ਪਵਿੱਤਰ ਸ਼ੀਆ ਦਰਗਾਹ 'ਚ ਸਪੁਰਦ-ਏ-ਖ਼ਾਕ ਕੀਤੇ ਈਰਾਨ ਦੇ ਰਾਸ਼ਟਰਪਤੀ ਰਾਇਸੀ, ਹੈਲੀਕਾਪਟਰ ਹਾਦਸੇ 'ਚ ਹੋਈ ਸੀ ਮੌਤ

Friday, May 24, 2024 - 11:35 AM (IST)

ਪਵਿੱਤਰ ਸ਼ੀਆ ਦਰਗਾਹ 'ਚ ਸਪੁਰਦ-ਏ-ਖ਼ਾਕ ਕੀਤੇ ਈਰਾਨ ਦੇ ਰਾਸ਼ਟਰਪਤੀ ਰਾਇਸੀ, ਹੈਲੀਕਾਪਟਰ ਹਾਦਸੇ 'ਚ ਹੋਈ ਸੀ ਮੌਤ

ਇੰਟਰਨੈਸ਼ਨਲ ਡੈਸਕ : ਈਰਾਨ ਦੇ ਮਰਹੂਮ ਰਾਸ਼ਟਰਪਤੀ ਇਬਰਾਹਿਮ ਰਾਇਸੀ ਨੂੰ ਵੀਰਵਾਰ ਨੂੰ ਦੇਸ਼ ਦੇ ਸਭ ਤੋਂ ਪਵਿੱਤਰ ਸ਼ੀਆ ਧਾਰਮਿਕ ਸਥਾਨ 'ਤੇ ਸਪੁਰਦ-ਏ-ਖ਼ਾਕ ਕਰ ਦਿੱਤਾ ਗਿਆ ਹੈ। ਉਹਨਾਂ ਦੀ ਕੁਝ ਦਿਨ ਪਹਿਲਾਂ ਇੱਕ ਹੈਲੀਕਾਪਟਰ ਹਾਦਸੇ ਵਿੱਚ ਵਿਦੇਸ਼ ਮੰਤਰੀ ਅਤੇ ਛੇ ਹੋਰ ਲੋਕਾਂ ਨਾਲ ਮੌਤ ਹੋ ਗਈ ਸੀ। ਰਾਇਸੀ ਨੂੰ ਮਸ਼ਹਦ ਵਿੱਚ ਇਮਾਮ ਰੇਜ਼ਾ ਦੀ ਦਰਗਾਹ ਦੇ ਅੰਦਰ ਇੱਕ ਕਬਰ ਵਿੱਚ ਦਫ਼ਨਾਇਆ ਗਿਆ ਸੀ। ਇਸ ਦਰਗਾਹ ਵਿੱਚ ਸ਼ੀਆ ਭਾਈਚਾਰੇ ਦੇ ਅੱਠਵੇਂ ਇਮਾਮ ਨੂੰ  ਦਫ਼ਨਾਇਆ ਗਿਆ ਹੈ। 

ਇਹ ਵੀ ਪੜ੍ਹੋ - ਵਿਆਹ ਦੀ ਵਰ੍ਹੇਗੰਢ ਮੌਕੇ ਪਤੀ ਵੱਲੋਂ ਦਿੱਤੇ ਤੋਹਫ਼ੇ ਨੇ ਪਤਨੀ ਦੀ ਬਦਲ ਦਿੱਤੀ ਕਿਸਮਤ, ਬਣੀ ਕਰੋੜਪਤੀ

ਦੱਸ ਦੇਈਏ ਕਿ ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਅਤੇ ਉਨ੍ਹਾਂ ਕਾਲੇ ਕੱਪੜੇ ਪਾਏ ਹੋਏ ਸਨ। ਹਾਲਾਂਕਿ, ਉਸਦੇ ਅੰਤਮ ਸੰਸਕਾਰ ਵਿੱਚ ਇੰਨੇ ਲੋਕ ਸ਼ਾਮਲ ਨਹੀਂ ਹੋਏ, ਜਿੰਨੇ ਕਿ 2020 ਵਿੱਚ ਬਗਦਾਦ ਵਿੱਚ ਇੱਕ ਅਮਰੀਕੀ ਡਰੋਨ ਹਮਲੇ ਵਿੱਚ ਰੈਵੋਲਿਊਸ਼ਨਰੀ ਗਾਰਡ ਜਨਰਲ ਕਾਸਿਮ ਸੁਲੇਮਾਨੀ ਦੇ ਮਾਰੇ ਜਾਣ ਤੋਂ ਬਾਅਦ ਹੋਏ ਅੰਤਿਮ ਸੰਸਕਾਰ ਵਿੱਚ ਸਨ। ਇਸ ਦੇ ਪਿੱਛੇ ਰਈਸ ਨੂੰ ਲੈ ਕੇ ਲੋਕਾਂ ਦੀਆਂ ਭਾਵਨਾਵਾਂ ਇਕ ਸੰਭਾਵਿਤ ਸੰਕੇਤ ਹੋ ਸਕਦੀਆਂ ਹਨ। 2022 'ਚ ਮਹਾਸਾ ਅਮੀਨੀ ਦੀ ਮੌਤ ਨੂੰ ਲੈ ਕੇ ਹੋਏ ਪ੍ਰਦਰਸ਼ਨਾਂ ਦੌਰਾਨ ਰਾਈਸੀ ਸਰਕਾਰ ਨੇ ਸਖ਼ਤ ਕਾਰਵਾਈ ਕੀਤੀ ਸੀ, ਜਿਸ ਕਾਰਨ ਲੋਕ ਨਾਰਾਜ਼ ਸਨ। 

ਇਹ ਵੀ ਪੜ੍ਹੋ - ਮਾਂ ਦਾ ਪ੍ਰੇਮੀ ਬਣਿਆ ਹੈਵਾਨ, 1 ਸਾਲ ਦੇ ਬੱਚੇ ਨੂੰ ਬੇਰਹਿਮੀ ਨਾਲ ਕੁੱਟਿਆ, ਅੱਖਾਂ 'ਚੋਂ ਵਗਦਾ ਰਿਹਾ ਖੂਨ, ਹੋਈ ਦਰਦਨਾਕ ਮੌਤ

ਅਮੀਨੀ ਨੂੰ ਕਥਿਤ ਤੌਰ 'ਤੇ ਹਿਜਾਬ ਨਾ ਪਹਿਨਣ ਕਾਰਨ ਹਿਰਾਸਤ ਵਿਚ ਲਿਆ ਗਿਆ ਸੀ, ਜੋ ਕਿ ਈਰਾਨ ਵਿਚ ਔਰਤਾਂ ਲਈ ਲਾਜ਼ਮੀ ਹੈ। ਇਸ ਕਾਰਵਾਈ ਦੇ ਨਾਲ-ਨਾਲ ਈਰਾਨ ਦੀ ਸੰਘਰਸ਼ਸ਼ੀਲ ਆਰਥਿਕਤਾ ਦਾ ਸਰਕਾਰੀ ਟੈਲੀਵਿਜ਼ਨ ਅਤੇ ਅਖ਼ਬਾਰਾਂ ਦੀ ਕਵਰੇਜ ਵਿੱਚ ਕੋਈ ਜ਼ਿਕਰ ਨਹੀਂ ਕੀਤਾ ਗਿਆ ਸੀ। ਇੰਨਾ ਹੀ ਨਹੀਂ, ਈਰਾਨ-ਇਰਾਕ ਯੁੱਧ ਦੇ ਅੰਤ ਵਿਚ ਲਗਭਗ ਪੰਜ ਹਜ਼ਾਰ ਅਸੰਤੁਸ਼ਟਾਂ ਦੇ ਸਮੂਹਿਕ ਕਤਲੇਆਮ ਵਿਚ ਰਾਇਸੀ ਦੀ ਸ਼ਮੂਲੀਅਤ ਬਾਰੇ ਵੀ ਕਦੇ ਚਰਚਾ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ - ਅਗਲੇ 15 ਦਿਨਾਂ 'ਚ ਲੱਖਾਂ SIM Card ਬੰਦ ਕਰਨ ਜਾ ਰਹੀ ਹੈ 'ਸਰਕਾਰ', ਹੋ ਸਕਦੀ ਹੈ ਕਾਨੂੰਨੀ ਕਾਰਵਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News