ਸਾਊਦੀ ਨੇ ਅਰਬਪਤੀ ਪ੍ਰਿੰਸ ਦੇ ਭਰਾ ਨੂੰ ਕੀਤਾ ਰਿਹਾਅ

Sunday, Nov 04, 2018 - 09:41 PM (IST)

ਰਿਆਦ — ਸਾਊਦੀ ਅਰਬ ਨੇ ਅਰਬਪਤੀ ਪ੍ਰਿੰਸ ਅਲ ਵਾਹਿਦ ਬਿਨ ਤਲਾਲ ਦੇ ਭਰਾ ਨੂੰ ਕਰੀਬ 1 ਸਾਲ ਹਿਰਾਸਤ 'ਚ ਰੱਖਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਹੈ। ਪ੍ਰਿੰਸ ਦੇ ਪਰਿਵਾਰਕ ਮੈਂਬਰਾਂ ਨੇ ਇਹ ਜਾਣਕਾਰੀ ਦਿੱਤੀ। ਦੱਸ ਦਈਏ ਕਿ ਪੱਤਰਕਾਰ ਜਮਾਲ ਖਸ਼ੋਗੀ ਦੀ ਮੌਤ ਦੇ ਮਾਮਲੇ 'ਚ ਸਾਊਦੀ ਅਰਬ 'ਤੇ ਬਣ ਰਹੇ ਵਾਧੂ ਅੰਤਰਰਾਸ਼ਟਰੀ ਦਬਾਅ ਵਿਚਾਲੇ ਇਹ ਰਿਹਾਈ ਹੋਈ ਹੈ। ਪ੍ਰਿੰਸ ਖਾਲਿਦ ਬਿਨ ਤਲਾਲ ਦੀ ਰਿਹਾਈ ਦੀ ਪੁਸ਼ਟੀ ਘੱਟ ਤੋਂ ਘੱਟ 3 ਰਿਸ਼ਤੇਦਾਰਾਂ ਨੇ ਸ਼ਨੀਵਾਰ ਨੂੰ ਟਵੀਟ 'ਤੇ ਕੀਤੀ। ਉਨ੍ਹਾਂ ਨੇ ਖਾਲਿਦ ਦੀਆਂ ਤਸਵੀਰਾਂ ਪੋਸਟ ਕੀਤੀਆਂ ਜਿਨ੍ਹਾਂ 'ਚ ਉਹ ਆਪਣੇ ਪੁੱਤਰ ਨੂੰ ਗਲੇ ਲਾਉਂਦੇ ਹੋਏ ਅਤੇ ਉਸ ਨੂੰ ਚੁਮਦੇ ਹੋਏ ਦਿਖ ਰਹੇ ਹਨ। ਖਾਲਿਦ ਦਾ ਪੁੱਤਰ ਕਈ ਸਾਲਾ ਤੋਂ ਕੋਮਾ 'ਚ ਹੈ।

PunjabKesari

ਰਿਹਾਅ ਹੋਏ ਪ੍ਰਿੰਸ ਦੀਆਂ ਤਸੀਵਰਾਂ ਸਾਂਝੀਆਂ ਕਰਦੇ ਹੋਏ ਉਨ੍ਹਾਂ ਦੀ ਭਾਂਜੀ ਪ੍ਰਿੰਸਸ ਰੀਮ ਬਿਨਤ ਅਲ ਵਾਹਿਦ ਨੇ ਲਿੱਖਿਆ, 'ਅੱਲਾਹ ਦਾ ਸ਼ੁਕਰ ਹੈ ਕਿ ਤੁਸੀਂ ਸੁਰੱਖਿਅਤ ਹੋ।' ਸਰਕਾਰ ਨੇ ਉਨ੍ਹਾਂ ਦੀ ਗ੍ਰਿਫਤਾਰੀ ਜਾਂ ਰਿਹਾਈ ਦੀਆਂ ਸ਼ਰਤਾਂ ਦੇ ਸੰਬੰਧ 'ਚ ਕੋਈ ਜਨਤਕ ਬਿਆਨ ਨਹੀਂ ਦਿੱਤਾ ਹੈ। ਵਾਲ ਸਟ੍ਰੀਟ ਜਨਰਲ ਦੀ ਖਬਰ ਮੁਤਾਬਕ, ਪ੍ਰਿੰਸ ਨੂੰ ਦੇਸ਼ ਦੇ ਨਾਮਵਰ ਲੋਕਾਂ ਖਿਲਾਫ ਹੋਈ ਕਾਰਵਾਈ ਦੀ ਨਿੰਦਾ ਕਰਨ ਲਈ 11 ਮਹੀਨੇ ਪਹਿਲਾਂ ਹਿਰਾਸਤ 'ਚ ਰੱਖਿਆ ਗਿਆ ਸੀ। ਉਸ ਕਾਰਵਾਈ ਦੌਰਾਨ ਪਿਛਲੇ ਸਾਲ ਨਵੰਬਰ 'ਚ ਦਰਜਨਾਂ ਪ੍ਰਿੰਸ, ਅਧਿਕਾਰੀਆਂ ਅਤੇ ਉਦਯੋਗਪਤੀਆਂ ਨੂੰ ਰਿਆਦ ਦੇ ਰਿਤਜ ਕਾਰਲਟਨ ਹੋਟਲ 'ਚ ਹਿਰਾਸਤ 'ਚ ਰੱਖਿਆ ਗਿਆ ਸੀ। ਸਰਕਾਰ ਨੇ ਹਾਲਾਂਕਿ ਇਸ ਨੂੰ ਭ੍ਰਿਸ਼ਟਾਚਾਰ ਖਿਲਾਫ ਕਾਰਵਾਈ ਦੱਸਿਆ ਸੀ ਪਰ ਆਲੋਚਕਾਂ ਦਾ ਆਖਣਾ ਹੈ ਕਿ ਇਹ ਸਾਊਦੀ ਅਰਬ ਦੇ ਵਲੀ ਅਹਿਦ ਮੁਹੰਮਦ ਬਿਨ ਸਲਮਾਨ ਵੱਲੋਂ ਆਪਣੇ ਵਿਰੋਧੀਆਂ ਨੂੰ ਟਿਕਾਣੇ ਲਾਉਣ ਅਤੇ ਅਧਿਕਾਰੀਆਂ ਕੇਂਦਰੀਕਰਨ ਕਰਨ ਦਾ ਯਤਨ ਸੀ।

PunjabKesari


Related News