ਸਾਊਦੀ 'ਚ ਲਾਈਵ ਸ਼ੋਅ ਦੌਰਾਨ 3 ਕਲਾਕਾਰਾਂ 'ਤੇ ਚਾਕੂ ਨਾਲ ਹਮਲਾ (ਵੀਡੀਓ)

Tuesday, Nov 12, 2019 - 10:46 AM (IST)

ਸਾਊਦੀ 'ਚ ਲਾਈਵ ਸ਼ੋਅ ਦੌਰਾਨ 3 ਕਲਾਕਾਰਾਂ 'ਤੇ ਚਾਕੂ ਨਾਲ ਹਮਲਾ (ਵੀਡੀਓ)

ਰਿਆਦ (ਭਾਸ਼ਾ) ਸਾਊਦੀ ਅਰਬ ਦੀ ਰਾਜਧਾਨੀ ਰਿਆਦ ਵਿਚ ਲਾਈਵ ਸ਼ੋਅ ਦੌਰਾਨ ਇਕ ਯਮਨੀ ਨਾਗਰਿਕ ਨੇ 3 ਕਲਾਕਾਰਾਂ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਫਿਲਹਾਲ ਹਮਲਾਵਰ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸਾਊਦੀ ਦੀ ਅਧਿਕਾਰਤ ਸਮਾਚਾਰ ਏਜੰਸੀ ਨੇ ਸੋਮਵਾਰ ਨੂੰ ਪੁਲਸ ਬੁਲਾਰੇ ਦੇ ਹਵਾਲੇ ਨਾਲ ਕਿਹਾ,''ਸੁਰੱਖਿਆ ਬਲਾਂ ਨੇ ਉਸ ਨੂੰ ਕਾਬੂ ਕਰ ਲਿਆ। ਲਾਈਵ ਸ਼ੋਅ ਦੌਰਾਨ ਥੀਏਟਰ ਗਰੁੱਪ ਦੇ ਦੋ ਪੁਰਸ਼ਾਂ ਅਤੇ ਇਕ ਮਹਿਲਾ 'ਤੇ ਹਮਲਾ ਹੋਇਆ ਸੀ।'' 

PunjabKesari

ਘਟਨਾ ਰਿਆਦ ਦੇ 'ਕਿੰਗ ਅਬਦੁੱਲਾ ਪਾਰਕ' ਵਿਚ ਵਾਪਰੀ, ਜਦੋਂ ਇਕ ਥੀਏਟਰ ਸਮੂਹ ਉੱਥੇ ਪ੍ਰਦਰਸ਼ਨ ਕਰ ਰਿਹਾ ਸੀ। ਪੁਲਸ ਨੇ ਦੱਸਿਆ ਕਿ 35 ਸਾਲਾ ਯਮਨੀ ਨਾਗਰਿਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਹਮਲੇ ਵਿਚ ਵਰਤੇ ਗਏ ਚਾਕੂ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ।

 

ਬਿਆਨ ਵਿਚ ਕਿਹਾ ਗਿਆ ਹੈ ਕਿ ਪੀੜਤਾਂ ਦੀ ਹਾਲਤ ਹੁਣ ਸਥਿਰ ਹੈ ਪਰ ਉਨ੍ਹਾਂ ਦੀ ਨਾਗਰਿਕਤਾ ਜਾਂ ਹਮਲੇ ਦੇ ਪਿੱਛੇ ਦੇ ਉਦੇਸ਼ ਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ।


author

Vandana

Content Editor

Related News