ਕੋਰੋਨਾ ਕਾਰਨ ਸਾਊਦੀ ''ਚ ਰਮਜ਼ਾਨ ਮਹੀਨੇ ਬੰਦ ਰਹਿਣਗੀਆਂ ਮਸਜਿਦਾਂ

04/15/2020 6:07:27 PM

ਰਿਆਦ (ਬਿਊਰੋ): ਸਾਊਦੀ ਅਰਬ ਵਿਚ ਇਸ ਵਾਰ ਰਮਜ਼ਾਨ ਦਾ ਮਹੀਨਾ ਲਾਕਡਾਊਨ ਵਿਚ ਲੰਘੇਗਾ। ਇਸ ਵਾਰ ਰਮਜ਼ਾਨ 23 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਮੁਸਲਾਮਾਨ ਦੇਸ਼ਾਂ ਲਈ ਇਸ ਸਾਲ ਰਮਜ਼ਾਨ ਬਾਕੀ ਸਾਲਾਂ ਦੀ ਤੁਲਨਾ ਵਿਚ ਵੱਖਰੀ ਰਹੇਗੀ। ਸਾਊਦੀ ਅਰਬ ਵਿਚ ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਦੌਰਾਨ ਵੀ ਮੁਸਲਮਾਨਾਂ ਨੂੰ ਮਸਜਿਦ ਨਹੀਂ ਸਗੋਂ ਘਰਾਂ ਵਿਚ ਨਮਾਜ਼ ਅਤਾ ਕਰਨੀ ਪਵੇਗੀ। ਦੇਸ਼ ਦੇ ਇਸਲਾਮਿਕ ਮਾਮਲਿਆਂ ਦੇ ਮੰਤਰੀ ਅਬਦੁੱਲ ਲਤੀਫ ਅਲ-ਸ਼ੇਖ ਨੇ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਜਦੋਂ ਤੱਕ ਕੋਰੋਨਾਵਾਇਰਸ ਦੁਨੀਆ ਵਿਚ ਮੌਜੂਦ ਹੈ ਉਦੋਂ ਤੱਕ ਕਿਸੇ ਨੂੰ ਵੀ ਮਸਜਿਦ ਵਿਚ ਨਮਾਜ਼ ਅਤਾ ਨਹੀਂ ਕਰਨ ਦਿੱਤੀ ਜਾਵੇਗੀ। ਇਹੀ ਨਹੀਂ ਸਾਊਦੀ ਦੀ ਮੱਕਾ ਮਸਜਿਦ ਨੂੰ ਬੰਦ ਰੱਖਿਆ ਜਾਵੇਗਾ।

ਕਰਫਿਊ 'ਚ ਹੋਵੇਗੀ ਰਮਜ਼ਾਨ ਦੀ ਸ਼ੁਰੂਆਤ
19 ਮਾਰਚ ਤੋਂ ਹੀ ਸਾਊਦੀ ਅਰਬ ਦੀਆਂ ਮਸਜਿਦਾਂ ਵਿਚ ਗਰੁੱਪ ਵਿਚ ਨਮਾਜ਼ ਅਤਾ ਕਰਨ 'ਤੇ ਰੋਕ ਲੱਗੀ ਹੋਈ ਹੈ। ਸਰਕਾਰ ਵੱਲੋਂ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਇਹ ਫੈਸਲਾ ਲਿਆ ਗਿਆ। ਮੰਤਰੀ ਸ਼ੇਖ ਨੇ ਦੱਸਿਆ ਕਿ ਮੁਸਲਮਾਨਾਂ ਵੱਲੋਂ ਹੋਣ ਵਾਲੀਆਂ ਰੋਜ਼ਾਨਾ ਲਾਜ਼ਮੀ ਪ੍ਰਾਰਥਨਾਵਾਂ ਰਮਜ਼ਾਨ ਵਿਚ ਹੋਣ ਵਾਲੀਆਂ ਤਾਰਾਵੀਹ ਪ੍ਰਾਰਥਾਨਾਵਾਂ ਦੀ ਤੁਲਨਾ ਵਿਚ ਜ਼ਿਆਦਾ ਮਹੱਤਵਪੂਰਣ ਹਨ। ਉਹਨਾਂ ਨੇ ਕਿਹਾ ਕਿ ਨਾਗਰਿਕਾਂ ਨੂੰ ਸਿਹਤ ਮੰਤਰਾਲੇ ਦੇ ਆਦੇਸ਼ਾਂ ਦੀ ਪਾਲਣਾ ਕਰਨੀ ਹੋਵੇਗੀ। ਸ਼ੇਖ ਨੇ ਸਥਾਨਕ ਮੀਡੀਆ ਨੂੰ ਕਿਹਾ,''ਮਸਜਿਦਾਂ ਵਿਚ 5 ਸਮੇਂ ਦੀ ਰੋਜ਼ਾਨਾ ਅਤਾ ਹੋਣ ਵਾਲੀ ਨਮਾਜ਼ ਨੂੰ ਬੰਦ ਕਰਨਾ ਤਾਰਾਵੀਹ ਪ੍ਰਾਰਥਨਾਵਾਂ ਨੂੰ ਬੰਦ ਕਰਨ ਤੋਂ ਜ਼ਿਆਦਾ ਮਹੱਤਵਪੂਰਣ ਹੈ। ਅਸੀਂ ਅੱਲਾਹ ਤੋਂ ਤਾਰਾਵੀਹ ਪ੍ਰਾਰਥਨਾਵਾਂ ਨੂੰ ਕਬੂਲ ਕਰਨ ਲਈ ਕਹਿੰਦੇ ਹਾਂ ਭਾਵੇਂ ਉਹ ਮਸਜਿਦ ਵਿਚ ਹੋਣ ਜਾਂ ਫਿਰ  ਘਰਾਂ ਵਿਚ ਕੀਤੀ ਜਾਵੇ।ਲੋਕਾਂ ਦੀ ਸਿਹਤ ਲਈ ਹਾਲੇ ਇਹ ਜ਼ਿਆਦਾ ਮਹੱਤਵਪੂਰਣ ਹੈ।'' 

ਪੜ੍ਹੋ ਇਹ ਅਹਿਮ ਖਬਰ- ਦੂਜੇ ਵਿਸ਼ਵ ਯੁੱਧ ਦੇ 99 ਸਾਲਾ ਫੌਜੀ ਨੇ ਜਿੱਤੀ ਕੋਰੋਨਾ ਤੋਂ ਜੰਗ

ਸਾਊਦੀ ਅਥਾਰਿਟੀਜ਼ ਵਿਚ ਐਤਵਾਰ ਨੂੰ ਦੇਸ਼ ਵਿਚ ਲੱਗੇ ਕਰਫਿਊ ਨੂੰ ਅਗਲੇ ਆਦੇਸ਼ ਤੱਕ ਵਧਾ ਦਿੱਤਾ ਹੈ। ਸਰਕਾਰ ਨੇ ਇਨਫੈਕਸ਼ਨ ਦੇ ਮਾਮਲਿਆਂ ਵਿਚ ਵਾਧਾ ਹੋਣ ਕਾਰਨ ਇਹ ਫੈਸਲਾ ਲਿਆ ਹੈ। ਗੌਰਤਲਬ ਹੈ ਕਿ ਸਾਊਦੀ ਅਰਬ ਵਿਚ 4,934 ਮਾਮਲੇ ਸਾਹਮਣੇ ਆਏ ਹਨ ਅਤੇ 65 ਲੋਕਾਂ ਦੀ ਮੌਤ ਹੋ ਚੁੱਕੀ ਹੈ। 6 ਦੇਸ਼ਾਂ ਵਾਲੇ ਖਾੜੀ ਸਹਿਯੋਗ ਪਰੀਸ਼ਦ ਵਿਚ ਹੁਣ ਤੱਕ 96 ਮੌਤਾਂ ਹੋ ਚੁੱਕੀਆਂ ਹਨ ਅਤੇ ਸਾਊਦੀ ਅਰਬ ਸਿਖਰ 'ਤੇ ਹੈ। ਖਾੜੀ ਦੇਸ਼ਾਂ ਵਿਚ 14,100 ਮਾਮਲੇ ਸਾਹਮਣੇ ਆਏ ਹਨ। ਸਾਊਦੀ ਸਰਕਾਰ ਵੱਲੋਂ ਚਿਤਾਵਨੀ ਦਿੱਤੀ ਗਈ ਹੈ ਕਿ ਆਉਣ ਵਾਲੇ ਹਫਤਿਆਂ ਵਿਚ 2 ਲੱਖ ਤੋਂ ਵਧੇਰੇ ਮੌਤਾਂ ਹੋ ਸਕਦੀਆਂ ਹਨ।


Vandana

Content Editor

Related News