ਸਾਊਦੀ ਅਰਬ ਨੇ ਇਸ ਕਾਰਣ ਆਪਣੇ 3 ਫੌਜੀਆਂ ਨੂੰ ਦਿੱਤੀ ਫਾਂਸੀ ਦੀ ਸਜ਼ਾ
Sunday, Apr 11, 2021 - 01:27 AM (IST)
ਦੁਬਈ - ਸਾਊਦੀ ਅਰਬ ਦਾ ਨਾਂ ਲੈਂਦੇ ਹੀ ਦਿਮਾਗ ਵਿਚ ਇਸ ਦੇ ਰੂੜੀਵਾਦੀ ਵਿਚਾਰ ਸਾਹਮਣੇ ਆਉਣ ਲੱਗਦੇ ਹਨ। ਉਥੇ ਹੀ ਖਾੜ੍ਹੀ ਮੁਲਕਾਂ ਨੂੰ ਆਪਣੇ ਸਖਤ ਕਾਨੂੰਨਾਂ ਕਰ ਕੇ ਵੀ ਜਾਣਿਆ ਜਾਂਦਾ ਹੈ।ਹੁਣ ਸਾਊਦੀ ਅਰਬ ਨੇ ਆਪਣੇ ਇਥੇ 3 ਫੌਜੀਆਂ ਨੂੰ ਦੇਸ਼ਧ੍ਰੋਹ ਦੇ ਮਾਮਲੇ ਵਿਚ ਦੋਸ਼ੀ ਪਾਏ ਜਾਣ ਤੋਂ ਬਾਅਦ ਸ਼ਨੀਵਾਰ ਫਾਂਸੀ ਦੇ ਦਿੱਤੀ।
ਇਹ ਵੀ ਪੜੋ - ਸਵੀਡਨ ਦਾ ਉਹ ਸ਼ਹਿਰ ਜਿਹੜਾ ਧਰਤੀ 'ਚ ਸਮਾਉਣ ਲੱਗਾ, ਹੁਣ ਸਰਕਾਰ ਘਰਾਂ ਨੂੰ ਕਰ ਰਹੀ ਸ਼ਿਫਟ
ਸਰਕਾਰੀ ਸਾਊਦ ਪ੍ਰੈੱਸ ਏਜੰਸੀ ਨੇ ਦੱਸਿਆ ਹੈ ਕਿ ਇਹ ਫੌਜੀ ਰੱਖਿਆ ਮੰਤਰਾਲਾ ਵਿਚ ਨੌਕਰੀ ਕਰ ਰਹੇ ਸਨ। ਉਸ ਨੇ ਇਹ ਨਹੀਂ ਦੱਸਿਆ ਕਿ ਇਨ੍ਹਾਂ ਫੌਜੀਆਂ ਨੇ ਦੇਸ਼ ਦੇ ਦੁਸ਼ਮਣਾਂ ਦੀ ਕਿਸ ਤਰ੍ਹਾਂ ਮਦਦ ਕੀਤੀ ਹੈ। ਸਾਊਦੀ ਅਰਬ ਯਮਨ ਵਿਚ ਈਰਾਨ ਦੇ ਸਮਰਥਨ ਵਾਲੇ ਹਿਊਤੀ ਵਿਧ੍ਰੋਹੀਆਂ ਨਾਲ ਲੱੜ ਰਿਹਾ ਹੈ। ਸਾਊਦੀ ਅਰਬ ਈਰਾਨ ਨੂੰ ਖੇਤਰ ਵਿਚ ਆਪਣਾ ਵਿਰੋਧੀ ਮੰਨਦਾ ਹੈ। ਸਾਊਦੀ ਅਰਬ ਨੇ ਕਿਹਾ ਕਿ 3 ਵਿਅਕਤੀਆਂ ਨੂੰ ਅਦਾਲਤ ਨੇ ਦੋਸ਼ੀ ਪਾਇਆ ਸੀ। ਐਮਨੇਸਟੀ ਇੰਟਰਨੈਸ਼ਨਲ ਮੁਤਾਬਕ 2019 ਵਿਚ ਸਾਊਦੀ ਅਰਬ ਵਿਚ 184 ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ।
ਇਹ ਵੀ ਪੜੋ - ਅਰਬ ਮੁਲਕਾਂ 'ਚ ਔਰਤਾਂ ਲਈ 'ਇਤਿਹਾਸਕ ਦਿਨ', UAE ਨੇ ਪੁਲਾੜ ਪ੍ਰੋਗਰਾਮ ਲਈ ਪਹਿਲੀ ਵਾਰ ਕੀਤੀ ਮਹਿਲਾ ਦੀ ਚੋਣ
ਇਹ ਵੀ ਪੜੋ - ਜਦ 18 ਸਾਲ ਦੇ ਪ੍ਰਿੰਸ ਫਿਲਿਪ ਨੂੰ ਦਿਲ ਦੇ ਬੈਠੀ ਸੀ 13 ਸਾਲ ਦੀ ਮਹਾਰਾਣੀ ਐਲੀਜ਼ਾਬੇਥ, ਸ਼ਾਹੀ ਜੋੜੇ ਦੀ ਪ੍ਰੇਮ ਕਹਾਣੀ