ਬਾਗੀਆਂ ਵੱਲੋਂ ਦਾਗੀ ਗਈ ਮਿਜ਼ਾਇਲ ਨੂੰ ਸਾਊਦੀ ਨੇ ਕੀਤਾ ਬੇਕਾਰ

04/20/2018 9:41:18 PM

ਜੇਡਾ— ਮੱਧ ਪੂਰਬੀ ਦੇ ਦੇਸ਼ਾਂ 'ਚ ਤਣਾਅ ਉਸ ਸਮੇਂ ਹੋਰ ਵਧ ਗਿਆ ਜਦੋਂ ਯਮਨ ਵੱਲੋਂ ਸਾਊਦੀ ਦੇ ਜੀਜਾਨ ਸ਼ਹਿਰ ਵੱਲ ਮਿਜ਼ਾਇਲ ਦਾਗੀ ਗਈ ਪਰ ਯਮਨ 'ਚ ਹੂਤੀ ਬਾਗੀਆਂ ਨੂੰ ਭਜਾਉਣ 'ਚ ਲੱਗੇ ਸਾਊਦੀ ਰੱਖਿਆ ਬਲਾਂ ਨੇ ਇਸ ਮਿਜ਼ਾਇਲ ਨੂੰ ਵਿਚਾਲੇ ਰਸਤੇ 'ਚ ਹੋ ਰੋਕ ਦਿੱਤਾ। ਸਾਊਦੀ ਅਗਵਾਈ ਵਾਲੇ ਗਠਜੋੜ 'ਚ ਲੜ੍ਹ ਰਹੇ ਬਾਗੀਆਂ ਨੇ ਦੱਸਿਆ ਕਿ ਸਾਊਦੀ ਅਰਬ ਦੀ ਹਵਾਈ ਫੌਜ ਨੇ ਦੱਖਣੀ ਸ਼ਹਿਰ ਜੀਜਾਨ 'ਚ ਯਮਨ ਦੇ ਬਾਗੀਆਂ ਵੱਲੋਂ ਦਾਗੀ ਇਕ ਬੈਲੇਸਟਿਕ ਮਿਜ਼ਾਇਲ ਨੂੰ ਵਿਚਾਲੇ ਹੀ ਰੋਕ ਦਿੱਤਾ। ਅਜਿਹੇ ਹਮਲਿਆਂ ਦੀ ਕੜੀ 'ਚ ਇਹ ਤਾਜ਼ਾ ਹਮਲਾ ਸੀ।
ਗਠਜੋੜ ਨੇ ਇਕ ਬਿਆਨ ਜਾਰੀ ਕਰ ਕਿਹਾ, 'ਸਾਊਦੀ ਦੀ ਹਵਾਈ ਫੌਜ ਨੇ ਜੀਜਾਨ ਨੂੰ ਨਿਸ਼ਾਨਾ ਬਣਾ ਕੇ ਹੂਤੀ ਮਿਲਿਸ਼ਿਆ ਵੱਲੋਂ ਦਾਗੀ ਬੈਲੇਸਟਿਕ ਮਿਜ਼ਾਇਲ ਨੂੰ ਵਿਚਾਲੇ ਹੀ ਰੋਕ ਦਿੱਤਾ। ਹੂਤੀ ਬਾਗੀਆਂ ਨੇ ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ 'ਬਦ੍ਰ 1' ਬੈਲੇਸਟਿਕ ਮਿਜ਼ਾਇਲ ਦਾਗੀ। ਉਨ੍ਹਾਂ ਇਹ ਵੀ ਕਿਹਾ ਕਿ ਇਹ ਮਿਜ਼ਾਇਲ ਜੀਜਾਨ ਖੇਤਰੀ ਹਵਾਈ ਅੱਡੇ 'ਤੇ ਡਿੱਗੀ।
ਹਾਲਾਂਕਿ ਹਵਾਈ ਅੱਡੇ ਦੇ ਅਧਿਕਾਰੀਆਂ ਵੱਲੋਂ ਇਸ ਸੰਬੰਧ 'ਚ ਕੋਈ ਪੁਸ਼ਟੀ ਨਹੀਂ ਹੋ ਸਕੀ ਹੈ ਪਰ ਉਡਾਣਾਂ  ਦੀ ਸੂਚਨਾ ਤੋਂ ਅਜਿਹਾ ਲੱਗਾ ਰਿਹਾ ਹੈ ਕਿ ਜਹਾਜ਼ਾਂ ਦੀ ਆਵਾਜਾਈ 'ਤੇ ਕੋਈ ਅਸਰ ਨਹੀਂ ਪਿਆ ਹੈ। ਸਾਊਦੀ ਅਰਬ ਮਾਰਚ 2015 ਤੋਂ ਅਰਬ ਦੇਸ਼ਾਂ ਦੇ ਗਠਜੋੜ ਦੀ ਅਗਵਾਈ ਕਰ ਰਿਹਾ ਹੈ ਜੋ ਯਮਨ 'ਚ ਹੂਤੀ ਬਾਗੀਆਂ ਨੂੰ ਭਜਾਉਣ ਲਈ ਲੜ ਰਿਹਾ ਹੈ। ਇਸ ਸੰਘਰਸ਼ 'ਚ ਹਾਲੇ ਤਕ ਕਰੀਬ 1000 ਲੋਕ ਮਾਰੇ ਜਾ ਚੁੱਕੇ ਹਨ। ਜਿਸ ਨੂੰ ਸੰਯੁਕਤ ਰਾਸ਼ਟਰ ਨੇ ਦੁਨੀਆ ਦਾ ਸਭ ਤੋਂ ਵੱਡਾ ਮਨੁੱਖੀ ਸੰਕਟ ਦੱਸਿਆ ਹੈ। ਸਾਊਦੀ ਅਰਬ ਆਪਣੇ ਵਿਰੋਧੀ ਦੇਸ਼ ਈਰਾਨ 'ਤੇ ਹੂਤੀ ਬਾਗੀਆਂ ਨੂੰ ਮਿਜ਼ਾਇਲਾਂ ਦੀ ਸਪਲਾਈ ਕਰਨ ਦਾ ਦੋਸ਼ ਲਗਾਉਂਦਾ ਹੈ ਪਰ ਈਰਾਨ ਇਨ੍ਹਾਂ ਦੋਸ਼ਾਂ ਨੂੰ ਖਾਰਿਜ ਕਰਦਾ ਹੈ।


Related News