ਸਾਊਦੀ ਅਰਬ ਨੇ ਦੋ ਮਹਿਲਾ ਅਧਿਕਾਰ ਕਾਰਕੁਨਾਂ ਨੂੰ ਜੇਲ੍ਹ ਤੋਂ ਕੀਤਾ ਰਿਹਾਅ

Monday, Jun 28, 2021 - 03:35 PM (IST)

ਇੰਟਰਨੈਸ਼ਨਲ ਡੈਸਕ : ਸਾਊਦੀ ਅਰਬ ਦੀਆਂ ਦੋ ਮਹਿਲਾ ਅਧਿਕਾਰ ਕਾਰਕੁਨਾਂ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਇਸ ਨਾਲ ਤਕਰੀਬਨ ਤਿੰਨ ਸਾਲ ਪਹਿਲਾਂ ਯੁਵਰਾਜ (ਕ੍ਰਾਊਨ ਪ੍ਰਿੰਸ) ਮੁਹੰਮਦ ਬਿਨ ਸਲਮਾਨ ਨੇ ਜ਼ਿਆਦਾ ਆਜ਼ਾਦੀ ਦਿੱਤੇ ਜਾਣ ਦੀ ਸ਼ਾਂਤੀਪੂਰਨ ਤੌਰ ’ਤੇ ਵਕਾਲਤ ਕਰਨ ਵਾਲੀਆਂ ਮਹਿਲਾ ਅਧਿਕਾਰ ਕਾਰਕੁਨਾਂ ਨੂੰ ਰਿਹਾਅ ਕਰਨ ਦੀ ਐਤਵਾਰ ਜਾਣਕਾਰੀ ਦਿੱਤੀ। ਅਜਿਹਾ ਪ੍ਰਤੀਤ ਹੁੰਦਾ ਹੈ ਕਿ 2018 ਦੀ ਕਾਰਵਾਈ ’ਚ ਹਿਰਾਸਤ ਵਿਚ ਲਏ ਗਏ ਸਾਰੇ ਕਾਰਕੁਨਾਂ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ ਪਰ ਇਕ ਮਹਿਲਾ ਕਾਰਕੁਨ ਮਾਇਆ ਅਲ ਜਹਿਰਾਨੀ ਦੀ ਰਿਹਾਈ ਬਾਰੇ ਅਜੇ ਸਪੱਸ਼ਟ ਜਾਣਕਾਰੀ ਨਹੀਂ ਹੈ।

  ਇਹ ਵੀ ਪੜ੍ਹੋ : FATF ਤੋਂ ਬਚਣ ਲਈ ਇਮਰਾਨ ਤੇ ਬਾਜਵਾ ਦੇ ਨਾਪਾਕ ਮਨਸੂਬੇ, ਰਚ ਰਹੇ ਇਹ ਖਤਰਨਾਕ ਸਾਜ਼ਿਸ਼

ਮੁੱਖ ਤੌਰ ’ਤੇ ਸਾਊਦੀ ਅਰਬ ’ਤੇ ਧਿਆਨ ਕੇਂਦ੍ਰਿਤ ਕਰਨ ਵਾਲੇ ਲੰਡਨ ਸਥਿਤ ‘ਏ. ਐੱਲ. ਕਿਊ. ਏ. ਐੱਸ. ਟੀ.’ ਅਧਿਕਾਰ ਸਮੂਹ ਨੇ ਦੱਸਿਆ ਕਿ ਦੋ ਔਰਤਾਂ ਸਮਰ ਬਵਾਵੀ ਤੇ ਨਸੀਮਾ ਅਲ ਸਦਾ ਨੂੰ ਸ਼ਨੀਵਾਰ ਦੇਰ ਰਾਤ ਜਾਂ ਐਤਵਾਰ ਤੜਕੇ ਰਿਹਾਅ ਕਰ ਦਿੱਤਾ ਗਿਆ। ‘ਹਿਊਮਨ ਰਾਈਟਸ ਵਾਚ’ ਨੇ ਵੀ ਉਨ੍ਹਾਂ ਦੀ ਰਿਹਾਈ ਦੀ ਪੁਸ਼ਟੀ ਕੀਤੀ। ਔਰਤਾਂ ਨੂੰ ਪੰਜ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ, ਜਿਸ ’ਚੋਂ ਦੋ ਸਾਲ ਦੀ ਸਜ਼ਾ ਰੱਦ ਕਰ ਦਿੱਤੀ ਗਈ ਹੈ। ਇਨ੍ਹਾਂ ਔਰਤਾਂ ਨੇ ਸਾਉੂਦੀ ਅਰਬ ਦੇ ਪੁਰਸ਼ਾਂ ਦੀ ਰੱਖਿਆ ਕਰਨ ਵਾਲੇ ਕਾਨੂੰਨਾਂ ਦੀ ਸਖਤ ਆਲੋਚਨਾ ਕੀਤੀ ਸੀ। ਇਨ੍ਹਾਂ ਕਾਨੂੰਨਾਂ ਨੇ ਔਰਤਾਂ ਦੇ ਪਤੀਆਂ, ਪਿਤਾਵਾਂ ਤੇ ਕੁਝ ਮਾਮਲਿਆਂ ਵਿਚ ਉਨ੍ਹਾਂ ਦੇ ਪੁੱਤਰਾਂ ਨੂੰ ਅਧਿਕਾਰ ਦਿੱਤਾ ਸੀ ਕਿ ਉਹ ਔਰਤਾਂ ਨੂੰ ਪਾਸਪੋਰਟ ਹਾਸਲ ਕਰਨ ਤੇ ਯਾਤਰਾ ਕਰਨ ਦੇ ਸਬੰਧ ਵਿਚ ਕੰਟਰੋਲ ਕਰ ਸਕਦੇ ਸਨ। ਉਨ੍ਹਾਂ ਨੇ ਔਰਤਾਂ ਨੂੰ ਗੱਡੀ ਚਲਾਉਣ ਦਾ ਅਧਿਕਾਰ ਦਿੱਤੇ ਜਾਣ ਦੀ ਵੀ ਵਕਾਲਤ ਕੀਤੀ ਸੀ।

ਇਹ ਵੀ ਪੜ੍ਹੋ : ਕੋਰੋਨਾ ਟੀਕਾਕਰਨ ਦੇ ਮਾਮਲੇ ’ਚ ਭਾਰਤ ਦੀ ਵੱਡੀ ਉਪਲੱਬਧੀ, ਅਮਰੀਕਾ ਨੂੰ ਪਛਾੜਿਆ

ਇਹ ਦੋਵੇਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ। ਮਨੁੱਖੀ ਅਧਿਕਾਰ ਸਮੂਹਾਂ ਨੇ ਐਸੋਸੀਏਟਿਡ ਪ੍ਰੈੱਸ ਨੂੰ ਦੱਸਿਆ ਕਿ ਦੋਵਾਂ ਔਰਤਾਂ ਨੂੰ ਸ਼ਰਤਾਂ ਸਮੇਤ ਰਿਹਾਅ ਕੀਤਾ ਗਿਆ ਹੈ ਤੇ ਉਹ ਪੰਜ ਸਾਲ ਤਕ ਵਿਦੇਸ਼ ਯਾਤਰਾ ਨਹੀਂ ਕਰ ਸਕਦੀਆਂ। ਉਨ੍ਹਾਂ ਕਿਹਾ ਕਿ ਜੇਲ੍ਹ ਤੋਂ ਰਿਹਾਅ ਕੀਤੀਆਂ ਗਈਆਂ ਹੋਰ ਸਾਊਦੀ ਮਹਿਲਾ ਅਧਿਕਾਰ ਕਾਰਕੁਨਾਂ ਦੀ ਤਰ੍ਹਾਂ ਇਨ੍ਹਾਂ ਦੋਵਾਂ ਔਰਤਾਂ ਨੂੰ ਵੀ ਮੀਡੀਆ ਨਾਲ ਗੱਲ ਕਰਨ ਤੇ ਆਪਣੇ ਮਾਮਲੇ ਨੂੰ ਲੈ ਕੇ ਕੁਝ ਵੀ ਆਨਲਾਈਨ ਪੋਸਟ ਕਰਨ ’ਤੇ ਪਾਬੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਪਹਿਲਾਂ ਤਕਰੀਬਨ ਇਕ ਦਰਜਨ ਔਰਤਾਂ ਨੇ ਸਾਊਦੀ ਅਰਬ ਦੇ ਜੱਜਾਂ ਨੂੰ ਦੱਸਿਆ ਸੀ ਕਿ ਪੁੱਛਗਿੱਛ ਦੌਰਾਨ ਨਕਾਬਪੋਸ਼ਾਂ ਨੇ ਉਨ੍ਹਾਂ ਨਾਲ ਬਹੁਤ ਹੀ ਮਾੜਾ ਵਤੀਰਾ ਕੀਤਾ ਸੀ ਤੇ ਉਨ੍ਹਾਂ ਨੂੰ ਬਲਾਤਕਾਰ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ। 
 


Manoj

Content Editor

Related News