ਗੈਰ-ਓਪੇਕ ਸਹਿਯੋਗ ਨੂੰ ਅੱਗੇ ਵੀ ਜਾਰੀ ਰੱਖੇਗਾ ਸਾਊਦੀ ਅਰਬ
Sunday, Jan 21, 2018 - 10:46 PM (IST)

ਮਾਸਕਟ— ਸਾਊਦੀ ਅਰਬ ਦੇ ਊਰਜਾ ਮੰਤਰੀ ਖਾਲੇਦ ਅਲ-ਫਾਲੇਹ ਨੇ ਤੇਲ ਬਰਾਮਦ ਦੇਸ਼ਾਂ ਦੇ ਸੰਗਠਨ (ਓਪੇਕ) ਤੇ ਗੈਰ ਓਪੇਕ ਦੇਸ਼ਾਂ ਦੇ ਵਿਚਕਾਰ ਕੀਮਤਾਂ ਦੇ ਵਾਧੇ ਲਈ ਸਾਲ 2016 'ਚ ਹੋਏ ਸਮਝੋਤੇ ਦੀ ਵਿਸਤਾਰ ਕਰਨ ਦੀ ਮੰਗ ਕੀਤੀ ਹੈ। ਮਾਸਕਟ 'ਚ ਓਪੈਕ ਅਤੇ ਗੈਰ-ਓਪੈਕ ਦੇਸ਼ਾਂ ਦੇ ਵਿਚਾਲੇ ਇਕ ਬੈਠਕ ਤੋਂ ਪਹਿਲਾਂ ਫਾਲੇਹ ਨੇ ਕਿਹਾ ਕਿ ਸਾਨੂੰ 2018 ਲਈ ਆਪਣੇ ਯਤਨਾਂ ਨੂੰ ਸੀਮਿਤ ਨਹੀਂ ਕਰਨਾ ਚਾਹੀਦਾ। ਸਾਨੂੰ ਆਪਣੇ ਸਹਿਯੋਗ ਲਈ ਇਕ ਲੰਬੇ ਢਾਚੇ ਬਾਰੇ 'ਚ ਗੱਲ ਕਰਨ ਦੀ ਜਰੂਰਤ ਹੈ। ਇਹ ਪਹਿਲੀ ਵਾਰ ਹੈ ਕਿ ਓਪੇਕ ਦੇ ਕਿੰਗ ਪਿਨ ਸਾਊਦੀ ਅਰਬ ਨੇ ਸਪੱਸ਼ਟ ਰੂਪ ਤੋਂ ਵੈਸ਼ਵਿਕ ਤੇਲ ਦੀਆਂ ਕੀਮਤਾਂ ਨਾਲ ਨਿਪਟਣ ਲਈ ਉਤਪਾਦਨ 'ਚ ਕਟੌਤੀ ਲਈ ਤੇਲ ਉਤਪਾਦਕਾਂ ਵਿਚਾਲੇ 2016 ਦੇ ਸੌਦੇ ਦਾ ਵਿਸਤਾਰ ਕਰਨ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਓਪੇਕ ਅਤੇ ਗੈਰ-ਓਪੇਕ ਦੇਸ਼ਾਂ ਨੇ ਨਵੰਬਰ 2016 'ਚ ਇਕ ਵਿਸ਼ਾਲ ਸਮਝੌਤੇ 'ਤੇ ਦਸਤਾਖਤ ਕੀਤੇ ਸਨ, ਜਿਸ 'ਚ 1.8 ਮਿਲੀਅਨ ਬੈਰਲ ਪ੍ਰਤੀ ਦਿਨ ਉਤਪਾਦਨ 'ਚ ਕਟੌਤੀ ਦੀ ਗੱਲ ਕਹੀ ਗਈ ਸੀ ਤਾਂ ਕਿ ਕੱਚੇ ਤੇਲ ਦੀਆਂ ਕੀਮਤਾਂ ਨੂੰ ਵਧਾਇਆ ਜਾ ਸਕੇ। ਇਹ ਸੌਦਾ ਸ਼ੁਰੂਆਤੀ ਰੂਪ ਤੋਂ 6 ਮਹੀਨੇ ਲਈ ਸੀ, ਪਰ 14 ਮੈਂਬਰੀ ਕਾਰਟੇਲ ਅਤੇ 10 ਸਵਤੰਤ ਉਤਪਾਦਨਾਂ ਨੇ ਇਸ ਸਾਲ ਦੇ ਅਖੀਰ ਤੱਕ ਵਿਸਤਾਰ ਕੀਤਾ ਹੈ।
ਫਾਲੇਹ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਂ ਉਸ ਢਾਚੇ ਦਾ ਵਿਸਤਾਰ ਕਰਨ ਦੀ ਗੱਲ ਕਰ ਰਿਹਾ ਹਾਂ ਜੋ ਅਸੀਂ ਸ਼ੁਰੂ ਕੀਤੀ, ਜੋ ਸਹਿਯੋਗ ਦੇ ਐਲਾਨ 2018 ਤੋਂ ਅਲੱਗ ਹੈ। ਪਰ ਫਾਲੇਹ ਨੇ ਕਿਹਾ ਕਿ ਸਹਿਯੋਗ ਲਈ ਨਵਾਂ ਢਾਚਾ ਮੌਜੂਦਾ ਸਮਝੌਤੇ ਅਤੇ ਇਸ ਦੇ ਉਤਪਾਦਨ ਕੋਟਾ ਤੋਂ ਵੱਖ ਹੋ ਸਕਦਾ ਹੈ। ਉਸ ਨੇ ਕਿਹਾ ਕਿ ਇਸ ਦਾ ਮਤਲਬ ਹਿੱਤਧਾਕਰਾਂ,ਨਿਵੇਸ਼ਕਾਂ, ਉਪਭੋਗਤਾਵਾਂ ਅਤੇ ਗਲੋਬਲ ਕਮਿਊਨਿਟੀ ਨੂੰ ਯਕੀਨ ਕਰਨਾ ਹੋਵੇਗਾ ਕਿ ਸਮਝੌਤਾ ਸਾਡੇ ਨਾਲ ਮਿਲ ਕੇ ਕੰਮ ਕਰਨ 'ਚ ਮਦਦ ਕਰੇ।
ਉਸ ਨੇ ਕਿਹਾ ਕਿ ਇਹ ਸੰਦੇਸ਼ ਜਾਵੇਗਾ ਕਿ ਅਸੀਂ ਨਾ ਸਿਰਫ 24 ਦੇਸ਼ਾਂ ਨਾਲ ਮਿਲ ਕੇ ਕੰਮ ਕਰਨ ਜਾ ਰਹੇ ਜਦਕਿ ਵੱਧ ਤੋਂ ਵੱਧ ਪ੍ਰਤੀਯੋਗਤਾਵਾਂ ਨੂੰ ਸੱਦਾ ਦਿੰਦੇ ਹਾਂ। ਫਾਲੇਹ ਨੇ ਕਿਹਾ ਕਿ ਤੇਲ ਉਤਪਾਦਕਾਂ ਨੇ ਹੁਣ ਤੱਕ ਸਮਾਨ ਪੱਧਰ 'ਤੇ ਵਿਸ਼ਵ ਸ਼ਹਿਰਾਂ ਨੂੰ ਕੰਮ ਕਰਨ ਅਤੇ ਸਪਲਾਈ ਅਤੇ ਮੰਗ ਵਿਚਾਲੇ ਇਕ ਸੰਤੁਲਨ ਲਈ ਆਪਣਾ ਟੀਚਾ ਹਾਸਲ ਨਹੀਂ ਕੀਤਾ ਹੈ।