ਸਲਮਾਨ ਰਸ਼ਦੀ ਦੇ ਹਮਲਾਵਰ ''ਤੇ ਕਤਲ ਦੀ ਕੋਸ਼ਿਸ਼ ਕਰਨ ਦੇ ਲਾਏ ਗਏ ਦੋਸ਼

Saturday, Aug 13, 2022 - 10:05 PM (IST)

ਸਲਮਾਨ ਰਸ਼ਦੀ ਦੇ ਹਮਲਾਵਰ ''ਤੇ ਕਤਲ ਦੀ ਕੋਸ਼ਿਸ਼ ਕਰਨ ਦੇ ਲਾਏ ਗਏ ਦੋਸ਼

ਨਿਊਯਾਰਕ-ਪ੍ਰਸਿੱਧ ਨਾਵਲਕਾਰ ਸਲਮਾਨ ਰਸ਼ਦੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਿਊਜਰਸੀ ਨਿਵਾਸੀ 24 ਸਾਲਾ ਹਦੀ ਮਤਾਰ 'ਤੇ ਕਤਲ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਾਏ ਗਏ ਹਨ। ਨਿਊਯਾਰਕ ਸੂਬਾ ਪੁਲਸ ਨੇ ਕਿਹਾ ਕਿ ਅਪਰਾਧਿਕ ਜਾਂਚ ਬਿਊਰੋ ਨੇ ਸ਼ੁੱਕਰਵਾਰ ਨੂੰ ਮਤਾਰ ਨੂੰ ਕਤਲ ਦੀ ਕੋਸ਼ਿਸ਼ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ। ਮਤਾਰ ਨੂੰ ਪੁਲਸ ਦਫਤਰ ਲਿਜਾਣ ਤੋਂ ਬਾਅਦ ਚੌਟਾਉੱਕਾ ਕਾਊਂਟੀ ਜੇਲ੍ਹ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ : ਪਾਕਿ : ਬਾਰੂਦੀ ਸੁਰੰਗ 'ਚ ਧਮਾਕੇ ਦੌਰਾਨ 3 ਲੋਕਾਂ ਦੀ ਮੌਤ ਤੇ 5 ਜ਼ਖਮੀ : ਪੁਲਸ

ਅਮਰੀਕਾ ਦੇ ਨਿਊਯਾਰਕ ਸ਼ਹਿਰ 'ਚ ਸ਼ੁੱਕਰਵਾਰ ਨੂੰ ਇਕ ਪ੍ਰੋਗਰਾਮ ਦੌਰਾਨ ਅੰਗਰੇਜੀ ਭਾਸ਼ਾ ਦੇ ਉੱਘੇ ਲੇਖਕ ਸਲਮਾਨ ਰਸ਼ਦੀ 'ਤੇ ਹਮਲਾ ਹੋਇਆ ਸੀ। ਮੁੰਬਈ 'ਚ ਜਨਮੇ ਅਤੇ ਬੁਰਕ ਪੁਰਸਕਾਰ ਨਾਲ ਸਨਮਾਨਿਤ ਰਸ਼ਦੀ (75) ਪੱਛਮੀ ਨਿਊਯਾਰਕ ਦੇ ਚੌਟਾਉੱਕਾ ਸੰਸਥਾ 'ਚ ਇਕ ਪ੍ਰੋਗਰਾਮ ਦੌਰਾਨ ਆਪਣਾ ਲੈਕਚਰ ਸ਼ੁਰੂ ਕਰਨ ਵਾਲੇ ਹੀ ਸਨ ਕਿ ਉਸ ਸਮੇਂ ਦੋਸ਼ੀ ਮੰਚ 'ਤੇ ਚੜ੍ਹਿਆ ਅਤੇ ਰਸ਼ਦੀ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ : ਸਦਨ 'ਚ ਬਿੱਲ ਪੇਸ਼, ਹਿਮਾਚਲ ਪ੍ਰਦੇਸ਼ 'ਚ ਜ਼ਬਰਦਸਤੀ ਧਰਮ ਪਰਿਵਰਤਨ ਕੀਤਾ ਤਾਂ ਹੋਵੇਗੀ 10 ਸਾਲ ਦੀ ਜੇਲ੍ਹ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News