UAE ''ਚ ਹੋਣ ਜਾ ਰਹੀ ਹੈ ਸਭ ਤੋਂ ਵੱਡੀ ਘੁੜ-ਦੌੜ, ਮਿਲਣਗੇ 1.43 ਅਰਬ ਰੁਪਏ ਦੇ ਇਨਾਮ

02/27/2020 3:45:04 PM

ਰਿਆਦ- ਸਾਊਦੀ ਅਰਬ ਵਿਚ ਇਸ ਹਫਤੇ ਦੁਨੀਆ ਦਾ ਸਭ ਤੋਂ ਵੱਡਾ ਘੁੜ-ਦੌੜ ਮੁਕਾਬਲਾ ਹੋਣ ਜਾ ਰਿਹਾ ਹੈ। ਇਸ ਵਿਚ ਜੇਤੂਆਂ ਨੂੰ ਦੋ ਕਰੋੜ ਡਾਲਰ (ਤਕਰੀਬਨ 1.43 ਅਰਬ ਰੁਪਏ) ਦਾ ਨਕਦ ਪੁਰਸਕਾਰ ਦਿੱਤਾ ਜਾਵੇਗਾ। ਦੱਸ ਦਈਏ ਕਿ ਇਸ ਦੇਸ਼ ਨੇ ਹਾਲ ਦੇ ਸਾਲਾਂ ਵਿਚ ਖੇਡ ਮੁਕਾਬਲਿਆਂ ਦੇ ਲਈ ਵੱਡਾ ਨਿਵੇਸ਼ ਕੀਤਾ ਹੈ। ਇਸ ਦੇ ਰਾਹੀਂ ਦੇਸ਼ ਆਪਣੀ ਨਰਮ ਸੱਤਾ ਤੇ ਵਧੇਰੇ ਉਦਾਰਵਾਦੀ ਅਕਸ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਦੇ ਉਪਰ ਅਕਸਰ ਮਨੁੱਖੀ ਅਧਿਕਾਰਾਂ ਦੇ ਹਨਨ ਤੇ ਕੱਟੜਪੰਥੀ ਵਿਚਾਰਧਾਰਾ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲੱਗਦਾ ਰਿਹਾ ਹੈ।

ਮੰਨਿਆ ਜਾ ਰਿਹਾ ਹੈ ਕਿ 'ਦ ਸਾਊਦੀ ਕੱਪ' ਨੂੰ ਦੇਖਣ ਲਈ ਤਕਰੀਬਨ 10 ਹਜ਼ਾਰ ਤੋਂ ਵਧੇਰੇ ਦਰਸ਼ਕ ਆਉਣਗੇ। ਇਹ ਆਯੋਜਨ 29 ਫਰਵਰੀ ਨੂੰ ਕਿੰਗ ਅਬਦੁੱਲ ਅਜੀਜ਼ ਰੇਸਟ੍ਰੈਕ ਵਿਚ ਹੋਵੇਗਾ। ਜੇਤੂ ਨੂੰ ਇਕ ਕਰੋੜ ਡਾਲਰ (ਤਕਰੀਬਨ 71 ਕਰੋੜ ਰੁਪਏ) ਮਿਲਣਗੇ, ਦੂਜੇ ਸਥਾਨ ਵਾਲੇ ਨੂੰ 35 ਲੱਖ ਡਾਲਰ ਤੇ ਇਥੋਂ ਤੱਕ ਕਿ 10ਵੇਂ ਸਥਾਨ ਵਾਲੇ ਨੂੰ ਵੀ ਚੰਗੀ ਰਕਮ ਇਨਾਮ ਵਜੋਂ ਦਿੱਤੀ ਜਾਵੇਗੀ। ਸਾਊਦੀ ਕੱਪ ਵਿਚ ਸੱਤ ਦੌੜਾਂ ਡਰਟ ਤੇ ਟਰਫ 'ਤੇ ਹੋਣਗੀਆਂ, ਜਿਹਨਾਂ ਵਿਚ 9.2 ਮਿਲੀਅਨ ਡਾਲਰ ਦਾ ਇਨਾਮ ਦਿੱਤਾ ਜਾਵੇਗਾ। 

ਸਾਊਦੀ ਅਰਬ ਦੇ ਜਾਕੀ ਕਲੱਬ ਵਿਚ ਰਣਨੀਤੀ ਤੇ ਅੰਤਰਰਾਸ਼ਟਰੀ ਰੇਸਿੰਗ ਦੇ ਨਿਰਦੇਸ਼ਕ ਟਾਮ ਰਾਇਨ ਨੇ ਕਿਹਾ ਕਿ ਅਸੀਂ ਘਰੇਲੂ ਰਿਕਾਰਡਿੰਗ ਪ੍ਰੋਡਕਟ ਨੂੰ ਆਪਣੇ ਅੰਤਰਰਾਸ਼ਟਰੀ ਹਮਰੁਤਬਿਆਂ ਦੇ ਬਰਾਬਰ ਲਿਆਉਣ ਦੇ ਲਈ ਪਹਿਲਾ ਕਦਮ ਚੁੱਕ ਰਹੇ ਹਾਂ। ਉਹਨਾਂ ਕਿਹਾ ਕਿ ਇਹ ਖੇਡ ਸਾਊਦੀ ਅਰਬ ਵਿਚ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਅੰਤਰਰਾਸ਼ਟਰੀ ਘੁੜਸਵਾਰੀ ਦੇ ਲਈ ਉਦਯੋਗ ਖੋਲ੍ਹਣ ਤੇ ਗਲੋਬਲ ਰੇਸਿੰਗ 'ਤੇ ਸਾਡੀ ਪਛਾਣ ਬਣਾਉਣ ਦੀ ਦਿਸ਼ਾ ਵਿਚ ਵੱਡਾ ਕਦਮ ਹੋਵੇਗਾ।


Related News