ਸਾਊਦੀ ਅਰਬ ਅਤੇ ਅਮਰੀਕਾ ਵਿਚਾਲੇ 80 ਸਾਲ ਪੁਰਾਣਾ ਪੈਟਰੋ ਡਾਲਰ ਸਮਝੌਤਾ ਖਤਮ

Saturday, Jun 15, 2024 - 03:44 AM (IST)

ਸਾਊਦੀ ਅਰਬ ਅਤੇ ਅਮਰੀਕਾ ਵਿਚਾਲੇ 80 ਸਾਲ ਪੁਰਾਣਾ ਪੈਟਰੋ ਡਾਲਰ ਸਮਝੌਤਾ ਖਤਮ

ਜਲੰਧਰ (ਇੰਟ.)- ਸਾਊਦੀ ਅਰਬ ਨੇ ਅਮਰੀਕਾ ਨਾਲ ਆਪਣੇ 80 ਸਾਲ ਦੇ ਪੈਟਰੋ ਡਾਲਰ ਸੌਦੇ ਨੂੰ ਰੀਨਿਊ ਨਾ ਕਰਨ ਦਾ ਫੈਸਲਾ ਕੀਤਾ ਹੈ। ਪੈਟਰੋ ਡਾਲਰ ਦੀ ਮਿਆਦ 9 ਜੂਨ ਨੂੰ ਖ਼ਤਮ ਹੋ ਗਈ ਸੀ। ਅਸਲ ’ਚ 8 ਜੂਨ, 1974 ਨੂੰ ਹਸਤਾਖਰ ਕੀਤਾ ਗਿਆ ਇਹ ਸਮਝੌਤਾ ਅਮਰੀਕਾ ਦੇ ਵਿਸ਼ਵ ਆਰਥਿਕ ਪ੍ਰਭਾਵ ਦਾ ਇਕ ਮਹੱਤਵਪੂਰਨ ਹਿੱਸਾ ਸੀ।

ਰਿਪੋਰਟ ਮੁਤਾਬਕ ਇਸ ਸਮਝੌਤੇ ਨੇ ਆਰਥਿਕ ਸਹਿਯੋਗ ਅਤੇ ਸਾਊਦੀ ਅਰਬ ਦੀਆਂ ਫੌਜੀ ਜ਼ਰੂਰਤਾਂ ਲਈ ਇਕ ਸੰਯੁਕਤ ਕਮਿਸ਼ਨ ਦੀ ਸਥਾਪਨਾ ਕੀਤੀ ਸੀ। ਉਸ ਸਮੇਂ ਅਮਰੀਕੀ ਅਧਿਕਾਰੀਆਂ ਨੇ ਉਮੀਦ ਜਤਾਈ ਸੀ ਕਿ ਇਹ ਸਾਊਦੀ ਅਰਬ ਨੂੰ ਹੋਰ ਤੇਲ ਪੈਦਾ ਕਰਨ ਅਤੇ ਅਰਬ ਦੇਸ਼ਾਂ ਨਾਲ ਆਰਥਿਕ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਉਤਸ਼ਾਹਿਤ ਕਰੇਗਾ।

ਸਾਊਦੀ ਅਰਬ ਨੂੰ ਕਿੰਨਾ ਹੋਵੇਗਾ ਫਾਇਦਾ
ਇਸ ਸਮਝੌਤੇ ਨੂੰ ਅੱਗੇ ਨਾ ਵਧਾਉਣ ਦਾ ਬਦਲ ਚੁਣ ਕੇ ਸਾਊਦੀ ਅਰਬ ਹੁਣ ਸਿਰਫ਼ ਅਮਰੀਕੀ ਡਾਲਰ ਦੀ ਬਜਾਏ ਵੱਖ-ਵੱਖ ਕਰੰਸੀਆਂ ਜਿਵੇਂ ਕਿ ਚੀਨੀ ਆਰ.ਐੱਮ.ਬੀ., ਯੂਰੋ, ਯੇਨ ਅਤੇ ਯੁਆਨ ਦੀ ਵਰਤੋਂ ਕਰ ਕੇ ਤੇਲ ਅਤੇ ਹੋਰ ਸਾਮਾਨ ਵੇਚ ਸਕਦਾ ਹੈ।

ਇਹ ਵੀ ਪੜ੍ਹੋ- ਬਾਜਵਾ ਤੋਂ ਬਾਅਦ ਹੁਣ ਚਰਨਜੀਤ ਚੰਨੀ ਪਹੁੰਚੇ ਸੁੰਦਰ ਸ਼ਾਮ ਅਰੋੜਾ ਦੇ ਘਰ, ਕੀ ਜਲਦੀ ਫੜਨਗੇ ਕਾਂਗਰਸ ਦਾ 'ਹੱਥ' ?

ਲੈਣ-ਦੇਣ ਲਈ ਬਿਟਕੁਆਇਨ ਵਰਗੀਆਂ ਡਿਜੀਟਲ ਕਰੰਸੀਆਂ ਦੀ ਖੋਜ ਕਰਨ ਦੀ ਵੀ ਗੱਲ ਕੀਤੀ ਜਾ ਰਹੀ ਹੈ। ਇਹ ਫੈਸਲਾ 1972 ਵਿਚ ਸਥਾਪਤ ਪੈਟਰੋ ਡਾਲਰ ਪ੍ਰਣਾਲੀ ਨਾਲੋਂ ਇਕ ਮਹੱਤਵਪੂਰਨ ਕਦਮ ਹੈ, ਜਦੋਂ ਅਮਰੀਕਾ ਨੇ ਆਪਣੀ ਕਰੰਸੀ ਨੂੰ ਸਿੱਧੇ ਸੋਨੇ ਨਾਲ ਜੋੜਨਾ ਬੰਦ ਕਰ ਦਿੱਤਾ ਸੀ।

ਇਸ ਨਾਲ ਅੰਤਰਰਾਸ਼ਟਰੀ ਵਪਾਰ ਵਿਚ ਅਮਰੀਕੀ ਡਾਲਰ ਤੋਂ ਇਲਾਵਾ ਹੋਰ ਕਰੰਸੀਆਂ ਦੀ ਵਰਤੋਂ ਕਰਨ ਦੇ ਗਲੋਬਲ ਰੁਝਾਨ ਵਿਚ ਤੇਜ਼ੀ ਆਉਣ ਦੀ ਉਮੀਦ ਹੈ। ਇਸ ਤੋਂ ਇਲਾਵਾ ਸਾਊਦੀ ਅਰਬ ਪ੍ਰਾਜੈਕਟ ਐਂਬ੍ਰਿਜ ਵਿਚ ਸ਼ਾਮਲ ਹੋ ਗਿਆ ਹੈ, ਜੋ ਕੇਂਦਰੀ ਬੈਂਕਾਂ ਤੇ ਵਪਾਰਕ ਬੈਂਕਾਂ ਵਿਚਕਾਰ ਇਕ ਸਾਂਝੇ ਡਿਜੀਟਲ ਕਰੰਸੀ ਮੰਚ ਦੀ ਖੋਜ ਦਾ ਇਕ ਸਹਿਯੋਗੀ ਯਤਨ ਹੈ।

ਇਸ ਪ੍ਰਾਜੈਕਟ ਦਾ ਉਦੇਸ਼ ਡਿਸਟ੍ਰੀਬਿਊਟਿਡ ਲੇਜ਼ਰ ਤਕਨਾਲੋਜੀ ਦੀ ਵਰਤੋਂ ਕਰਦੇ ਹੋਏ ਤੁਰੰਤ ਸਰਹੱਦ ਪਾਰ ਭੁਗਤਾਨ ਅਤੇ ਵਿਦੇਸ਼ੀ ਕਰੰਸੀ ਵਿਚ ਲੈਣ-ਦੇਣ ਦੀ ਸਹੂਲਤ ਦੇਣਾ ਹੈ। ਪ੍ਰਾਜੈਕਟ ਐਂਬ੍ਰਿਜ 2021 ’ਚ ਸ਼ੁਰੂ ਹੋਇਆ ਅਤੇ ਇਸ ਵਿਚ ਦੁਨੀਆ ਭਰ ਦੇ ਕਈ ਮੁੱਖ ਕੇਂਦਰੀ ਬੈਂਕ ਅਤੇ ਸੰਸਥਾਵਾਂ ਸ਼ਾਮਲ ਹਨ।

ਇਹ ਹਾਲ ਹੀ ਵਿਚ ਘੱਟੋ-ਘੱਟ ਵਿਹਾਰਕ ਉਤਪਾਦ (ਐੱਮ.ਵੀ.ਪੀ.) ਪੜਾਅ ’ਤੇ ਪਹੁੰਚ ਗਿਆ ਹੈ, ਜਿਸ ਨੇ ਨਿੱਜੀ ਖੇਤਰ ਦੀਆਂ ਫਰਮਾਂ ਨੂੰ ਨਵੀਨਤਾਵਾਂ ਦਾ ਪ੍ਰਸਤਾਵ ਦੇਣ ਅਤੇ ਪਲੇਟਫਾਰਮ ਨੂੰ ਹੋਰ ਵਿਕਸਤ ਕਰਨ ਲਈ ਮਾਮਲਿਆਂ ਦੀ ਵਰਤੋਂ ਕਰਨ ਲਈ ਸੱਦਾ ਦਿੱਤਾ ਹੈ।

ਇਹ ਵੀ ਪੜ੍ਹੋ- ਸਰਕਾਰੀ ਸਕੂਲਾਂ ’ਚ ਚੱਲੇਗੀ ਪੌਦੇ ਲਗਾਉਣ ਦੀ ਮੁਹਿੰਮ, ਹਰੇਕ ਸਕੂਲ ਨੂੰ 11 ਪੌਦੇ ਲਗਾਉਣ ਦੇ ਹੁਕਮ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News