ਸਾਊਦੀ ਦੇ ਸ਼ਹਿਜ਼ਾਦਿਆਂ ਕੋਲ ਹੈ ਇੰਨੀ ਜਾਇਦਾਦ, ਸਰਕਾਰ ਲੈ ਸਕਦੀ ਹੈ 70 ਫੀਸਦੀ ਹਿੱਸਾ
Wednesday, Nov 22, 2017 - 12:21 AM (IST)
ਰਿਆਦ— ਸਾਊਦੀ ਅਰਬ ਦੇ ਰਿਆਦ 'ਚ ਕਾਰਟਨ ਹੋਟਲ 'ਚ ਬੰਦੀ ਬਣਾ ਕੇ ਰੱਖੇ ਗਏ ਸਾਊਦੀ ਅਰਬ ਦੇ ਸ਼ਹਿਜ਼ਾਦਿਆਂ ਤੇ ਕਾਰੋਬਾਰੀਆਂ ਨਾਲ ਸਾਊਦੀ ਸਰਕਾਰ ਦੀ ਗੱਲਬਾਤ ਚੱਲ ਰਹੀ ਹੈ। ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਨ੍ਹਾਂ ਸ਼ਹਿਜ਼ਾਦਿਆਂ ਤੇ ਕਾਰੋਬਾਰੀਆਂ ਨੂੰ ਰਿਹਾਈ ਦੇ ਬਦਲੇ ਉਨ੍ਹਾਂ ਦੀ ਜਾਇਦਾਦ ਦਾ ਵੱਡਾ ਹਿੱਸਾ ਦੇਣ ਲਈ ਕਿਹਾ ਜਾ ਰਿਹਾ ਹੈ।
ਖਬਰ ਮੁਤਾਬਕ ਸਰਕਾਰ ਦੀ ਇਸ ਗੱਲਬਾਤ ਦਾ ਮਕਸਦ ਹਿਰਾਸਤ 'ਚ ਲਏ ਕੁਝ ਲੋਕਾਂ ਨਾਲ ਸਮਝੋਤੇ ਤੱਕ ਪਹੁੰਚਣਾ ਹੈ। ਇਨ੍ਹਾਂ 'ਚ ਪ੍ਰਿੰਸ ਅਲ-ਵਲੀਦ ਤਲਾਲ, ਬਿਜ਼ਨਸਮੈਨ ਵਲੀਦ ਅਲ-ਇਬਰਾਹੀਮ ਤੇ ਬਕਰ ਬਿਨ ਲਾਦੇਨ ਵੀ ਸ਼ਾਮਲ ਹਨ। ਰਿਪੋਰਟ 'ਚ ਸੂਤਰਾਂ ਦੇ ਹਵਾਲੇ ਤੋਂ ਲਿਖਿਆ ਗਿਆ ਹੈ ਕਿ ਸਾਊਦੀ ਸਰਕਾਰ ਵਲੋਂ ਕੁਝ ਮਾਮਲਿਆਂ 'ਚ ਹਿਰਾਸਤ 'ਚ ਲਏ ਲੋਕਾਂ ਤੋਂ ਉਨ੍ਹਾਂ ਦੀ 70 ਫੀਸਦੀ ਜਾਇਦਾਦ ਮੰਗੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਸਮਝੋਤੇ ਦੀ ਰਕਮ 300 ਅਰਬ ਡਾਲਰ ਤੱਕ ਹੋ ਸਕਦੀ ਹੈ। ਸਾਊਦੀ ਦੇ ਅਟਾਰਨੀ ਜਨਰਲ ਦਾ ਦਾਅਵਾ ਹੈ ਕਿ ਇਹ ਰਕਮ ਭ੍ਰਿਸ਼ਟਾਚਾਰ ਰਾਹੀਂ ਇਕੱਠੀ ਕੀਤੀ ਗਈ ਹੈ। ਸੂਤਰਾਂ ਮੁਤਾਬਕ ਕੁਝ ਲੋਕ ਇਸ ਲਈ ਸੌਦਾ ਕਰਨ ਲਈ ਤਿਆਰ ਹਨ।
ਬ੍ਰਿਟੇਨ ਦੀ ਇਕ ਅਖਬਾਰ ਦਾ ਕਹਿਣਾ ਹੈ ਕਿ ਜੇਕਰ ਇਹ ਸੌਦਾ ਹੋ ਜਾਂਦਾ ਹੈ ਤਾਂ ਸਾਊਦੀ ਅਰਬ ਨੂੰ ਇਸ ਨਾਲ ਅਰਬਾਂ ਡਾਲਰ ਦਾ ਫਾਇਦਾ ਹੋਵੇਗਾ। ਸਾਊਦੀ ਅਰਬ ਨੇ ਬੀਤੇ ਸਾਲ 79 ਅਰਬ ਡਾਲਰ ਘਾਟੇ ਦਾ ਬਜਟ ਪੇਸ਼ ਕੀਤਾ ਸੀ।
| ਨਾਮ | ਰਕਮ ਡਾਲਰਾਂ 'ਚ | ਰੁਪਈਆਂ ਵਿਚ |
| ਵਲੀਦ ਬਿਨ ਤਲਾਲ | 16.5 ਅਰਬ | 10.69 ਖਰਬ |
| ਮੁਹੰਮਦ ਅਲ ਅਮੌਦੀ | 12 ਅਰਬ | 7.77 ਖਰਬ |
| ਸਾਲੇਹ ਕਮਾਲ | 3.7 ਅਰਬ | 3.70 ਖਰਬ |
| ਬਕਰ ਬਿਨ ਲਾਦੇਨ (ਵਪਾਰੀ) | 7 ਅਰਬ | 4.53 ਖਰਬ |
| ਵਾਲਿਦ ਬਿਨ ਇਬਰਾਹੀਮ | 2.3 ਅਰਬ | 1.49 ਖਰਬ |
| ਨਾਸੇਰ ਅਲ ਤਯਰ | 600 ਲੱਖ | 38 ਅਰਬ |
|
ਅਮਰ ਅਲ ਦਬਬਾਗ |
1.5 ਅਰਬ ਡਾਲਰ | 97 ਅਰਬ |
|
ਪ੍ਰਿੰਸ ਮਿਤੇਬ ਬਿਨ ਅਬਦੁੱਲਾ (ਨੈਸ਼ਨਲ ਗਾਰਡ ਦੇ ਸਾਬਕਾ ਚੀਫ)
|
110 ਲੱਖ | 7 ਅਰਬ |
| ਆਦੇਲ ਅਲ ਫਕੀਹ | 470 ਲੱਖ | 30 ਅਰਬ |
