ਸ੍ਰੀ ਗੁਰੂ ਰਵਿਦਾਸ ਟੈਂਪਲ ਦੇ ਸਾਬਕਾ ਪ੍ਰਧਾਨ ਨੂੰ ਸਦਮਾ, ਧਰਮਪਤਨੀ ਸੰਤੋਸ਼ ਕੁਮਾਰੀ ਦਾ ਦਿਹਾਂਤ
Saturday, Feb 01, 2025 - 07:09 PM (IST)
ਰੋਮ (ਕੈਂਥ)- ਇਟਲੀ ਦੇ ਉੱਘੇ ਸਮਾਜ ਸੇਵਕ, ਮਿਸ਼ਨਰੀ ਆਗੂ ਤੇ ਸ੍ਰੀ ਗੁਰੂ ਰਵਿਦਾਸ ਟੈਂਪਲ ਕਪਾਚੋਂ (ਸਲੇਰਨੋ) ਦੇ ਸਾਬਕਾ ਪ੍ਰਧਾਨ ਵਿਜੈ ਕੁਮਾਰ ਰਾਜੂ ਨੂੰ ਉਸ ਸਮੇਂ ਅਸਹਿ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਧਰਮ ਪਤਨੀ ਬੀਬੀ ਸੰਤੋਸ਼ ਕੁਮਾਰੀ (53) ਦਾ ਬੀਤੇ ਦਿਨ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਜਿਸ ਕਾਰਨ ਸਾਰੇ ਇਲਾਕੇ ਵਿੱਚ ਮਾਤਮ ਛਾਅ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਜਰਮਨੀ ਦੇ ਸਾਬਕਾ ਰਾਸ਼ਟਰਪਤੀ ਹੋਰਸਟ ਕੋਹਲਰ ਦਾ ਦੇਹਾਂਤ
ਸਵਰਗਵਾਸੀ ਸੰਤੋਸ਼ ਕੁਮਾਰੀ ਸੰਨ 2000 ਨੂੰ ਪਰਿਵਾਰ ਨਾਲ ਇਟਲੀ ਆਈ ਸੀ। ਉਨ੍ਹਾਂ ਦੀ ਅੰਤਿਮ ਸ਼ਾਂਤੀ ਲਈ ਵਿਸ਼ੇਸ਼ ਅਰਦਾਸ ਸਮਾਗਮ 9 ਫਰਵਰੀ ਦਿਨ ਐਤਵਾਰ 2025 ਨੂੰ ਕੰਪਾਨੀਆਂ ਸੂਬੇ ਦੇ ਗੁਰਦੁਆਰਾ ਸਾਹਿਬ "ਬੇਗਮਪੁਰਾ ਸ਼ਹਿਰ ਕੋ ਨਾਓ" ਜੂਗਾਨੋ (ਸਲੇਰਨੋ) ਵਿਖੇ ਹੋਵੇਗੀ। ਵਿਜੈ ਕੁਮਾਰ ਰਾਜੂ ਨਾਲ ਇਸ ਦੁੱਖ ਦੀ ਘੜ੍ਹੀ ਵਿੱਚ ਇਟਲੀ ਦੀਆਂ ਸਮੂਹ ਸ੍ਰੀ ਗੁਰੂ ਰਵਿਦਾਸ ਸਭਾਵਾਂ, ਅੰਬੇਦਕਰੀ ਸਭਾਵਾਂ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।