ਸਾਊਦੀ ਅਰਬ ਨੇ 37 ਲੋਕਾਂ ਨੂੰ ਅੱਤਵਾਦ ਦੇ ਦੋਸ਼ਾਂ ਹੇਠ ਲਟਕਾਇਆ ਸੂਲੀ
Tuesday, Apr 23, 2019 - 08:15 PM (IST)

ਰਿਆਦ— ਸਾਊਦੀ ਅਰਬ ਨੇ ਮੰਗਲਵਾਰ ਨੂੰ ਅੱਤਵਾਦ ਦੇ ਜੁਰਮ 'ਚ ਆਪਣੇ 37 ਨਾਗਰਿਕਾਂ ਨੂੰ ਮਿਲੀ ਮੌਤ ਦੀ ਸਜ਼ਾ ਦੀ ਤਾਮੀਲ ਕੀਤੀ ਹੈ। ਗ੍ਰਹਿ ਮੰਤਰਾਲੇ ਨੇ ਇਕ ਜਾਣਕਾਰੀ ਦਿੱਤੀ ਹੈ। ਸਾਊਦੀ ਅਰਬ ਦੀ ਸਰਕਾਰੀ ਪੱਤਰਕਾਰ ਏਜੰਸੀ ਨੇ ਇਕ ਬਿਆਨ ਦੇ ਹਵਾਲੇ ਨਾਲ ਦੱਸਿਆ ਕਿ ਮੌਤ ਦੀ ਸਜ਼ਾ ਦੀ ਤਾਮੀਲ ਰਿਆਦ, ਮੱਕਾ ਤੇ ਮਦੀਨਾ, ਮੱਧ ਕਾਸ਼ਿਮ ਸੂਬੇ ਤੇ ਈਸਟਰਨ ਸੂਬੇ 'ਚ ਕੀਤੀ ਗਈ ਹੈ।