ਇਕ ਹੋਰ ਹਫ਼ਤੇ ਲਈ ਸਾਊਦੀ ਅਰਬ ਦੀਆਂ ਸਰਹੱਦਾਂ ਬੰਦ, ਉਡਾਣਾਂ ਰੱਦ
Monday, Dec 21, 2020 - 10:35 AM (IST)
ਰਿਆਦ- ਸਾਊਦੀ ਅਰਬ ਨੇ ਬ੍ਰਿਟੇਨ ਵਿਚ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਦੇਖਦੇ ਹੋਏ ਇਕ ਹਫਤੇ ਲਈ ਦੇਸ਼ ਦੀਆਂ ਸਰਹੱਦਾਂ ਬੰਦ ਕਰ ਕੇ ਕੌਮਾਂਤਰੀ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ। ਅਧਿਕਾਰਕ ਸਾਊਦੀ ਪ੍ਰੈੱਸ ਏਜੰਸੀ ਨੇ ਅੰਦਰੂਨੀ ਮੈਡੀਕਲ ਸਰੋਤ ਦੇ ਹਵਾਲੇ ਤੋਂ ਇਹ ਰਿਪੋਰਟ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਨਵੀਂ ਪਾਬੰਦੀ ਨੂੰ ਜ਼ਿਆਦਾਤਰ ਹਫ਼ਤੇ ਲਈ ਵਧਾਇਆ ਜਾ ਸਕਦਾ ਹੈ।
ਐੱਸ. ਪੀ. ਏ. ਮੁਤਾਬਕ ਸਾਰੇ ਲੋਕ ਜੋ ਯੂਰਪੀ ਦੇਸ਼ਾਂ ਦੇ ਨਾਲ ਹੀ ਹੋਰ ਦੇਸ਼ਾਂ ਵਿਚ ਜਿੱਥੇ ਕੋਰੋਨਾ ਵਾਇਰਸ ਦੀ ਨਵੀਂ ਲਹਿਰ ਚੱਲ ਰਹੀ ਹੈ ਤੋਂ ਸਾਊਦੀ ਅਰਬ ਪੁੱਜੇ ਹਨ, ਉਨ੍ਹਾਂ ਨੂੰ ਦੋ ਹਫ਼ਤਿਆਂ ਲਈ ਘਰ 'ਤੇ ਇਕਾਂਤਵਾਸ ਰਹਿਣਾ ਪਵੇਗਾ ਅਤੇ ਜੋ ਲੋਕ ਪਿਛਲੇ 3 ਮਹੀਨਿਆਂ ਵਿਚ ਇਨ੍ਹਾਂ ਦੇਸ਼ਾਂ ਦਾ ਦੌਰਾ ਕਰ ਚੁੱਕੇ ਹਨ, ਉਨ੍ਹਾਂ ਨੂੰ ਕੋਰੋਨਾ ਪ੍ਰੀਖਣ ਕਰਾਉਣਾ ਜ਼ਰੂਰੀ ਹੋਵੇਗਾ।
ਜ਼ਿਕਰਯੋਗ ਹੈ ਕਿ ਬ੍ਰਿਟੇਨ ਵਿਚ ਕੋਰੋਨਾ ਵਾਇਰਸ ਦੀ ਨਵੀਂ ਲਹਿਰ ਨੂੰ ਦੇਖਦੇ ਹੋਏ ਉੱਥੇ ਦੀ ਸਰਕਾਰ ਨੇ ਸ਼ਨੀਵਾਰ ਨੂੰ ਲੰਡਨ ਸਣੇ ਦੇਸ਼ ਦੇ ਹੋਰ ਹਿੱਸਿਆਂ ਵਿਚ ਜਿੱਥੇ ਕੋਰੋਨਾ ਦਾ ਵਧੇਰੇ ਪ੍ਰਕੋਪ ਹੈ।