ਸੰਯੁਕਤ ਕਿਸਾਨ ਮੋਰਚਾ ਸੂਬਾ ਮੈਰੀਲੈਂਡ USA ਨੇ ਖੇਤੀ ਕਾਨੂੰਨ ਵਾਪਸ ਲਏ ਜਾਣ ਦੇ ਫ਼ੈਸਲੇ ਦੀ ਕੀਤੀ ਪ੍ਰਸ਼ੰਸਾ

11/20/2021 1:16:32 PM

ਮੈਰੀਲੈਂਡ (ਰਾਜ ਗੋਗਨਾ )— ਸੰਯੁਕਤ ਕਿਸਾਨ ਮੋਰਚਾ ਮੈਰੀਲੈਂਡ ਯੂ.ਐਸ.ਏ. ਦੇ ਮੁਖੀ ਬਲਜਿੰਦਰ ਸ਼ੰਮੀ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨੇ ਕਾਲੇ ਖੇਤੀ ਕਾਨੂੰਨ ਵਾਪਸ ਲਏ ਜਾਣ ਦਾ ਐਲਾਨ ਕਰ ਕੇ ਇਕ ਵੱਡਾ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਲਗਭਗ ਇਕ ਸਾਲ ਤੋਂ ਦਿੱਲੀ ਦੀਆਂ ਬਰੂਹਾਂ ਉੱਤੇ ਬੈਠੇ ਕਿਸਾਨਾਂ ਦੇ ਸੰਘਰਸ਼ ਦਾ ਮੁੱਲ ਪੈ ਗਿਆ ਹੈ ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਦੀ ਇਹ ਜਿੱਤ ਇਤਿਹਾਸ ਦੇ ਪੰਨਿਆਂ ’ਚ ਲਿਖੀ ਜਾਵੇਗੀ ਜਿਸ ਨੂੰ ਸਦੀਆਂ ਤਕ ਯਾਦ ਰੱਖਿਆ ਜਾਵੇਗਾ।

ਬਲਜਿੰਦਰ ਸ਼ੰਮੀ ਨੇ ਕਿਹਾ ਕਿ ਮੋਰਚੇ ’ਚ ਸ਼ਾਮਲ ਯੋਧਿਆਂ ਨੇ ਅਥਾਹ ਤੰਗੀਆਂ ਝੱਲੀਆਂ ਅਤੇ 800 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ। ਉਨ੍ਹਾਂ ਕਿਹਾ ਕਿ ਉਹ ਸੰਯੁਕਤ ਕਿਸਾਨ ਮੋਰਚਾ ਮੈਰੀਲੈਂਡ ਯੂ.ਐਸ.ਏ ਵੱਲੋਂ ਹਰ ਕਿਸਾਨੀ ਯੋਧੇ ਅਤੇ ਸ਼ਹੀਦਾਂ ਨੂੰ ਸਲਾਮ ਕਰਦੇ ਹਨ,  ਕਿਉਂਕਿ ਸੰਘਰਸ਼ ਤੋਂ ਬਿਨਾਂ ਜਿੱਤ ਸੰਭਵ ਨਹੀਂ ਸੀ। ਉਨ੍ਹਾਂ ਦੱਸਿਆ ਕਿ ਪ੍ਰਵਾਸੀਆਂ ’ਚ ਵੀ ਇਸ ਜਿੱਤ ਕਾਰਨ ਖ਼ੁਸ਼ੀ ਦੀ ਲਹਿਰ ਹੈ ਬਲਜਿੰਦਰ ਸਿੰਘ ਸ਼ੰਮੀ ਦੇ ਬਿਆਨ ਦੀ ਸੰਯੁਕਤ ਕਿਸਾਨ ਮੋਰਚਾ ਮੈਰੀਲੈਂਡ ਯੂ. ਐੱਸ. ਏ ਦੇ ਆਗੂਆਂ ਪ੍ਰੀਤਪਾਲ ਸਿੰਘ, ਗੁਰਿੰਦਰ ਸੇਠੀ ,ਸਰਬਜੀਤ ਢਿੱਲੋਂ , ਰਾਜਿੰਦਰ ਸਿੰਘ ਗੋਗੀ ,ਬਲਜੀਤ ਗਿੱਲ, ਸੁਰਿੰਦਰ ਸਿੰਘ ਬੱਬੂ ,ਕਰਮਜੀਤ ਸਿੰਘ ਆਦਿ ਨੇ ਵੀ ਪ੍ਰੋੜ੍ਹਤਾ ਕੀਤੀ।


DIsha

Content Editor

Related News