ਸਾਊਦੀ ਅਰਬ ਨੇ ਬਦਲਿਆ ਇਹ ਨਿਯਮ, ਲੱਖਾਂ ਭਾਰਤੀ ਕਾਮਿਆਂ ਨੂੰ ਹੋਵੇਗਾ ਫਾਇਦਾ

Sunday, Mar 14, 2021 - 06:11 PM (IST)

ਰਿਆਦ (ਬਿਊਰੋ): ਸਾਊਦੀ ਅਰਬ ਵਿਚ ਕੰਮ ਕਰ ਰਹੇ ਭਾਰਤੀ ਕਾਮਿਆਂ ਲਈ ਚੰਗੀ ਖ਼ਬਰ ਹੈ।ਸਾਊਦੀ ਅਰਬ ਵਿਚ ਪ੍ਰਵਾਸੀ ਮਜ਼ਦੂਰਾਂ ਸਬੰਧੀ ਅੱਜ ਤੋਂ ਨਿਯਮਾਂ ਵਿਚ ਤਬਦੀਲੀ ਕੀਤੀ ਗਈ ਹੈ।ਇਹਨਾਂ ਤਬਦੀਲੀਆਂ ਨਾਲ ਇੱਥੇ ਕੰਮ ਕਰ ਰਹੇ ਲੱਖਾਂ ਭਾਰਤੀ ਕਾਮਿਆਂ ਨੂੰ ਫਾਇਦਾ ਹੋਵੇਗਾ। ਹੁਣ ਸਾਊਦੀ ਅਰਬ ਵਿਚ ਭਾਰਤੀ ਕਾਮਿਆਂ ਸਮੇਤ 1 ਕਰੋੜ ਤੋਂ ਵੱਧ ਪ੍ਰਵਾਸੀ ਮਜ਼ਦੂਰ ਆਪਣੀ ਮਰਜ਼ੀ ਨਾਲ ਨੌਕਰੀ ਬਦਲ ਸਕਣਗੇ। ਨਾਲ ਹੀ ਆਪਣੀ ਮਰਜ਼ੀ ਨਾਲ ਆਪਣੇ ਦੇਸ਼ ਆ-ਜਾ ਸਕਣਗੇ।

PunjabKesari

ਭਾਰਤੀਆਂ ਨੂੰ ਹੋਵੇਗਾ ਵੱਡਾ ਫਾਇਦਾ
ਸਾਊਦੀ ਅਰਬ ਵਿਚ ਪਿਛਲੇ ਸਾਲ ਨਵੰਬਰ ਵਿਚ ਕਫਾਲਾ ਸਿਸਟਮ ਵਿਚ ਤਬਦੀਲੀ ਕਰ ਕੇ ਨਵੇਂ 'ਕਫਾਲਾ ਸਪਾਂਸਰਸ਼ਿਪ ਸਿਸਟਮ' ਨੂੰ ਲਾਗੂ ਕਰਨ ਦਾ ਵਾਅਦਾ ਕੀਤਾ ਸੀ। ਉਸ ਨੂੰ ਅੱਜ ਭਾਵ ਐਤਵਾਰ (14 ਮਾਰਚ) ਤੋਂ ਅਧਿਕਾਰਤ ਤੌਰ 'ਤੇ ਲਾਗੂ ਕਰ ਦਿੱਤਾ ਗਿਆ ਹੈ। ਕਫਾਲਾ ਸਪਾਂਸਰਸ਼ਿਪ ਸਿਸਟਮ ਦੇ ਲਾਗੂ ਹੋਣ ਨਾਲ ਇੱਥੇ ਕੰਮ ਕਰਨ ਵਾਲੇ ਲੱਖਾਂ ਭਾਰਤੀ ਕਾਮਿਆਂ ਨੂੰ ਫਾਇਦਾ ਹੋਵੇਗਾ। ਇਸ ਦੇ ਤਹਿਤ ਮਾਲਕਾਂ (ਮਾਲਕ ਜਾਂ ਕੰਪਨੀਆਂ) ਦੇ ਦੁਰਵਿਹਾਰ ਅਤੇ ਸ਼ੋਸ਼ਣ ਦੀ ਸਥਿਤੀ ਵਿਚ ਘੱਟ ਤਨਖਾਹ ਲੈਣ ਵਾਲੇ ਅਜਿਹੇ ਲੱਖਾਂ ਪ੍ਰਵਾਸੀ ਮਜ਼ਦੂਰਾਂ 'ਤੇ ਆਪਣੇ ਉਸੇ ਮਾਲਕ ਹੇਠ ਕੰਮ ਕਰਦੇ ਰਹਿਣ ਦੀ ਪਾਬੰਦੀ ਖ਼ਤਮ ਹੋ ਗਈ ਹੈ।

PunjabKesari

ਪ੍ਰਵਾਸੀ ਮਜ਼ਦੂਰਾਂ ਨੂੰ ਫਾਇਦਾ
ਸਾਊਦੀ ਅਰਬ ਦੇ ਮਨੁੱਖੀ ਸਰੋਤ ਅਤੇ ਸਮਾਜਿਕ ਵਿਕਾਸ ਮੰਤਰਾਲੇ ਨੇ ਕਿਹਾ ਕਿ ਇਹਨਾਂ ਸੁਧਾਰਾਂ ਦੇ ਤਹਿਤ ਵਿਦੇਸ਼ੀ ਕਾਮਿਆਂ ਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਕੰਮ ਕਰਨ, ਨੌਕਰੀ ਛੱਡਣ, ਦੇਸ਼ ਵਿਚ ਮੁੜ ਦਾਖਲ ਹੋਣ ਅਤੇ ਆਪਣੇ ਮਾਲਕ ਦੀ  ਹਿਮਤੀ ਦੇ ਬਿਨਾਂ ਆਖਰੀ ਨਿਕਾਸੀ ਵੀਜ਼ਾ ਸੁਰੱਖਿਅਤ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਇਹਨਾਂ ਸੁਧਾਰਾਂ ਦੀ ਲੰਬੇ ਸਮੇਂ ਤੋਂ ਲੋੜ ਮਹਿਸੂਸ ਕੀਤੀ ਜਾ ਰਹੀ ਸੀ। ਮਜ਼ਦੂਰ ਸਿੱਧੇ ਤੌਰ 'ਤੇ ਸਰਕਾਰੀ ਸੇਵਾਵਾਂ ਲਈ ਅਰਜ਼ੀ ਦੇ ਸਕਣਗੇ। ਕੰਪਨੀ ਦੇ ਮਾਲਕਾਂ ਨਾਲ ਜੋ ਵੀ ਇਕਰਾਰਨਾਮਾ ਹੋਵੇਗਾ, ਉਸ ਨੂੰ ਆਨਲਾਈਨ ਰੱਖਿਆ ਜਾਵੇਗਾ। ਇੱਥੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਬਿਨਾਂ ਕੰਪਨੀ ਦੀ ਇਜਾਜ਼ਤ ਦੇ ਪ੍ਰਵਾਸੀ ਮਜ਼ਦੂਰ ਅਜਿਹਾ ਨਹੀਂ ਕਰ ਸਕਦੇ ਸੀ ਅਤੇ ਜ਼ਿਆਦਾਤਰ ਮਾਮਲਿਆਂ ਵਿਚ ਵੀਜ਼ਾ ਦਾ ਡਰ ਦਿਖਾ ਕੇ ਮਜ਼ਦੂਰਾਂ ਦਾ ਸ਼ੋਸ਼ਣ ਕੀਤਾ ਜਾਂਦਾ ਸੀ।

PunjabKesari

ਪੜ੍ਹੋ ਇਹ ਅਹਿਮ ਖਬਰ- ਇਕ ਖਾਸ ਉਦੇਸ਼ ਲਈ ਦੱਖਣੀ ਅਫਰੀਕਾ 'ਚ ਬਿਨਾਂ ਕੱਪੜਿਆਂ ਦੇ ਸੜਕਾਂ 'ਤੇ ਉਤਰੇ ਲੋਕ

ਉਪ ਮੰਤਰੀ ਨੇ ਕਹੀ ਇਹ ਗੱਲ
ਸਾਊਦੀ ਅਰਬ ਦੇ ਮਨੁੱਖੀ ਸਰੋਤ ਮੰਤਰਾਲੇ ਦੇ ਉਪ ਮੰਤਰੀ ਅਬਦੁੱਲਾਹ ਬਿਨ ਨਸੀਰ ਅਬੁਥੁਨਾਯਨ ਨੇ ਕਿਹਾ ਸੀ ਕਿ ਅਸੀਂ ਦੇਸ਼ ਵਿਚ ਬਿਹਤਰ ਕਿਰਤ ਬਾਜ਼ਾਰ ਬਣਾਉਣਾ ਚਾਹੁੰਦੇ ਹਾਂ। ਨਾਲ ਹੀ ਮਜ਼ਦੂਰਾਂ ਲਈ ਕੰਮ ਦੇ ਮਾਹੌਲ ਨੂੰ ਵੀ ਬਿਹਤਰ ਬਣਾਉਣਾ ਚਾਹੁੰਦੇ ਹਾਂ। ਕਿਰਤ ਕਾਨੂੰਨਾਂ ਵਿਚ ਇਹਨਾਂ ਤਬਦੀਲੀਆਂ ਨਾਲ ਵਿਜਨ 2030 ਦੇ ਉਦੇਸ਼ਾਂ ਨੂੰ ਹਾਸਲ ਕਰਨ ਵਿਚ ਮਦਦ ਮਿਲੇਗੀ। ਵਿਜਨ 2030 ਦੇ ਤਹਿਤ ਸਾਊਦੀ ਅਰਬ ਤੇਲ 'ਤੇ ਆਪਣੀ ਨਿਰਭਰਤਾ ਘੱਟ ਕਰਕੇ ਦੂਜੇ ਖੇਤਰਾਂ ਵਿਚ ਵੀ ਅੱਗੇ ਵਧਣਾ ਚਾਹੁੰਦਾ ਹੈ।

ਨੋਟ- ਸਾਊਦੀ ਅਰਬ ਨੇ ਬਦਲਿਆ ਨਿਯਮ, ਲੱਖਾਂ ਭਾਰਤੀਆਂ ਕਾਮਿਆਂ ਨੂੰ ਹੋਵੇਗਾ ਫਾਇਦਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News