ਸਾਊਦੀ ਅਰਬ ਨੇ ''ਅਰਾਮਕੋ'' ਤੇਲ ਕੰਪਨੀ ਦੇ 2 ਪਲਾਂਟਾਂ ''ਚ ਰੋਕਿਆ ਉਤਪਾਦਨ

Sunday, Sep 15, 2019 - 10:56 AM (IST)

ਸਾਊਦੀ ਅਰਬ ਨੇ ''ਅਰਾਮਕੋ'' ਤੇਲ ਕੰਪਨੀ ਦੇ 2 ਪਲਾਂਟਾਂ ''ਚ ਰੋਕਿਆ ਉਤਪਾਦਨ

ਦੁਬਈ (ਭਾਸ਼ਾ)— ਸਾਊਦੀ ਅਰਬ ਦੇ ਊਰਜਾ ਮੰਤਰੀ ਨੇ ਦੱਸਿਆ ਕਿ ਅਰਾਮਕੋ ਕੰਪਨੀ ਦੇ ਦੋ ਪਲਾਟਾਂ ਵਿਚ ਉਤਪਾਦਨ ਦਾ ਕੰਮ ਅਸਥਾਈ ਤੌਰ 'ਤੇ ਰੋਕ ਦਿੱਤਾ ਗਿਆ ਹੈ। ਯਮਨ ਬਾਗੀਆਂ ਦੇ ਹਮਲੇ ਦੇ ਬਾਅਦ ਕੰਪਨੀ ਦਾ ਘੱਟੋ-ਘੱਟ ਅੱਧਾ ਉਤਪਾਦਨ ਪ੍ਰਭਾਵਿਤ ਹੋਇਆ ਹੈ। ਅਧਿਕਾਰਕ ਸਾਊਦੀ ਸਮਾਚਾਰ ਏਜੰਸੀ ਨੇ ਊਰਜਾ ਮੰਤਰੀ ਸ਼ਹਿਜਾਦਾ ਅਬਦੁੱਲਅਜੀਜ਼ ਦੇ ਹਵਾਲੇ ਨਾਲ ਦੱਸਿਆ ਕਿ ਹਮਲੇ ਦੇ ਕਾਰਨ ਅਬਕੈਕ ਅਤੇ ਖੁਰੈਸ ਵਿਚ ਅਸਥਾਈ ਤੌਰ 'ਤੇ ਉਤਪਾਦਨ ਦਾ ਕੰਮ ਰੋਕ ਦਿੱਤਾ ਗਿਆ ਹੈ। 

PunjabKesari

ਉਨ੍ਹਾਂ ਨੇ ਦੱਸਿਆ ਕਿ ਇਸ਼ ਨਾਲ ਕੁੱਲ ਉਤਪਾਦਨ 50 ਫੀਸਦੀ ਤੱਕ ਪ੍ਰਭਾਵਿਤ ਹੋਵੇਗਾ। ਉੱਥੇ ਸਰਕਾਰੀ ਤੇਲ ਕੰਪਨੀ ਅਰਾਮਕੋ ਨੇ ਇਕ ਬਿਆਨ ਵਿਚ ਕਿਹਾ,''ਇਨ੍ਹਾਂ ਹਮਲਿਆਂ ਕਾਰਨ ਰੋਜ਼ਾਨਾ 57 ਲੱਖ ਬੈਰਲ ਕੱਚੇ ਤੇਲ ਦਾ ਉਤਪਾਦਨ ਬੰਦ ਰਹੇਗਾ।'' ਅਰਾਮਕੋ ਦੇ ਮੁੱਖ ਕਾਰਜਕਾਰੀ ਨਿਦੇਸ਼ਕ ਅਮੀਨ ਨਾਸੇਰ ਨੇ ਕਿਹਾ ਕਿ ਉਤਪਾਦਨ ਬਹਾਲ ਕਰਨ ਲਈ ਕੰਮ ਚੱਲ ਰਿਹਾ ਹੈ। ਅਗਲੇ ਦੋ ਦਿਨਾਂ ਵਿਚ ਇਸ ਨਾਲ ਸਬੰਧਤ ਹੋਰ ਜਾਣਕਾਰੀ ਦਿੱਤੀ ਜਾਵੇਗੀ। 

PunjabKesari

ਨਾਸੇਰ ਨੇ ਕਿਹਾ ਕਿ ਇਸ ਹਮਲੇ ਵਿਚ ਕੋਈ ਜ਼ਖਮੀ ਨਹੀਂ ਹੋਇਆ ਹੈ। ਟੀ.ਵੀ. 'ਤੇ ਪ੍ਰਸਾਰਿਤ ਇਕ ਬਿਆਨ ਵਿਚ ਯਮਨ ਦੇ ਹੁਤੀ ਬਾਗੀਆਂ ਨੇ ਸਾਊਦੀ ਅਰਾਮਕੋ ਦੇ ਕਾਰਖਾਨਿਆਂ 'ਤੇ ਡਰੋਨ ਹਮਲੇ ਜ਼ਿੰਮੇਵਾਰੀ ਲਈ ਹੈ।


author

Vandana

Content Editor

Related News