ਸਰਾਹ ਮਕਬ੍ਰਾਈਡ ਹੋਵੇਗੀ USA ਦੀ ਪਹਿਲੀ ਟ੍ਰਾਂਸਜੈਂਡਰ ਸੂਬਾ ਸੈਨੇਟਰ

Wednesday, Nov 04, 2020 - 11:32 AM (IST)

ਸਰਾਹ ਮਕਬ੍ਰਾਈਡ ਹੋਵੇਗੀ USA ਦੀ ਪਹਿਲੀ ਟ੍ਰਾਂਸਜੈਂਡਰ ਸੂਬਾ ਸੈਨੇਟਰ

ਵਾਸ਼ਿੰਗਟਨ- ਡੈਮੋਕ੍ਰੇਟਿਕ ਪਾਰਟੀ ਵਲੋਂ ਉਮੀਦਵਾਰ ਸਾਰਾ ਮਕਬ੍ਰਾਈਡ ਨੇ ਡੇਲਾਵੇਅਰ ਤੋਂ ਸੂਬਾ ਸੈਨੇਟ ਸੀਟ ਜਿੱਤੀ ਹੈ ਅਤੇ ਸਹੁੰ ਚੁੱਕਣ ਤੋਂ ਬਾਅਦ ਦੇਸ਼ ਦੀ ਪਹਿਲੀ ਟਰਾਂਸਜੈਂਡਰ ਸਟੇਟ ਸੈਨੇਟਰ (ਸਟੇਟ ਸੈਨੇਟ ਦੀ ਮੈਂਬਰ) ਬਣੇਗੀ। ਮੈਕਬ੍ਰਾਈਡ ਨੇ ਰੀਪਬਲੀਕਨ ਉਮੀਦਵਾਰ ਸਟੀਵ ਵਾਸ਼ਿੰਗਟਨ ਨੂੰ ਹਰਾ ਕੇ ਇਹ ਜਿੱਤ ਹਾਸਲ ਕੀਤੀ। 

ਇਹ ਵੀ ਪੜ੍ਹੋ- USA ਚੋਣਾਂ : ਕੈਲੀਫੋਰਨੀਆ 'ਚ ਜਿੱਤੇ ਬਾਈਡੇਨ,  ਫਲੋਰੀਡਾ 'ਚ ਜਿੱਤ ਵੱਲ ਵੱਧ ਰਹੇ ਟਰੰਪ

ਮੈਕਬ੍ਰਾਈਡ ਨੇ ਕਿਹਾ, “ਮੇਰੇ ਖਿਆਲ ਨਾਲ ਅੱਜ ਰਾਤ ਦੇ ਨਤੀਜੇ ਦਿਖਾਉਂਦੇ ਹਨ ਕਿ ਇਸ ਜ਼ਿਲ੍ਹੇ ਦੇ ਵਸਨੀਕ ਖੁੱਲ੍ਹੇ ਵਿਚਾਰਾਂ ਵਾਲੇ ਹਨ ਅਤੇ ਉਮੀਦਵਾਰਾਂ ਦੇ ਇਰਾਦਿਆਂ ਨੂੰ ਵੇਖਦੇ ਹਨ ਨਾ ਕਿ ਉਨ੍ਹਾਂ ਦੀ ਪਹਿਚਾਣ। ਮੈਨੂੰ ਇਹ ਹਮੇਸ਼ਾ ਪਤਾ ਸੀ। ” ਉਨ੍ਹਾਂ ਨੇ ਕਿਹਾ, "ਮੈਨੂੰ ਉਮੀਦ ਹੈ ਕਿ ਡੇਲਾਵੇਅਰ ਜਾਂ ਦੇਸ਼ ਦੇ ਹੋਰ ਕਿਤੇ ਵੀ ਮੌਜੂਦ ਇੱਕ ਐੱਲ. ਜੀ. ਬੀ. ਟੀ. ਕਿਊ. ਬੱਚਾ ਇਹ ਨਤੀਜੇ ਵੇਖ ਕੇ ਸਮਝ ਜਾਵੇਗਾ ਕਿ ਸਾਡਾ ਲੋਕਤੰਤਰ ਉਨ੍ਹਾਂ ਲਈ ਵੀ ਹੈ।" ਮੈਕਬ੍ਰਾਈਡ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਅਗਵਾਈ ਹੇਠ ਵ੍ਹਾਈਟ ਹਾਊਸ ਵਿਚ ਕੰਮ ਕੀਤਾ ਸੀ ਅਤੇ ਸਾਲ 2016 ਵਿਚ ਪਾਰਟੀ ਦੇ ਰਾਸ਼ਟਰੀ ਸੰਮੇਲਨ ਵਿਚ ਭਾਸ਼ਣ ਦਿੱਤਾ ਸੀ। ਉਹ ਅਜਿਹਾ ਕਰਨ ਵਾਲੀ ਪਹਿਲੀ ਟ੍ਰਾਂਸਜੈਂਡਰ ਸੀ।

ਲੰਬੇ ਸਮੇਂ ਤੱਕ ਸੂਬਾ ਸੈਨੇਟਰ ਰਹੇ ਹੈਰਿਸ ਮਕਡਾਵੇਲ ਦੇ ਸੇਵਾਮੁਕਤ ਹੋਣ ਦੇ ਬਾਅਦ ਡੇਲਾਵੇਅਰ ਦੀ ਸੀਟ ਖਾਲੀ ਹੋ ਗਈ, ਜਿਸ ਨੂੰ ਮਕਬ੍ਰਾਈਡ ਨੇ ਜਿੱਤਿਆ ਹੈ।


author

Lalita Mam

Content Editor

Related News