ਇਕ ਯਾਤਰੀ ਦੀ ਗ਼ਲਤੀ ਕਾਰਨ ਪੈ ਗਿਆ ''ਪੰਗਾ'' ! ਟੇਕ ਆਫ਼ ਤੋਂ ਐਨ ਪਹਿਲਾਂ ਗੇਟ ''ਤੇ ਪਰਤੀ ਫਲਾਈਟ
Tuesday, Sep 23, 2025 - 03:51 PM (IST)

ਇੰਟਰਨੈਸ਼ਨਲ ਡੈਸਕ- ਲੰਡਨ ਦੇ ਹੀਥਰੋ ਏਅਰਪੋਰਟ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਯਾਤਰੀ ਦੀ ਮਾਮੂਲੀ ਜਿਹੀ ਗਲਤੀ ਕਾਰਨ ਜਹਾਜ਼ 'ਚ ਬੈਠੇ ਸਾਰੇ ਯਾਤਰੀਆਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਹੀਥਰੋ ਏਅਰਪੋਰਟ ਤੋਂ ਏਅਰ ਇੰਡੀਆ ਦੀ ਫਲਾਈਟ AI162, ਜੋ ਕਿ ਦਿੱਲੀ ਲਈ ਰਵਾਨਾ ਹੋਣ ਜਾ ਰਹੀ ਸੀ, ਟੈਕਸੀਵੇ ‘ਤੇ ਜਾਣ ਮਗਰੋਂ ਇਹ ਵਾਪਸ ਆ ਗਈ।
ਇਸ ਦਾ ਕਾਰਨ ਏਅਰਲਾਈਨ ਨੇ ਇਹ ਦੱਸਿਆ ਕਿ ਇੱਕ ਯਾਤਰੀ, ਜਿਸ ਦਾ ਬੋਰਡਿੰਗ ਪਾਸ ਸਕੈਨ ਹੋ ਚੁੱਕਾ ਸੀ, ਜਹਾਜ਼ 'ਚ ਨਹੀਂ ਚੜ੍ਹ ਸਕਿਆ। ਉਹ ਜਹਾਜ਼ ਬੋਰਡ ਕਰਨ ਵਾਲੀ ਜਗ੍ਹਾ ਜਾਣ ਦੀ ਬਜਾਏ ਗਲਤ ਏਰੀਆ 'ਚ ਚਲਾ ਗਿਆ, ਜਿਸ ਕਾਰਨ ਉਹ ਫਲਾਈਟ ਬੋਰਡ ਨਹੀਂ ਕਰ ਸਕਿਆ।
ਇਹ ਵੀ ਪੜ੍ਹੋ- ਅਮਰੀਕਾ ਦੇ H1B ਵੀਜ਼ਾ ਨੂੰ ਟੱਕਰ ਦੇਣ ਆ ਰਿਹਾ K Visa ! ਇਸ ਦੇਸ਼ ਨੇ Professionals ਲਈ ਖੋਲ੍ਹੇ ਦਰਵਾਜ਼ੇ
ਇਹ ਫਲਾਈਟ ਪਹਿਲਾਂ ਹੀ ਕਰੀਬ 45 ਮਿੰਟ ਦੀ ਦੇਰੀ ਦੇ ਨਾਲ ਰਵਾਨਾ ਹੋਣ ਲੱਗੀ ਸੀ, ਪਰ ਉਕਤ ਯਾਤਰੀ ਦੇ ਬੋਰਡ ਨਾ ਕਰਨ ਮਗਰੋਂ ਜਹਾਜ਼ ਨੂੰ ਗੇਟ 'ਤੇ ਵਾਪਸ ਬੁਲਾਇਆ ਗਿਆ, ਜਿਸ ਕਾਰਨ ਇਸ ਦੀ ਉਡਾਣ 'ਚ ਹੋਰ ਦੇਰੀ ਹੋ ਗਈ। ਯਾਤਰੀ ਨੂੰ ਏਅਰਪੋਰਟ ਸੁਰੱਖਿਆ ਅਧਿਕਾਰੀਆਂ ਵੱਲੋਂ ਪੁੱਛਗਿੱਛ ਲਈ ਰੋਕਿਆ ਗਿਆ ਤੇ ਫ਼ਿਰ ਉਸ ਨੂੰ ਨਾਲ ਲੈ ਕੇ ਉਡਾਣ ਭਰੀ ਗਈ।
ਏਅਰ ਇੰਡੀਆ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਹਾਜ਼ ਨੂੰ ਵਾਪਸ ਬੁਲਾਉਣ ਦਾ ਫੈਸਲਾ ਸੁਰੱਖਿਆ ਨਿਯਮਾਂ ਦੇ ਤਹਿਤ ਕੀਤਾ ਗਿਆ ਸੀ। ਕੰਪਨੀ ਨੇ ਉਡਾਣ ਦੀ ਰਵਾਨਗੀ ਵਿੱਚ ਹੋਈ ਦੇਰੀ ਲਈ ਯਾਤਰੀਆਂ ਤੋਂ ਮੁਆਫੀ ਵੀ ਮੰਗੀ।
ਇਹ ਵੀ ਪੜ੍ਹੋ- ਐਨੀ ਖ਼ਤਰਨਾਕ ਡੌਂਕੀ ! ਜਹਾਜ਼ ਦਾ ਟਾਇਰ ਫੜ 2600 ਕਿੱਲੋਮੀਟਰ ਦੂਰ ਪਹੁੰਚ ਗਿਆ ਮੁੰਡਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e