ਖ਼ੁਸ਼ਖ਼ਬਰੀ: 1 ਦਸੰਬਰ ਤੋਂ ਸਾਊਦੀ ਅਰਬ ਦੀ ਯਾਤਰਾ ਕਰ ਸਕਣਗੇ ਭਾਰਤੀ, ਇਨ੍ਹਾਂ 6 ਦੇਸ਼ਾਂ ਤੋਂ ਹਟੇਗਾ ਬੈਨ

Friday, Nov 26, 2021 - 03:30 PM (IST)

ਖ਼ੁਸ਼ਖ਼ਬਰੀ: 1 ਦਸੰਬਰ ਤੋਂ ਸਾਊਦੀ ਅਰਬ ਦੀ ਯਾਤਰਾ ਕਰ ਸਕਣਗੇ ਭਾਰਤੀ, ਇਨ੍ਹਾਂ 6 ਦੇਸ਼ਾਂ ਤੋਂ ਹਟੇਗਾ ਬੈਨ

ਰਿਆਦ (ਵਾਰਤਾ) : ਸਾਊਦੀ ਅਰਬ ਨੇ ਹਵਾਈ ਯਾਤਰੀਆਂ ਦੀ ਯਾਤਰਾ ਨੂੰ ਸੁਖਾਲਾ ਬਣਾਉਣ ਲਈ ਇਕ ਮਹੱਤਵਪੂਰਨ ਕਦਮ ਚੁੱਕਦੇ ਹੋਏ 1 ਦਸੰਬਰ ਤੋਂ ਭਾਰਤ ਅਤੇ ਦੁਨੀਆ ਦੇ 5 ਹੋਰ ਦੇਸ਼ਾਂ ਲਈ ਸਿੱਧੀਆਂ ਉਡਾਣਾਂ ਫਿਰ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਐਲਾਨ ਵੀਰਵਾਰ ਨੂੰ ਕੀਤਾ ਗਿਆ। ਭਾਰਤੀ ਦੂਤਘਰ ਨੇ ਰਿਆਦ ਵਿਚ ਸਾਊਦੀ ਅਰਬ ਅਥਾਰਟੀ ਨੂੰ ਇਸ ਫ਼ੈਸਲੇ ਲਈ ਧੰਨਵਾਦ ਕਿਹਾ ਹੈ। 

ਇਹ ਵੀ ਪੜ੍ਹੋ : ਆਰਥਿਕ ਮੰਦਹਾਲੀ ਦੀ ਮਾਰ ਝੱਲ ਰਹੇ ਪਾਕਿ ਨੂੰ ਹੁਣ ਕੌਮਾਂਤਰੀ ਮੁਦਰਾ ਫੰਡ ਨੇ ਕਰਜ਼ਾ ਦੇਣ ਤੋਂ ਕੀਤੀ ਨਾਂਹ

ਉਨ੍ਹਾਂ ਨੇ ਆਪਣੇ ਟਵੀਟ ਸੰਦੇਸ਼ ਵਿਚ ਕਿਹਾ ਕਿ ਸਾਊਦੀ ਅਰਬ ਨੇ ਭਾਰਤ ਲਈ ਸਿੱਧੀ ਹਵਾਈ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਜੋ 1 ਦਸੰਬਰ ਤੋਂ ਲਾਗੂ ਹੋਵੇਗਾ। ਸਾਊਦੀ ਅਥਾਰਟੀ ਦੇ ਸਾਰੇ ਲੋਕਾਂ ਦਾ ਅਸੀਂ ਇਸ ਫ਼ੈਸਲੇ ਲਈ ਧੰਨਵਾਦ ਕਰਦੇ ਹਾਂ। ਇਹ ਫ਼ੈਸਲਾ ਭਾਰਤ ਅਤੇ ਸਾਊਦੀ ਅਰਬ ਵਿਚਾਲੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਦੋਵਾਂ ਦੇਸ਼ਾਂ ਵਿਚਾਲੇ ਰਿਸ਼ਤੇ ਨੂੰ ਨਵੀਂ ਦਿਸ਼ਾ ਵਿਚ ਲੈ ਜਾਵੇਗਾ। ਸਾਊਦੀ ਅਰਬ ਨੇ ਵੀਰਵਾਰ ਨੂੰ ਕੁੱਲ 6 ਦੇਸ਼ਾਂ ਭਾਰਤ, ਪਾਕਿਸਤਾਨ, ਬ੍ਰਾਜ਼ੀਲ, ਇੰਡੋਨੇਸ਼ੀਆ, ਵਿਅਤਨਾਮ ਅਤੇ ਮਿਸਰ ਵਿਚਾਲੇ ਸਿੱਧੀ ਉਡਾਣ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਹੁਣ ਇਨ੍ਹਾਂ ਦੇਸ਼ਾਂ ਤੋਂ ਯਾਤਰਾ ਕਰਨ ਵਾਲੇ ਯਾਤਰੀ ਨੂੰ ਸਾਊਦੀ ਆਬ ਵਿਚ 14 ਦਿਨ ਇਕਾਂਤਵਾਸ ਵਿਚ ਨਹੀਂ ਰਹਿਣਾ ਪਵੇਗਾ। 

ਇਹ ਵੀ ਪੜ੍ਹੋ : ਲੰਡਨ ਤੋਂ ਆਈ ਦੁਖਦਾਇਕ ਖ਼ਬਰ, 16 ਸਾਲਾ ਬ੍ਰਿਟਿਸ਼ ਸਿੱਖ ਮੁੰਡੇ ਦਾ ਕਤਲ

ਸਾਊਦੀ ਪ੍ਰੈਸ ਏਜੰਸੀ ਨੇ ਗ੍ਰਹਿ ਮੰਤਰਾਲਾ ਦੇ ਇਕ ਅਧਿਕਾਰਤ ਸਰੋਤ ਦੇ ਹਵਾਲੇ ਤੋਂ ਦੱਸਿਆ ਕਿ ਨਵਾਂ ਹੁਕਮ 1 ਦਸੰਬਰ ਤੋਂ ਲਾਗੂ ਹੋਵੇਗਾ। ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਦੇਸ਼ਾਂ ਤੋਂ ਯਾਤਰਾ ਕਰਨ ਵਾਲੇ ਯਾਤਰੀ ਨੂੰ ਹੁਣ ਸਿਰਫ਼ 5 ਦਿਨ ਹੀ ਇਕਾਂਤਵਾਸ ਵਿਚ ਰਹਿਣਾ ਹੋਵੇਗਾ। ਭਾਵੇਂ ਹੀ ਦੇਸ਼ ਦੇ ਬਾਹਰ ਉਨ੍ਹਾਂ ਦੀ ਟੀਕਾਕਰਨ ਦੀ ਸਥਿਤੀ ਕੁੱਝ ਵੀ ਹੋਵੇ।

ਇਹ ਵੀ ਪੜ੍ਹੋ : ਸਿੱਖਸ ਫਾਰ ਜਸਟਿਸ ਦੇ ਦਫ਼ਤਰ ’ਤੇ ਛਾਪਾ, ਦਸਤਾਵੇਜ਼ ਅਤੇ ਇਲੈਕਟ੍ਰਾਨਿਕ ਸਾਮਾਨ ਜ਼ਬਤ, 1 ਗ੍ਰਿਫ਼ਤਾਰ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


author

cherry

Content Editor

Related News