ਸਾਊਦੀ ਨੇ 14 ਦਿਨਾਂ ਲਈ ਰੱਦ ਕੀਤੀਆਂ ਘਰੇਲੂ ਉਡਾਣਾਂ ਤੇ ਆਵਾਜਾਈ ਸੇਵਾਵਾਂ

Friday, Mar 20, 2020 - 02:32 PM (IST)

ਸਾਊਦੀ ਨੇ 14 ਦਿਨਾਂ ਲਈ ਰੱਦ ਕੀਤੀਆਂ ਘਰੇਲੂ ਉਡਾਣਾਂ ਤੇ ਆਵਾਜਾਈ ਸੇਵਾਵਾਂ

ਰਿਆਦ (ਬਿਊਰੋ): ਸਾਊਦੀ ਅਰਬ ਨੇ ਅੱਜ ਭਾਵ ਸ਼ੁੱਕਰਵਾਰ ਨੂੰ 14 ਦਿਨਾਂ ਦੇ ਲਈ ਸਾਰੀਆਂ ਘਰੇਲੂ ਉਡਾਣਾਂ, ਬੱਸਾਂ, ਟੈਕਸੀਆਂ ਅਤੇ ਟਰੇਨਾਂ ਦੀ ਆਵਾਜਾਈ ਨੂੰ ਰੱਦ ਕਰ ਦਿੱਤਾ ਹੈ। ਰਾਜ ਦੀ ਸਮਾਚਾਰ ਏਜੰਸੀ ਨੇ ਅੰਦਰੂਨੀ ਮੰਤਰਾਲੇ ਦੇ ਇਕ ਸੂਤਰ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਇੱਥੇ ਦੱਸ ਦਈਏ ਕਿ ਸਾਊਦੀ ਅਰਬ ਵਿਚ ਹੁਣ ਤੱਕ 274 ਲੋਕ ਕੋਰੋਨਾਵਾਇਰਸ ਨਾਲ ਇਨਫੈਕਟਿਡ ਹਨ।ਭਾਵੇਂਕਿ ਕਿਸੇ ਵੀ ਸ਼ਖਸ ਦੀ ਮੌਤ ਨਹੀਂ ਹੋਈ ਹੈ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਕੋਰੋਨਾ ਨਾਲ ਨਜਿੱਠਣ ਲਈ ਪਾਕਿ ਨੂੰ ਦੇਵੇਗਾ 10 ਲੱਖ ਡਾਲਰ 

ਸੂਤਰ ਨੇ ਦੱਸਿਆ ਕਿ ਇਹ ਫੈਸਲਾ ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਸੀਮਤ ਕਰਨ ਲਈ ਇਕ ਸਾਵਧਾਨੀ ਵਜੋਂ ਚੁੱਕੇ ਗਏ ਕਦਮਾਂ ਦੇ ਤਹਿਤ ਲਿਆ ਗਿਆ ਹੈ। ਜਿਸ ਨੇ ਗਲੋਬਲ ਬਜ਼ਾਰਾਂ ਵਿਚ ਦਹਿਸ਼ਤ ਫੈਲਾ ਦਿੱਤੀ ਹੈ ਅਤੇ ਕਈ ਦੇਸ਼ਾਂ ਨੂੰ ਵਰਚੁਅਲ ਲੌਕਡਾਊਨ ਵਿਚ ਪਾ ਦਿੱਤਾ ਹੈ।ਇਸ ਸਮੇਂ ਦੁਨੀਆ ਭਰ ਵਿਚ ਮ੍ਰਿਤਕਾਂ ਦੀ ਗਿਣਤੀ 10,000 ਦੇ ਪਾਰ ਹੋ ਚੁੱਕੀ ਹੈ ਅਤੇ ਢਾਈ ਲੱਖ ਦੇ ਕਰੀਬ ਲੋਕ ਇਨਫੈਕਟਿਡ ਹਨ।


author

Vandana

Content Editor

Related News