ਸਾਊਦੀ ਅਰਬ ਨੇ ਅਪਮਾਨਜਨਕ ਟਵੀਟ ਕਰਨ ਵਾਲੇ ਅਮਰੀਕੀ ਨਾਗਰਿਕ ਨੂੰ ਕੀਤਾ ਰਿਹਾਅ
Tuesday, Mar 21, 2023 - 01:06 PM (IST)
ਵਾਸ਼ਿੰਗਟਨ (ਏਪੀ); ਸਾਊਦੀ ਅਰਬ ਨੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ 'ਤੇ ਅਪਮਾਨਜਨਕ ਟਵੀਟ ਕਰਨ ਵਾਲੇ ਅਮਰੀਕੀ ਨਾਗਰਿਕ ਨੂੰ ਰਿਹਾਅ ਕਰ ਦਿੱਤਾ ਹੈ। ਅਮਰੀਕਾ ਦੇ ਫਲੋਰੀਡਾ ਦੇ ਰਹਿਣ ਵਾਲੇ ਸਾਦ ਅਲ ਮਾਦੀ (72) ਨੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੀ ਆਲੋਚਨਾ ਕਰਦੇ ਹੋਏ ਕੁਝ ਟਵੀਟ ਕੀਤੇ ਸਨ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ ਸੀ। ਸਾਦ ਅਲ ਮਾਦੀ ਦੇ ਬੇਟੇ ਇਬਰਾਹਿਮ ਅਲ ਮਾਦੀ ਨੇ ਆਪਣੇ ਪਿਤਾ ਦੀ ਰਿਹਾਈ ਦੀ ਜਾਣਕਾਰੀ ਦਿੱਤੀ।
ਸਾਦ ਅਲ-ਮਾਦੀ ਦੀ ਰਿਹਾਈ 'ਤੇ ਸਾਊਦੀ ਜਾਂ ਅਮਰੀਕੀ ਅਧਿਕਾਰੀਆਂ ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ। ਪਰ ਸਾਦ ਅਲ-ਮਾਦੀ ਦੀ ਰਿਹਾਈ ਦੀ ਪ੍ਰਕਿਰਿਆ ਪਿਛਲੇ ਇੱਕ ਹਫ਼ਤੇ ਤੋਂ ਸ਼ੁਰੂ ਹੋ ਗਈ ਸੀ। ਸਾਊਦੀ ਅਰਬ ਅਤੇ ਅਮਰੀਕਾ ਦੀ ਦੋਹਰੀ ਨਾਗਰਿਕਤਾ ਰੱਖਣ ਵਾਲੇ ਸਾਦ ਅਲ-ਮਾਦੀ ਖ਼ਿਲਾਫ਼ ਸਾਰੇ ਦੋਸ਼ ਹਟਾ ਦਿੱਤੇ ਗਏ ਹਨ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਸਾਦ ਖ਼ਿਲਾਫ਼ ਲਗਾਈ ਗਈ ਯਾਤਰਾ ਪਾਬੰਦੀ ਕਦੋਂ ਤੱਕ ਜਾਰੀ ਰਹੇਗੀ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਚੰਡੀਗੜ੍ਹ ਦੇ ਰਹਿਣ ਵਾਲੇ 23 ਸਾਲਾ ਵਿਦਿਆਰਥੀ ਦੀ ਮੌਤ
ਸਾਊਦੀ ਅਰਬ ਨੇ ਪਿਛਲੇ ਸਾਲ ਸਾਦ ਅਲ-ਮਾਦੀ ਨੂੰ 16 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ, ਇਹ ਕਹਿੰਦੇ ਹੋਏ ਕਿ ਸਾਊਦੀ ਅਰਬ ਦੀ ਰਾਜਨੀਤੀ ਦੀ ਆਲੋਚਨਾ ਕਰਨ ਵਾਲੇ ਉਸਦੇ ਟਵੀਟਸ ਨੂੰ ਰਾਜ ਖ਼ਿਲਾਫ਼ ਅੱਤਵਾਦ ਦੀਆਂ ਕਾਰਵਾਈਆਂ ਮੰਨਿਆ ਗਿਆ ਸੀ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਸਾਊਦੀ ਅਰਬ ਨਾਲ ਸਬੰਧ ਸੁਧਾਰਨ ਦੇ ਮੱਦੇਨਜ਼ਰ ਪਿਛਲੇ ਸਾਲ ਸਾਊਦੀ ਅਰਬ ਦਾ ਦੌਰਾ ਕੀਤਾ ਸੀ। ਸਾਊਦੀ ਦੀ ਅਦਾਲਤ ਨੇ ਸਾਦ ਦੀ ਸਜ਼ਾ ਵਧਾ ਕੇ 19 ਸਾਲ ਕਰ ਦਿੱਤੀ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।