ਯਮਨ ''ਚ ਬੰਦਰਗਾਹ ਨੂੰ ਖੋਲ੍ਹਣ ਦੀ ਆਗਿਆ ਦੇਵੇਗਾ ਸਾਊਦੀ ਅਰਬ: ਅਮਰੀਕਾ

12/08/2017 9:54:24 AM

ਵਾਸ਼ਿੰਗਟਨ(ਭਾਸ਼ਾ)— ਅਮਰੀਕਾ ਨੇ ਭਰੋਸਾ ਜਤਾਇਆ ਹੈ ਕਿ ਸਾਊਦੀ ਅਰਬ ਯਮਨ ਵਿਚ ਬੰਦ ਕੀਤੇ ਗਏ ਬੰਦਰਗਾਹ ਨੂੰ ਖੋਲ੍ਹੇ ਜਾਣ ਦੀ ਆਗਿਆ ਦੇਵੇਗਾ। ਅਮਰੀਕੀ ਰਾਸ਼ਟਰਪਤੀ ਦਫ਼ਤਰ ਵ੍ਹਾਈਟ ਹਾਊਸ ਦੀ ਬੁਲਾਰਨ ਸਾਰਾ ਸੈਂਡਰਸ ਨੇ ਪੱਤਰਕਾਰਾਂ ਨੂੰ ਕਿਹਾ, ਸਾਨੂੰ ਉਮੀਦ ਹੈ ਕਿ ਯਮਨ ਦੇ ਬੰਦ ਕੀਤੇ ਗਏ ਬੰਦਰਗਾਹ ਨੂੰ ਖੋਲ੍ਹੇ ਜਾਣ ਦੇ ਸੰਬੰਧ ਵਿਚ ਸਾਊਦੀ ਅਰਬ ਵੱਲੋਂ ਕਾਰਵਾਈ ਕੀਤੀ ਜਾਵੇਗੀ। ਅਸੀਂ ਇਸ ਸੰਬੰਧ ਵਿਚ ਹੋਰ ਵਿਸਥਾਰ ਜਾਣਕਾਰੀ ਉਪਲੱਬਧ ਹੋਣ ਉੱਤੇ ਮੀਡੀਆ ਨੂੰ ਜਾਣੂ ਕਰਾਵਾਂਗੇ । ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਸਾਊਦੀ ਅਰਬ ਵੱਲੋਂ ਇਕ ਮਹੀਨਾ ਪਹਿਲਾਂ ਬੰਦ ਕੀਤੇ ਗਏ ਬੰਦਰਗਾਹ ਨੂੰ ਸ਼ੁਰੂ ਕੀਤੇ ਜਾਣ ਅਤੇ ਉੱਥੇ ਦੇ ਲੋਕਾਂ ਲਈ ਜ਼ਰੂਰੀ ਮਦਦ ਉਪਲੱਬਧ ਕਰਾਉਣ ਦੀ ਆਗਿਆ ਦਿੱਤੇ ਜਾਣ ਦੀ ਅਪੀਲ ਕੀਤੀ ਸੀ।


Related News