ਸਸਕੈਚਵਨ ''ਚ ਵਾਪਰੇ ਜਹਾਜ਼ ਹਾਦਸੇ ''ਚ ਜ਼ਖਮੀ ਹੋਏ ਵਿਅਕਤੀ ਦੀ ਮੌਤ

12/28/2017 12:44:18 PM

ਸਸਕੈਚਵਨ— ਕੈਨੇਡਾ ਦੇ ਸੂਬੇ ਸਸਕੈਚਵਨ 'ਚ ਬੀਤੀ 13 ਦਸੰਬਰ ਨੂੰ ਇਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ, ਜਿਸ 'ਚ ਸਵਾਰ 25 ਲੋਕ ਜਿਊਂਦੇ ਬਚ ਗਏ। ਇਸ ਭਿਆਨਕ ਜਹਾਜ਼ ਹਾਦਸੇ ਤੋਂ ਬਾਅਦ ਮੰਨੋ ਜਿਵੇਂ ਚਮਤਕਾਰ ਨਾਲ ਹੀ ਸਾਰੇ ਲੋਕ ਜਿਊਂਦੇ ਬਚ ਗਏ। ਜਹਾਜ਼ ਹਾਦਸੇ 'ਚ 7 ਲੋਕ ਜ਼ਖਮੀ ਵੀ ਹੋਏ ਸਨ, ਜਿਨ੍ਹਾਂ 'ਚੋਂ ਇਕ ਸੀ ਅਰਸਨ ਫਰਨ ਜੀ. ਆਰ। ਅਰਸਨ ਦੀ ਬੀਤੇ ਦਿਨੀਂ ਹਸਪਤਾਲ 'ਚ ਮੌਤ ਹੋ ਗਈ, ਉਹ ਗੰਭੀਰ ਰੂਪ ਨਾਲ ਜਹਾਜ਼ ਹਾਦਸੇ 'ਚ ਜ਼ਖਮੀ ਹੋ ਗਿਆ ਸੀ। 
ਅਰਸਨ ਦੇ ਪਰਿਵਾਰ ਨੇ ਉਸ ਦੀ ਮੌਤ ਦੀ ਜਾਣਕਾਰੀ ਦਿੱਤੀ। ਪਰਿਵਾਰ ਨੇ ਫੇਸਬੁੱਕ 'ਤੇ ਲਿਖਿਆ, ''ਅਰਸਨ ਸਾਡੇ ਨਾਲ ਲੰਬਾ ਸਮਾਂ ਬਤੀਤ ਨਹੀਂ ਕਰ ਸਕਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਰਸਨ ਦੀ ਮੌਤ ਕ੍ਰਿਸਮਸ ਵਾਲੇ ਦਿਨ ਸ਼ਾਮ ਨੂੰ ਹੋਈ। ਅਰਸਨ ਦੀ ਮਾਂ ਨੇ ਕਿਹਾ ਕਿ ਜਹਾਜ਼ ਹਾਦਸੇ 'ਚ ਅਰਸਨ ਦੀਆਂ ਲੱਤਾਂ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈਆਂ ਸਨ, ਜਿਸ ਕਾਰਨ ਉਹ ਵ੍ਹੀਲ ਚੇਅਰ 'ਤੇ ਸਹਾਰੇ ਹੀ ਸੀ। ਅਰਸਨ ਦੀ ਉਮਰ ਮਹਜ ਅਜੇ 19 ਸਾਲ ਸੀ।''
ਦੱਸਣਯੋਗ ਹੈ ਕਿ ਸਸਕੈਚਵਨ ਦੇ ਫੌਂਡ-ਡੌ-ਲੈਕ ਹਵਾਈ ਅੱਡੇ ਤੋਂ 13 ਦਸੰਬਰ ਦੀ ਸ਼ਾਮ ਤਕਰੀਬਨ 6.15 ਵਜੇ ਜਹਾਜ਼ ਨੇ ਉਡਾਣ ਭਰੀ ਸੀ ਅਤੇ ਥੋੜ੍ਹੀ ਹੀ ਦੇਰ ਬਾਅਦ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਜਹਾਜ਼ 'ਚ 22 ਯਾਤਰੀਆਂ ਸਮੇਤ 3 ਕਰੂ ਮੈਂਬਰ ਸਵਾਰ ਸਨ। ਹਾਦਸੇ 'ਚ ਸਾਰੇ ਬਚ ਗਏ ਸਨ ਪਰ ਸਾਰਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ। ਇਸ ਜਹਾਜ਼ ਹਾਦਸੇ 'ਚ 7 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ। ਇਸ ਜਹਾਜ਼ ਹਾਦਸੇ ਕਾਰਨ ਜਿਊਂਦੇ ਬਚੇ ਲੋਕ ਅਜੇ ਵੀ ਘਬਰਾਏ ਹੋਏ ਹਨ, ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਇਹ ਸਭ ਤੋਂ ਔਖਾ ਸਮਾਂ ਹੈ।


Related News