‘ਸਾਰਾ ਮੌਲੀ’ ਕੈਂਟਰਬਰੀ ਦੀ ਪਹਿਲੀ ਮਹਿਲਾ ਆਰਕਬਿਸ਼ਪ ਨਾਮਜ਼ਦ

Saturday, Oct 04, 2025 - 03:52 AM (IST)

‘ਸਾਰਾ ਮੌਲੀ’ ਕੈਂਟਰਬਰੀ ਦੀ ਪਹਿਲੀ ਮਹਿਲਾ ਆਰਕਬਿਸ਼ਪ ਨਾਮਜ਼ਦ

ਲੰਡਨ (ਭਾਸ਼ਾ) - ਲੰਡਨ ਦੀ ਬਿਸ਼ਪ ਸਾਰਾ ਮੌਲੀ ਨੂੰ ਸ਼ੁੱਕਰਵਾਰ ਨੂੰ ਕੈਂਟਰਬਰੀ ਦਾ ਆਰਕਬਿਸ਼ਪ ਨਿਯੁਕਤ ਕੀਤਾ ਗਿਆ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਮਹਿਲਾ ਨੂੰ ‘ਚਰਚ ਆਫ ਇੰਗਲੈਂਡ’ ਦਾ ਅਧਿਆਤਮਕ ਨੇਤਾ ਚੁਣਿਆ ਗਿਆ ਹੈ। 

ਮੌਲੀ ਨੂੰ ਔਰਤਾਂ ਅਤੇ ਐੱਲ. ਜੀ. ਬੀ. ਟੀ. ਕਿਊ. ਲੋਕਾਂ  ਦੇ ਨਾਲ ਵਿਵਹਾਰ ਨੂੰ ਲੈ ਕੇ ਚਰਚ  ਦੇ ਅੰਦਰ ਮੌਜੂਦ ਮਤਭੇਦਾਂ ਦਾ ਸਾਹਮਣਾ ਕਰਨਾ ਪਵੇਗਾ। ਨਾਲ ਹੀ ਉਨ੍ਹਾਂ ਨੂੰ ਇਸ ਚਿੰਤਾ ਦਾ ਵੀ ਹੱਲ ਕਰਨਾ ਹੋਵੇਗਾ ਕਿ ਚਰਚ  ਦੇ ਨੇਤਾ ਪਿਛਲੇ ਇਕ ਦਹਾਕੇ ਤੋਂ ਚਰਚ ਦੀ ਪ੍ਰੇਸ਼ਾਨੀ ਦਾ ਸਬੱਬ ਬਣੇ ਯੋਨ ਸ਼ੋਸ਼ਣ ਘਪਲਿਆਂ ਨੂੰ ਰੋਕਣ ਲਈ ਲੋੜੀਂਦੀ ਕਦਮ ਨਹੀਂ ਉਠਾ ਸਕੇ ਹਨ।  ਉਹ 105 ਪੁਰਸ਼ਾਂ  ਤੋਂ ਬਾਅਦ ਦੁਨੀਆਭਰ ’ਚ 8.5 ਕਰੋੜ ਐਂਗਲਿਕਨਾਂ ਦੀ ਅਗਵਾਈ ਕਰਣ ਵਾਲੀ ਪਹਿਲੀ ਮਹਿਲਾ ਬਣ ਗਈ  ਹੈ। 
 


author

Inder Prajapati

Content Editor

Related News