ਇਮਰਾਨ ਦੀ ਯਾਤਰਾ ਦੌਰਾਨ ਸਾਊਦੀ ਅਰਬ ਨੇ ਪਾਕਿ ਲਈ 100 ਤੋਂ ਜ਼ਿਆਦਾ ਪ੍ਰਾਜੈਕਟਾਂ ਦਾ ਕੀਤਾ ਐਲਾਨ
Tuesday, May 11, 2021 - 09:28 PM (IST)
ਦੁਬਈ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਦੋ ਰੋਜ਼ਾ ਯਾਤਰਾ ਦੌਰਾਨ ਸਾਊਦੀ ਅਰਬ ਨੇ ਆਰਥਿਕ ਮੰਦੀ ਨਾਲ ਜੂਝ ਰਹ ਪਾਕਿਸਤਾਨ ’ਚ ਖੁਰਾਕ ਸੁਰੱਖਿਆ, ਸਿਹਤ, ਸਿਖਿਆ ਅਤੇ ਜਲ ਦੇ ਖੇਤਰ ’ਚ 12 ਕਰੋੜ, 30 ਲੱਖ ਡਾਲਰ ਤੋਂ ਜ਼ਿਆਦਾ ਰਕਮ ਦੇ 118 ਪ੍ਰਾਜੈਕਟਾਂ ਦਾ ਐਲਾਨ ਕੀਤਾ ਹੈ। ਇਕ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ।
ਇਹ ਖ਼ਬਰ ਪੜ੍ਹੋ- ਮਾਂ ਨੂੰ ਯਾਦ ਕਰ ਰੋਣ ਲੱਗੇ ਕ੍ਰਿਸ ਗੇਲ, ਵਾਇਰਲ ਹੋਈ ਵੀਡੀਓ
ਸ਼ਾਹ ਸਲਮਾਨ ਮਨੁੱਖੀ ਮਦਦ ਅਤੇ ਰਾਹਤ ਕੇਂਦਰ (ਕੇ. ਐੱਸ. ਰਿਲੀਫ) ਦੇ ਸੁਪਰਵਾਈਜ਼ਰ ਜਨਰਲ ਡਾ. ਅਬੁਦੱਲਾ ਬਿਨ ਅਬਦੁੱਲ ਅਜੀਜ ਅਲ ਰਾਬੀਆਹ ਨੇ ਕਿਹਾ ਕਿ ਕੋਵਿਡ-19 ਗਲੋਬਰ ਮਹਾਮਾਰੀ ਦੇ ਮੱਦੇਨਜ਼ਰ ਇਸ ਮਦਦ ਦਾ ਐਲਾਨ ਕੀਤਾ ਗਿਆ ਹੈ। ਕੇ. ਐੱਸ. ਰਿਲੀਫ ਨੇ ਪਾਕਿਸਤਾਨ ਲਈ ਖੁਰਾਕ, ਸੁਰੱਖਿਆ, ਸਿਹਤ, ਸਿਖਿਆ, ਜਲ ਅਤੇ ਵਾਤਾਵਰਣ ਸਵੱਛਤਾ ਦੇ ਖੇਤਰ ’ਚ 12 ਕਰੋੜ, 30 ਲੱਖ ਡਾਲਰ ਤੋਂ ਜ਼ਿਆਦਾ ਰਾਸ਼ੀ ਦੇ 118 ਪ੍ਰਾਜੈਕਟਾਂ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਊਦੀ ਅਰਬ ਨੇ ਮਹਾਮਾਰੀ ਨਾਲ ਨਜਿੱਠਣ ਲਈ 15 ਲੱਖ ਡਾਲਰ ਤੋਂ ਜ਼ਿਆਦਾ ਦੇ ਮੈਡੀਕਲ ਅਤੇ ਹੋਰ ਮਦਦ ਮੁਹੱਈਆ ਕਰਵਾਈਆ ਹੈ।
ਇਹ ਖ਼ਬਰ ਪੜ੍ਹੋ- KKR ਦਾ ਗੇਂਦਬਾਜ਼ ਕਮਿੰਸ ਬਣਨ ਵਾਲਾ ਹੈ ਪਿਤਾ, ਪਤਨੀ ਨੇ ਸ਼ੇਅਰ ਕੀਤੀ ਪੋਸਟ
ਪੱਛਮੀ ਏਸ਼ੀਆ ਸਬੰਧੀ ਮਾਮਲਿਆਂ ਲਈ ਸ਼ਾਹ ਦੇ ਵਿਸ਼ੇਸ਼ ਪ੍ਰਤੀਨਿਧੀ ਸ਼ੇਖ ਤਾਹਿਰ ਮਹਿਮੂਦ ਅਸ਼ਰਫੀ ਨੇ ‘ਸਾਊਦੀ ਪ੍ਰੈੱਸ ਏਜੰਸੀ’ ਨੂੰ ਕਿਹਾ ਕਿ ਇਸ ਯਾਤਰਾ ਨਾਲ ਚਾਹਵਾਨ ਹਿੱਤਾਂ ਅਤੇ ਟੀਚਿਆਂ ਨੂੰ ਹਾਸਲ ਕਰਨ ਲਈ ਸਹੀ ਦਿਸ਼ਾ ’ਚ ਸੰਯੁਕਤ ਕੋਸ਼ਿਸ਼ਾਂ ਨੂੰ ਰਫਤਾਰ ਮਿਲੇਗੀ। ਖਾਨ ਨੇ ਇਸਲਾਮੀ ਸਹਿਯੋਗ ਸੰਗਠਨ (ਓ. ਆਈ. ਸੀ.) ਦੇ ਜਨਰਲ ਸਕੱਤਰ ਡਾ. ਯੂਸੁਫ ਬਿਨ ਅਹਿਮਦ ਅਲ ਓਥਾਈਮੇਨ ਨਾਲ ਮੁਲਾਕਾਤ ਕੀਤੀ ਅਤੇ ਇਸਲਾਮੀ ਦੁਨੀਆ ’ਚ ਵਿਕਾਸ, ਗੈਰ ਓ. ਆਈ. ਸੀ. ਦੇਸ਼ਾਂ ’ਚ ਮੁਸਲਮਾਨਾਂ ਦੀ ਸਥਿਤੀ ਅਤੇ ਮੁਸਲਮਾਨਾਂ ਦੇ ਖਿਲਾਫ ਡਰ, ਨਫਤਰ ਸਮੇਤ ਓ. ਆਈ. ਸੀ. ਏਜੰਡੇ ’ਚ ਸ਼ਾਮਲ ਮਾਮਲਿਆਂ ’ਤੇ ਚਰਚਾ ਕੀਤੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।