ਸਾਊਦੀ ਅਰਬ ਨੇ ਮੰਨਿਆ, ਇਸਤਾਂਬੁਲ ਦੇ ਦੂਤਘਰ ''ਚ ਹੋਈ ਖਸ਼ੋਗੀ ਦੀ ਹੱਤਿਆ

Saturday, Oct 20, 2018 - 04:34 PM (IST)

ਸਾਊਦੀ ਅਰਬ ਨੇ ਮੰਨਿਆ, ਇਸਤਾਂਬੁਲ ਦੇ ਦੂਤਘਰ ''ਚ ਹੋਈ ਖਸ਼ੋਗੀ ਦੀ ਹੱਤਿਆ

ਰਿਆਦ (ਏ.ਐੱਫ.ਪੀ.)— ਸਾਊਦੀ ਅਰਬ ਨੇ 2 ਹਫਤੇ ਤੋਂ ਵੀ ਵੱਧ ਸਮੇਂ ਪਿੱਛੋ ਮੰਨਿਆ ਕਿ ਉਸ ਦੇ ਅਲੋਚਕ ਰਹੇ ਜਮਾਲ ਖਸ਼ੋਗੀ ਵੀ ਇਸਤਾਂਬੁੱਲ ਸਥਿਤ ਵਪਾਰਿਕ ਦੂਤਘਰ 'ਚ ਹੱਤਿਆ ਕਰ ਦਿੱਤੀ ਗਈ ਹੈ। ਖਸ਼ੋਗੀ ਦੀ ਗੁਮਸ਼ੁਦਗੀ ਨੇ ਉਸ ਨੂੰ ਹੁਣ ਤੱਕ ਦੇ ਸਭ ਤੋਂ ਖਰਾਬ ਕੌਮਾਂਤਰੀ ਸੰਕਟ 'ਚ ਪਾ ਦਿੱਤਾ ਸੀ। ਸਾਊਦੀ ਅਰਬ ਨੇ ਉਪ ਖੂਫੀਆ ਮੁਖੀ ਅਹਿਮਦ ਅਤੇ ਸ਼ਾਹੀ ਅਦਾਲਤ ਨੇ ਮੀਡੀਆ ਸਲਾਹਕਾਰ ਸੌਦ ਅਲ ਨੂੰ ਬਰਤਰਫ ਕਰ ਦਿੱਤਾ ਹੈ। ਇਹ ਦੋਵੇਂ ਸ਼ਹਿਜਾਦਾ ਸਲਮਾਨ ਦੇ ਚੌਟੀ ਦੇ ਸਹਾਇਕ ਸਨ ਅਤੇ ਖਸ਼ੋਗੀ ਕਾਰਨ ਵਧਦੇ ਦਬਾਅ ਦਾ ਮੁਕਾਬਲਾ ਕਰ ਰਹੇ ਸਨ।

ਵਾਇਟ ਹਾਊਸ ਨੇ ਦੁੱਖ ਪ੍ਰਗਟ ਕੀਤਾ
ਵਾਇਟ ਹਾਊਸ ਨੇ ਸ਼ਨੀਵਾਰ ਕਿਹਾ ਕਿ ਖਸ਼ੋਗੀ ਦੀ ਮੌਤ ਦੀ ਪੁਸ਼ਟੀ ਦੀ ਖਬਰ ਸੁਣਕੇ ਉਹ ਦੁਖੀ ਹੈ। ਵਾਇਟ ਹਾਊਸ ਵਲੋਂ ਜਾਰੀ ਇਕ ਬਿਆਨ ਮੁਤਾਬਿਕ ਅਮਰੀਕਾ ਦੇ ਸਭ ਤੋਂ ਵੱਡੇ ਸਹਿਯੋਗੀਆਂ ਵਿਚੋ ਇਕ ਸਾਊਦੀ ਅਰਬ ਵਿਰੁੱਧ ਉਸ ਵਲੋਂ ਅਜੇ ਕੋਈ ਕਾਰਵਾਈ ਕਰਨ ਦੀ ਸੰਭਾਵਨਾ ਨਹੀਂ ਵਾਇਟ ਹਾਊਸ ਨੇ ਖਸ਼ੋਗੀ ਦੀ ਲਾਸ਼ ਬਾਰੇ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ।


Related News