਾਲ ਸਾਵਧਾਨੀ ਨਾਲ ਪੇਸ਼ ਆਉਣ ਦੀ ਸਲਾਹ ਦਿੱਤੀ ਅਤੇ ਲੇਖ ਦੀਆਂ ਫੋਟੋ ਕਾਪੀਆਂ ਬਣਾਉਣ ਦੀ ਲਾਗਤ ਨੂੰ ਪੂਰਾ ਕਰਨ ਲਈ 100 ਯੂਆਨ (ਲਗਭਗ 1,100 ਰੁਪਏ) ਦਾ ਮੁਆਵਜ਼ਾ ਦੇਣ ਲਈ ਵੀ ਕਿਹਾ। ਇਸ ਘਟਨਾ ਦੇ ਮੱਦੇਨਜ਼ਰ ਅਧਿਕਾਰੀਆਂ ਨੇ ਸ਼ਹਿਰ ਦੇ ਸਾਰੇ ਸਕੂਲਾਂ ਨੂੰ ਦੇਰ ਰਾਤ ਬਾਥਰੂਮ ਦੀ ਘਟਨਾ ਨੂੰ ਦੁਹਰਾਉਣ ਤੋਂ ਬਚਣ ਲਈ ਢੁਕਵੀਆਂ ਅਤੇ ਮਨੁੱਖੀ ਅਨੁਸ਼ਾਸਨ ਨੀਤੀਆਂ ਨੂੰ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।