ਚਾਂਦਪੁਰ ਰੁੜਕੀ ਦੀ ਸੰਗਤ ਨੇ ਕੈਨੇਡਾ ’ਚ ਮਨਾਇਆ ਬਾਬਾ ਗੁਰਦਿੱਤਾ ਜੀ ਦਾ ਅਵਤਾਰ ਪੁਰਬ (ਤਸਵੀਰਾਂ)
Monday, Oct 25, 2021 - 04:17 PM (IST)
ਸਿਡਨੀ/ਟੋਰਾਂਟੋ (ਸਨੀ ਚਾਂਦਪੁਰੀ) : ਛੇਵੀਂ ਪਾਤਸ਼ਾਹੀ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਦਾ ਅਵਤਾਰ ਪੁਰਬ ਦੇਸ਼-ਵਿਦੇਸ਼ ’ਚ ਬੜੀ ਸ਼ਰਧਾ ਨਾਲ ਮਨਾਇਆ ਗਿਆ । ਫ਼ੋਨ ਰਾਹੀਂ ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਲੱਕੀ ਰੁੜਕੀ ਕੈਨੇਡਾ ਨੇ ਦੱਸਿਆ ਕੇ ਕੈਨੇਡਾ ਵਸਦੀ ਸੰਗਤ ਵੱਲੋਂ 22ਅਕਤੂਬਰ ਤੋਂ ਸਿੱਖ ਗੁਰਦੁਆਰਾ ਸਾਹਿਬ ਟੋਰਾਂਟੋ ਵਿਖੇ ਅਖੰਡ ਪਾਠ ਸਾਹਿਬ ਦਾ ਆਰੰਭ ਕੀਤਾ ਗਿਆ ਅਤੇ 24 ਅਕਤੂਬਰ ਨੂੰ ਸਵੇਰੇ 10:00 ਵਜੇ ਭੋਗ ਪਾਉਣ ਉਪਰੰਤ ਕੀਰਤਨੀ ਜਥਿਆਂ ਵੱਲੋਂ ਸੰਗਤ ਨੂੰ ਕੀਰਤਨ ਸਰਵਣ ਕਰਵਾਇਆ ਗਿਆ ।
ਇਸ ਮੌਕੇ ਗੁਰੂਘਰ ਨਤਮਸਤਕ ਹੁੰਦਿਆਂ ਗੁਰਰਤਨ ਸਿੰਘ ਐੱਮ. ਪੀ. ਐੱਨ. ਡੀ. ਪੀ. ਨੇ ਕਿਹਾ ਕਿ ਬਾਬਾ ਗੁਰਦਿੱਤਾ ਜੀ ਦੇ ਅਵਤਾਰ ਪੁਰਬ ਦੀ ਸਮੂਹ ਸੰਗਤ ਨੂੰ ਵਧਾਈ ਦਿੰਦਾ ਹਾਂ। ਉਨ੍ਹਾਂ ਕਿਹਾ ਕਿ ਗੁਰੂਆਂ ਦੇ ਅਵਤਾਰ ਪੁਰਬ ਵਿਦੇਸ਼ਾਂ ’ਚ ਆ ਕੇ ਮਨਾਉਣਾ ਇਸ ਗੱਲ ਦਾ ਸਬੂਤ ਹੈ ਕਿ ਅਸੀਂ ਆਪਣਾ ਪਿਛੋਕੜ ਸਾਂਭ ਕੇ ਰੱਖਿਆ ਹੈ ।
ਇਹੋ ਜਿਹੇ ਸ਼ਲਾਘਾਯੋਗ ਕਦਮਾਂ ਨਾਲ ਸਾਡੀ ਆਉਣ ਵਾਲੀ ਪੀੜ੍ਹੀ ਵੀ ਇਸ ਗੱਲ ਤੋਂ ਜਾਣੂ ਹੁੰਦੀ ਹੈ ਅਤੇ ਆਪਣੇ ਸੰਸਕਾਰਾਂ ਨਾਲ ਜੁੜਦੀ ਹੈ, ਜੋ ਜ਼ਰੂਰੀ ਵੀ ਹੈ । ਇਸ ਮੌਕੇ ਹਰਕੀਰਤ ਸਿੰਘ ਕੌਂਸਲਰ ਨੇ ਵੀ ਸਮੂਹ ਸੰਗਤਾਂ ਨੂੰ ਬਾਬਾ ਗੁਰਦਿੱਤਾ ਜੀ ਦੇ ਅਵਤਾਰ ਪੁਰਬ ਦੀ ਵਧਾਈ ਦਿੱਤੀ ਅਤੇ ਸੰਗਤਾਂ ਨੂੰ ਗੁਰੂਆਂ ਦੇ ਦੱਸੇ ਮਾਰਗ ’ਤੇ ਚੱਲਣ ਲਈ ਪ੍ਰੇਰਿਆ । ਲੱਕੀ ਕੈਨੇਡਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਵੱਡੀ ਗਿਣਤੀ ’ਚ ਸੰਗਤਾਂ ਗੁਰੂਘਰ ਨਤਮਸਤਕ ਹੋ ਕੇ ਬਾਬਾ ਗੁਰਦਿੱਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਆਈਆਂ।
ਇਸ ਮੌਕੇ ਗੁਰਰਤਨ ਸਿੰਘ ਐੱਮ. ਪੀ., ਹਰਕੀਰਤ ਸਿੰਘ ਕੌਂਸਲਰ, ਸੋਨੂੰ ਚੌਧਰੀ ਕੈਨੇਡਾ, ਜੱਸੀ ਬਜਾੜ ਕੈਨੇਡਾ, ਬਬਲੂ ਮੰਗੂਪੁਰ, ਰੋਹਿਤ ਮੀਲੂ ਲੱਕੀ ਕੈਨੇਡਾ, ਗੌਰਵ ਰੁੜਕੀ ਕੈਨੇਡਾ, ਦਵਿੰਦਰ ਪਾਲ ਹਨੀ ਰੁੜਕੀ, ਸੰਦੀਪ ਰੁੜਕੀ ਕੈਨੇਡਾ, ਪਰਵੀਨ ਲਾਡੀ ਕੈਨੇਡਾ, ਸ਼ੈਂਕੀ ਰੁੜਕੀ ਕੈਨੇਡਾ, ਪੰਮਾ ਖੇਪੜ, ਰਾਜੂ ਜੀਤਪੁਰ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।