7 ਮਹੀਨੇ ਬਾਅਦ ਅੱਜ ਤੋਂ ''ਉਮਰਾ'' ਲਈ ਖੁੱਲ੍ਹੇ ਪਵਿੱਤਰ ਮੱਕਾ ਦੇ ਦਰਵਾਜ਼ੇ

10/04/2020 6:13:29 PM

ਦੁਬਈ (ਬਿਊਰੋ): ਕੋਰੋਨਾ ਮਹਾਮਾਰੀ ਕਾਰਨ ਲਾਗੂ ਪਾਬੰਦੀਆਂ ਦੇ 7 ਮਹੀਨੇ ਬਾਅਦ ਸਾਊਦੀ ਅਰਬ ਅੱਜ ਤੋਂ ਉਮਰਾ ਲਈ ਮੁਸਲਮਾਨਾਂ ਦੇ ਪਵਿੱਤਰ ਸਥਾਨ ਮੱਕਾ ਦੇ ਦਰਵਾਜੇ ਮੁੜ ਸ਼ਰਧਾਲੂਆਂ ਲਈ ਖੋਲ੍ਹ ਰਿਹਾ ਹੈ। ਆਮਤੌਰ 'ਤੇ ਹਰੇਕ ਸਾਲ ਦੁਨੀਆ ਭਰ ਤੋਂ ਕਰੀਬ 20 ਲੱਖ ਮੁਸਲਮਾਨ ਉਮਰਾ ਦੇ ਲਈ ਮੱਕਾ ਆਉਂਦੇ ਹਨ। ਇਸ ਵਾਰ ਕੋਰੋਨਾ ਮਹਾਮਾਰੀ ਦੇ ਕਾਰਨ ਇਸ ਨੂੰ ਤਿੰਨ ਪੜਾਆਂ ਵਿਚ ਸ਼ੁਰੂ ਕੀਤਾ ਗਿਆ ਹੈ। ਸ਼ੁਰੂਆਤੀ ਪੜਾਅ ਵਿਚ ਸਿਰਫ 6,000 ਨਾਗਰਿਕਾਂ ਅਤੇ ਵਸਨੀਕਾਂ ਨੂੰ ਰੋਜ਼ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ। 

ਸਮਾਚਾਰ ਏਜੰਸੀ ਐਗਨੇਸ-ਫਰਾਂਸ-ਪ੍ਰੈੱਸ ਦੇ ਮੁਤਾਬਕ, ਹਜ ਮੰਤਰੀ ਮੁਹੰਮਦ ਬੈਂਟੇਨ ਨੇ ਪਿਛਲੇ ਹਫਤੇ ਸਰਕਾਰੀ ਟੀਵੀ ਨੂੰ ਦਿੱਤੇ ਗਏ ਇਕ ਇੰਟਰਵਿਊ ਵਿਚ ਦੱਸਿਆ ਕਿ ਪਹਿਲੇ ਪੜਾਅ ਵਿਚ ਉਮਰਾ ਸਾਵਧਾਨੀਪੂਰਵਕ ਅਤੇ ਇਕ ਨਿਸ਼ਚਿਤ ਮਿਆਦ ਦੇ ਅੰਦਰ ਕੀਤਾ ਜਾਵੇਗਾ। ਬੈਂਟਨ ਨੇ ਕਿਹਾ ਕਿ ਸਮਾਜਿਕ ਦੂਰੀ ਨੂੰ ਯਕੀਨੀ ਕਰਨ ਲਈ ਸ਼ਰਧਾਲੂਆਂ ਨੂੰ ਸਮੂਹਾਂ ਵਿਚ ਵੰਡ ਕੇ ਭੇਜਿਆ ਜਾਵੇਗਾ।

18 ਅਕਤੂਬਰ ਤੋਂ 40 ਹਜ਼ਾਰ ਲੋਕ ਇਕੱਠੇ ਅਦਾ ਕਰਨਗੇ ਨਮਾਜ਼
ਮੁਸਲਿਮ ਭਾਈਚਾਰਾ ਗ੍ਰੈਂਡ ਮਸਜਿਦ ਦਾ ਚੱਕਰ ਲਗਾਉਣ ਦੀ ਰਸਮ ਨਿਭਾ ਪਾਵੇਗਾ ਪਰ ਇਸ ਵਾਰ ਰਸਤੇ ਸਮਾਜਿਕ ਦੂਰੀ ਨੂੰ ਧਿਆਨ ਵਿਚ ਰੱਖ ਕੇ ਬਣਾਏ ਗਏ ਹਨ। 18 ਅਕਤੂਬਰ ਤੋਂ ਸ਼ਰਧਾਲੂਆਂ ਦੀ ਗਿਣਤੀ ਵਧਾ ਕੇ ਰੋਜ਼ਾਨਾ 15,000 ਤੱਕ ਕਰ ਦਿੱਤੀ ਜਾਵੇਗੀ, ਜਿਸ ਵਿਚ ਵੱਧ ਤੋਂ ਵੱਧ 40,000 ਲੋਕਾਂ ਨੂੰ ਮਸਜਿਦ ਵਿਚ ਨਮਾਜ਼ ਅਦ ਕਰਨ ਦੀ ਇਜਾਜ਼ਤ ਹੋਵੇਗੀ। ਸਮਰੱਥਾ ਜਦੋਂ 20,000 ਸ਼ਰਧਾਲੂਆਂ ਤੱਕ ਵੱਧ ਜਾਵੇਗੀ ਉਦੋਂ 1 ਨਵੰਬਰ ਤੋਂ ਵਿਦੇਸ਼ੀ ਸੈਲਾਨੀਆਂ ਨੂੰ ਵੀ ਉਮਰਾ ਕਰਨ ਦੀ ਇਜਾਜ਼ਤ ਦੇ ਦਿੱਤੀ ਜਾਵੇਗੀ। ਉਸ ਦੇ ਬਾਅਦ 60,000 ਲੋਕਾਂ ਨੂੰ ਮਸਜਿਦ ਵਿਚ ਦਾਖਲ ਹੋਣ ਦੀ ਇਜਾਜ਼ਤ ਹੋਵੇਗੀ। 

ਗ੍ਰਹਿ ਮੰਤਰਾਲੇ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਮਰਾ ਮੁੜ ਸ਼ੁਰੂ ਕਰਨ ਦਾ ਫ਼ੈਸਲਾ ਦੇਸ਼ ਅਤੇ ਵਿਦੇਸ਼ ਵਿਚ ਵਸੇ ਮੁਸਲਮਾਨਾਂ ਦੀ ਪਵਿੱਤਰ ਸਥਲਾਂ ਦੀ ਯਾਤਰਾ ਕਰਨ ਦੀ ਇੱਛਾ ਦੇ ਤਹਿਤ ਲਿਆ ਗਿਆ ਹੈ। ਮੰਤਰਾਲੇ ਨੇ ਭਰੋਸਾ ਦਿੰਦੇ ਹੋਏ ਕਿਹਾ ਕਿ ਕੋਰੋਨਾਵਾਇਰਸ ਮਹਾਮਾਰੀ ਦਾ ਖਤਰਾ ਘੱਟ ਹੋਣ ਦੇ ਬਾਅਦ ਪੂਰੀ ਸਮਰੱਥਾ ਨਾਲ ਮੁਸਲਮਾਨਾਂ ਨੂੰ ਉਮਰਾ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਸਾਊਦੀ ਅਰਬ ਸਰਕਾਰ ਨੇ ਉਮਰਾ ਕਰਨ ਦੇ ਚਾਹਵਾਨ ਲੋਕਾਂ ਨੂੰ ਦੋ ਮੋਬਾਇਲ ਐਪਲੀਕੇਸ਼ਨਾਂ ਦੇ ਮਾਧਿਅਮ ਨਾਲ ਅਰਜ਼ੀ ਦੇਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਪਹਿਲਾ ਜਿਸ ਨਾਲ ਉਹ ਇਹ ਸਿੱਧ ਕਰ ਸਕਣ ਕਿ ਉਹ ਰਜਿਸਟਰ ਕਰਨ ਲਈ ਕੋਰੋਨਾਵਾਇਰਸ ਬੀਮਾਰੀ ਤੋਂ ਮੁਕਤ ਹਨ, ਦੂਜਾ ਜਿਸ ਨਾਲ ਉਹ ਪਰਮਿਟ ਪ੍ਰਾਪਤ ਕਰ ਸਕਦੇ ਹਨ।


Vandana

Content Editor

Related News