ਸਾਊਦੀ ਅਰਬ ਤੋਂ 24 ਸਤੰਬਰ ਨੂੰ ਆਵੇਗਾ ਭਾਰਤੀ ਨਾਗਰਿਕਾਂ ਦਾ ਦੂਜਾ ਜਥਾ

09/20/2020 11:17:48 AM

ਰਿਆਦ- ਕੋਰੋਨਾ ਵਾਇਰਸ ਮਹਾਮਾਰੀ ਕਾਰਨ ਵਿਦੇਸ਼ਾਂ ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਭਾਰਤ ਲਿਆਉਣ ਦਾ ਕੰਮ ਜਾਰੀ ਹੈ। ਇਸ ਤਹਿਤ ਹੁਣ ਸਾਊਦੀ ਅਰਬ ਵਿਚ ਫਸੇ ਭਾਰਤੀ ਨਾਗਰਿਕਾਂ ਦਾ ਦੂਜਾ ਜਥਾ 24 ਸਤੰਬਰ ਨੂੰ ਭਾਰਤ ਜਾਣ ਲਈ ਰਵਾਨਾ ਹੋਵੇਗਾ। ਸਾਊਦੀ ਅਰਬ ਤੋਂ ਭਾਰਤੀਆਂ ਦਾ ਜਥਾ 24 ਸਤੰਬਰ ਨੂੰ ਰਿਆਦ-ਚੇਨੱਈ ਉਡਾਣ ਰਾਹੀਂ ਭਾਰਤ ਪੁੱਜੇਗਾ। 

ਦੂਤਘਰ ਨੇ ਟਵਿੱਟਰ 'ਤੇ ਇਕ ਬਿਆਨ ਵਿਚ ਕਿਹਾ ਕਿ ਮਿਸ਼ਨ ਪਿਛਲੇ ਕੁਝ ਸਮੇਂ ਤੋਂ ਵਿਦੇਸ਼ ਮੰਤਰਾਲੇ ਦੀ ਸਲਾਹ ਨਾਲ ਸਾਊਦੀ ਡਿਪੋਰਸ਼ਨ ਕੇਂਦਰਾਂ ਵਿਚ ਭਾਰਤੀਆਂ ਦੇ ਮੁੱਦੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਬਿਆਨ ਮੁਤਾਬਕ ਮਈ 2020 ਵਿਚ ਦੇਸ਼ 'ਚੋਂ ਕੱਢੇ ਲਗਭਗ 500 ਲੋਕਾਂ ਦਾ ਪਹਿਲਾ ਬੈਚ ਹੈਦਰਾਬਾਦ ਭੇਜਿਆ ਗਿਆ ਸੀ। 


ਦੂਤਘਰ ਨੇ ਵਰਤਮਾਨ ਵਿਚ ਕਿਹਾ ਕਿ ਰਿਆਦ ਵਿਚ ਮਿਸ਼ਨ, ਜੇਦਾਹ ਵਿਚ ਵਣਜ ਦੂਤਘਰ ਅਤੇ ਵਿਦੇਸ਼ ਮੰਤਰਾਲਾ ਦੂਜੇ ਬੈਚ ਲਈ ਉਡਾਣ ਸੁਵਿਧਾਵਾਂ ਦੀ ਵਿਵਸਥਾ ਕਰ ਰਿਹਾ ਹੈ। ਰਿਆਦ-ਚੇਨੱਈ ਤੋਂ ਪਹਿਲੀ ਉਡਾਣ 24 ਸਤੰਬਰ ਨੂੰ ਰਵਾਨਾ ਹੋਣ ਵਾਲੀ ਹੈ। ਰਿਆਦ ਅਤੇ ਜੇਦਾਹ ਤੋਂ ਅੱਗੇ ਦੀਆਂ ਉਡਾਣਾਂ 'ਤੇ ਫਿਲਹਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਇਸ ਨੂੰ ਸੂਚਿਤ ਕੀਤਾ ਜਾਵੇਗਾ। ਮਿਸ਼ਨ ਅਤੇ ਵਣਜ ਦੂਤਘਰ ਦੇ ਅਧਿਕਾਰੀ ਡਿਪੋਰਸ਼ਨ ਅਧਿਕਾਰੀਆਂ ਦੇ ਨਿਯਮਤ ਸੰਪਰਕ ਵਿਚ ਹਨ। 


Lalita Mam

Content Editor

Related News