ਗੁਰਪੁਰਬ ''ਚ ਸੰਤ ਕ੍ਰਿਸ਼ਨ ਨਾਥ ਜੀ ਚਹੇੜੂ ਵਾਲੇ ਉਚੇਚੇ ਤੌਰ ''ਤੇ ਕਰਨਗੇ ਸ਼ਿਰਕਤ: ਚੰਦੜ

Friday, Apr 11, 2025 - 02:19 AM (IST)

ਗੁਰਪੁਰਬ ''ਚ ਸੰਤ ਕ੍ਰਿਸ਼ਨ ਨਾਥ ਜੀ ਚਹੇੜੂ ਵਾਲੇ ਉਚੇਚੇ ਤੌਰ ''ਤੇ ਕਰਨਗੇ ਸ਼ਿਰਕਤ: ਚੰਦੜ

ਰੋਮ (ਇਟਲੀ) - ਟੇਕਚੰਦ ਜਗਤਪੁਰ -ਮਹਾਨ ਕ੍ਰਾਂਤੀਕਾਰੀ, ਇਨਕਲਾਬ ਦੇ ਮੋਢੀ, ਸਮੁੱਚੀ ਮਾਨਵਤਾ ਨੂੰ ਸਮਾਜਿਕ ਬਰਾਬਰਤਾ, ਸਮਾਨਤਾ ਦਾ ਸੰਦੇਸ਼ ਦੇਣ ਵਾਲੇ ਮਹਾਨ ਰਹਿਬਰ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 648ਵਾਂ ਗੁਰਪੁਰਬ ਜਿੱਥੇ ਸਮੁੱਚੇ ਸੰਸਾਰ ਭਰ ਵਿੱਚ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ, ਉੱਥੇ ਹੀ ਇਟਲੀ ਵਿੱਚ ਸ੍ਰੀ ਗੁਰੂ ਰਵਿਦਾਸ ਟੈਂਪਲ ਪਾਰਮਾਂ ਪਿਚੈਂਸਾ ਵਿਖੇ ਸਮੂੰਹ ਸੰਗਤ ਦੇ ਸਹਿਯੋਗ ਨਾਲ 20 ਅਪ੍ਰੈਲ ਨੂੰ ਬਹੁਤ ਸ਼ਰਧਾ ਭਾਵਨਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ।

ਇਸ ਸਮਾਗਮ ਵਿੱਚ ਅੰਮ੍ਰਿਤ ਬਾਣੀ ਸ੍ਰੀ ਗੁਰੂ ਰਵਿਦਾਸ ਜੀ ਦੇ ਅਖੰਡ ਜਾਪ ਦੇ ਭੋਗ ਉਪਰੰਤ ਵਿਸ਼ੇਸ਼ ਦੀਵਾਨ ਹੋਵੇਗਾ ਜਿਸ ਵਿੱਚ ਪੰਜਾਬ ਤੋਂ ਉਚੇਚੇ ਤੌਰ 'ਤੇ ਪਹੁੰਚੇ ਆਵਾਜ ਕੌਮ ਸੰਤ ਕ੍ਰਿਸ਼ਨ ਨਾਥ ਜੀ ਚਹੇੜੂ ਵਾਲੇ ਆਪਣੇ ਪ੍ਰਵਚਨਾਂ ਦੀ ਸੰਗਤਾਂ ਨਾਲ ਸਾਂਝ ਪਾਉਣਗੇ। ਇਸ ਮੌਕੇ ਵੱਖ-ਵੱਖ ਸ੍ਰੀ ਗੁਰੂ ਰਵਿਦਾਸ ਸਭਾਵਾਂ ਦੇ ਬੁਲਾਰੇ ਵੀ ਸਤਿਗੁਰੂ ਰਵਿਦਾਸ ਜੀ ਦੇ ਇਤਿਹਾਸ ਬਾਰੇ ਆਪਣੇ ਵਿਚਾਰ ਸਾਂਝੇ ਕਰਨਗੇ। ਉਨ੍ਹਾਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਇਸ ਸਮਾਗਮ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ। ਇਸ ਮੌਕੇ ਉਨ੍ਹਾਂ ਨਾਲ ਬਲਵਿੰਦਰ ਕਾਕਾ, ਪਿਆਰਾ ਲਾਲ, ਸਤਿਨਾਮ ਰਾਮ ਬਿੱਟੂ ਮਾਹਲ, ਬਲਦੇਵ, ਪੰਮਾ ਮਾਹੀ ਸੁਰਜੀਤ ਲਾਲ, ਬਲਵੀਰ, ਗੋਪਾਲ ਕੁਲਦੀਪ, ਰਵੀ ਕਲੇਰ, ਦੇਵਕੀ ਨੰਦਨ ਆਦਿ ਨਾਲ ਸਨ।


author

Inder Prajapati

Content Editor

Related News